ਮੰਦਰ ਮਾਤਾ ਚਿੰਤਪੁਰਨੀ ਪੱਟੀ ਵਿਖੇ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

Spread the love

ਪੱਟੀ:-6 ਅਪ੍ਰੈਲ ( ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸ਼ਟਮੀ ਦਾ ਪਵਿੱਤਰ ਦਿਹਾੜਾ ਮੰਦਰ ਮਾਤਾ ਚਿੰਤਪੁਰਨੀ (ਮਹਿੰਦਰਪਾਲ ਵੱਡੇ ਦੇਵਾ ਜੀ ਰੋਹੀ ਵਾਲੇ) ਵਿਖੇ ਬੜੀ ਸ਼ਰਧਾ ਦੇ ਧੂਮ ਧਾਮ ਨਾਲ ਮਨਾਇਆ ਗਿਆ।ਸ਼ਨੀਵਾਰ ਦੀ ਸ਼ਾਮ ਨੂੰ ਜਾਗਰਨ ਕੀਤਾ ਗਿਆ ਜਿਸ ਵਿੱਚ ਸਤਨਾਮ ਸਿੰਘ, ਨਰਿੰਦਰ ਸਿੰਘ ਜੇ ਈ,ਸ਼ਮੀ ਕਪੂਰ ਅਤੇ ਭਵਨ ਕੁਮਾਰ ਟਾਹ ਆਦਿ ਭਗਤਾਂ ਨੇ ਮਹਾਂ‌ ਮਾਈ ਦੀਆਂ ਭੇਟਾਂ ਦਾ ਗੁਣਗਾਨ ਕੀਤਾ। ਐਤਵਾਰ ਸਵੇਰੇ ਤਾਰਾ ਰਾਣੀ ਦੀ ਕਥਾ ਕਰਕੇ ਭੋਗ ਪਾਏ ਗਏ। ਪੰਡਿਤ ਰਾਮ ਗੋਪਾਲ ਜੀ ਦੁਆਰਾ ਹਵਨ ਆਰੰਭ ਕੀਤਾ ਗਿਆ ਸੰਪੂਰਨ ਹਦੂਤੀ ਉਪਰੰਤ ਕੰਜਕਾਂ ਦਾ ਪੂਜਨ ਕੀਤਾ ਗਿਆ ਅਤੇ ਮਹਾਂਮਾਈ ਦਾ ਲੰਗਰ ਭੰਡਾਰਾ ਅਤੁੱਟ ਵਰਤਾਇਆ ਗਿਆ। ਇਸ ਮੌਕੇ ਭਵਨ ਕੁਮਾਰ ਟਾਹ , ਹਰਭਜਨ ਸਿੰਘ ਪੱਟੀ , ਮੁਕੇਸ਼ ਜੋਸ਼ੀ ਸਾਬਕਾ ਜ਼ਿਲ੍ਹਾਂ ਸਿੱਖਿਆ ਅਫਸਰ, ਹਰਜਿੰਦਰ ਸਿੰਘ ਨੰਗਲ ਵਾਲੇ, ਡਰਾਈਵਰ ਬਲਦੇਵ ਸਿੰਘ ਦੇਬਾ, ਪੱਪੂ ਸਾਹ ਬਾਣੀਆਂ,ਵਿਪਨ ਘਰਿਆਲਾ, ਦੇਸ਼ੀ ਢੰਡ, ਰਚਨਾ,ਪ੍ਰਭ ਕੋਰ, ਹਰਬੰਸ ਕੌਰ ਸਾਬਕਾ ਕੋਸਲਰ, ਕੁਲਵੰਤ ਕੌਰ ਬਮਰਾਹ, ਸਰਨਾ ਭੈਣ ਜੀ, ਆਸ਼ਾ ਟਾਹ, ਦਲਜੀਤ ਕੌਰ, ਸਾਬਕਾ ਟੀਚਰ ਮੈਡਮ ਕਮਲਾ ਦੇਵੀ, ਕਾਜਲ ਆਰਤੀ, ਸੁਨੀਤਾ ਆਦਿ ਹਾਜ਼ਰ ਸਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *