ਗਊ ਮਾਤਾ ਦੀ ਸੇਵਾ ਕਰਨ ਨਾਲ ਇਨਸਾਨ ਦੇ ਸਾਰੇ ਦੁੱਖ ਦੂਰ ਹੁੰਦੇ ਹਨ- ਨੀਰਜ ਮਲਹੌਤਰਾ

Spread the love

ਬੱਸੀ ਪਠਾਣਾ, 06 ਅਪ੍ਰੈਲ (ਉਦੇ ਧੀਮਾਨ): ਸਥਾਨਕ ਗਊਸ਼ਾਲਾ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾਂ ਵੱਲੋ ਪ੍ਰੀਸ਼ਦ ਦੇ ਪ੍ਰਧਾਨ ਨੀਰਜ ਮਲਹੋਤਰਾ ਤੇ ਪ੍ਰੋਜੈਕਟ ਚੇਅਰਮੈਨ ਸੰਜੀਵ ਸੋਨੀ ਅਤੇ ਰਵਿੰਦਰ ਰਿੰਕੂ ਖ਼ਜਾਨਚੀ ਦੀ ਅਗਵਾਈ ਹੇਠ ਗਉ ਸੇਵਾ ਦਾ ਵਿਸ਼ੇਸ਼ ਪ੍ਰੋਜੈਕਟ ਲਾਇਆ ਗਿਆ। ਜਿਸ ਵਿੱਚ ਰਮੇਸ਼ ਮਲਹੋਤਰਾ ਵਿਸ਼ੇਸ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਨੀਰਜ ਮਲਹੋਤਰਾ ਨੇ ਕਿਹਾ ਕਿ ਉਹ ਬਹੁਤ ਹੀ ਭਾਗਸ਼ਾਲੀ ਹਨ ਜਿਨਾਂ ਨੂੰ ਪ੍ਰੀਸ਼ਦ ਦੇ ਸਮੂਹ ਮੈਂਬਰਾਂ ਦੇ ਇਹ ਸੇਵਾ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ਾਸਤਰਾਂ ਅਨੁਸਾਰ ਗਊ ਮਾਤਾ ਨੂੰ ਪਹਿਲੀ ਰੋਟੀ ਖਿਲਾਉਣ ਨਾਲ ਸਾਰੇ ਦੇਵੀ ਦੇਵਤਿਆਂ ਨੂੰ ਭੋਗ ਲੱਗ ਜਾਂਦਾ ਹੈ। ਇਸ ਲਈ ਸਾਨੂੰ ਗਊ ਮਾਤਾ ਨੂੰ ਰੋਟੀ ਤੇ ਗੁੜ ਖਲਾਉਣ ਨਾਲ ਆਪਣੇ ਸਾਰੇ ਦੁੱਖ ਦਰਿਦਰ ਦੂਰ ਕਰ ਲੈਣੇ ਚਾਹੀਦੇ ਹਨ। ਗਊ ਸੇਵਾ ਪ੍ਰੋਜੈਕਟ ਦੌਰਾਨ ਪ੍ਰੀਸ਼ਦ ਮੈਂਬਰਾਂ ਵੱਲੋ ਗਊਆਂ ਨੂੰ ਗੁੜ ਅਤੇ ਚਾਰਾ ਖਿਲਾਇਆ ਗਿਆ।ਇਸ ਮੌਕੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ  ਮੋਹਨ ਲਾਲ ਗੋਗਨਾ ਅਤੇ ਮੈਬਰ ਅਸ਼ੋਕ ਕੁਮਾਰ ਮੜਕਣ, ਖੁਸ਼ਦੀਪ ਮਲਹੋਤਰਾ,ਸੰਦੀਪ ਧੀਰ ਬਿੱਲਾ ਨੇ ਪ੍ਰੀਸ਼ਦ ਦੀ ਨਵੀਂ ਚੁਣੀ ਟੀਮ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।ਇਸ ਮੌਕੇ ਬਬਲਜਿਤ ਪਨੇਸਰ,ਵਿਨੋਦ ਸ਼ਰਮਾ,ਭਾਰਤ ਭੂਸ਼ਨ ਸਚਦੇਵਾ, ਰਾਜ ਕੁਮਾਰ ਵਧਵਾ, ਪ੍ਰੀਤਮ ਰਬੜ, ਹੇਮ ਰਾਜ, ਵਾਸਦੇਵ ਨੰਦਾ, ਪ੍ਰਵੀਨ ਭਾਟੀਆ, ਸੁਸ਼ੀਲ ਕੁਮਾਰ ,ਰਾਕੇਸ਼ ਸੋਨੀ, ਰਕੇਸ਼ ਗੁਪਤਾ, ਕ੍ਰਿਸ਼ਨ ਅਰੋੜਾ ਤੋਂ ਇਲਾਵਾ ਪ੍ਰੀਸ਼ਦ ਦੇ ਸਮੂਹ ਮੈਂਬਰ ਹਾਜ਼ਰ ਸਨ|

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *