ਹਰ ਸਾਲ ਦੀ ਤਰ੍ਹਾਂ ਸਰਪੰਚ ਜਸਵੰਤ ਸਿੰਘ ਸੋਢੀ ਪਹਿਲੂਵਾਲਾ ਵੱਲੋਂ ਲੋੜਵੰਦ ਬੱਚਿਆਂ ਦੀ ਕੀਤੀ ਸਹਾਇਤਾ

Spread the love

ਫ਼ਰੀਦਕੋਟ, 6 ਅਪ੍ਰੈਲ (ਵਿਪਨ ਮਿੱਤਲ)-ਸਮਾਜ ਸੇਵੀ ਸ਼ਖ਼ਸੀਅਤ ਸਰਪੰਚ ਜਸਵੰਤ ਸਿੰਘ ਸੋਢੀ ਬਿ੍ਰਟਿਸ ਕੋਲੰਬੀਆ ਕੈਨੇਡਾ ਪਹਿਲੂਵਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਪਿੰਡ ਪਹਿਲੂਵਾਲਾ ਦੇ ਸਰਕਾਰੀ ਮਿਡਲ ਸਕੂਲ ਦੇ ਬੱਚਿਆਂ ਦੀਆਂ ਸਾਲਾਨਾ ਫੀਸਾਂ ਦੇ ਨਾਲ-ਨਾਲ ਉਨ੍ਹਾਂ ਨੂੰ ਕਿਤਾਬਾਂ, ਕਾਪੀਆਂ, ਲੋੜੀਂਦੇ ਬਰਤਨਾਂ ਦੀ ਵੱਡੀ ਮੱਦਦ ਕੀਤੀ। ਸਰਪੰਚ ਜਸਵੰਤ ਸਿੰਘ ਸੰਧੂ ਪਿਛਲੇ ਕਾਫੀ ਸਾਲਾਂ ਤੋਂ ਨਾ ਕੇਵਲ ਪਿੰਡ ਦੇ ਸਕੂਲ ਦੇ ਵਿਕਾਸ ਲਈ, ਸਕੂਲ ਦੀ ਬਿਲਡਿੰਗ ਅਤੇ ਵਿਦਿਆਰਥੀਆਂ ਦੀ ਹਰ ਪੱਖੋਂ ਮੱਦਦ ਕਰਦੇ ਆ ਰਹੇ ਹਨ ਬਲਕਿ ਇਸ ਦੇ ਨਾਲ-ਨਾਲ ਉਹ ਪਿੰਡ ਪਹਿਲੂਵਾਲਾ ਦੇ ਵਿਕਾਸ ਲਈ, ਇਲਾਕੇ ’ਚ ਕੰਮ ਕਰਨ ਵਾਲੀਆਂ ਸਮਾਜ ਸੇਵੀ ਸੁਸਾਇਟੀਆਂ ਅੰਦਰ ਵੀ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ। ਹੁਣ ਉਹਨਾਂ ਆਪਣੇ ਪੰਚਾਇਤ ਮੈਂਬਰ ਸੁੱਚਾ ਸਿੰਘ, ਜਗਜੀਤ ਸਿੰਘ, ਨਿੱਕਾ ਸਿੰਘ ਤੋਂ ਇਲਾਵਾ ਸਾਬਕਾ ਸਰਪੰਚ ਰਾਜਿੰਦਰ ਸਿੰਘ, ਗੁਰਦੀਪ ਸਿੰਘ ਦੀਪਾ, ਧਰਮਪ੍ਰੀਤ ਸਿੰਘ ਅਤੇ ਮੱਘਰ ਸਿੰਘ ਹਾਜ਼ਰ ਸਨ। ਇਸ ਮੌਕੇ ਸਰਕਾਰੀ ਮਿਡਲ ਸਕੂਲ ਪਹਿਲੂ ਵਾਲਾ ਦੇ ਮੁੱਖ ਅਧਿਆਪਕ ਕੈਲਾਸ਼ ਰਾਣੀ ਨੇ ਸਰਪੰਚ ਜਸਵੰਤ ਸਿੰਘ ਸੋਢੀ ਅਤੇ ਪੰਚਾਇਤ ਦਾ ਇਸ ਨੇਕ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਸਕੂਲ ਸਟਾਫ਼ ’ਚੋਂ ਤੇਜਿੰਦਰ ਕੁਮਾਰੀ, ਕਿਰਨਪ੍ਰੀਤ ਕੌਰ ਅਤੇ ਰਜਨੀ ਬਾਲਾ ਹਾਜ਼ਰ ਸਨ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *