ਸ਼੍ਰੀ ਅਨੰਦਪੁਰ ਸਾਹਿਬ ਪੁਲੀਸ ਨੇ ਪਿਸਤੌਲ ਦਿਖਾ ਕੇ ਗੱਡੀ ਖੋਹਣ ਵਾਲੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ
ਸ਼੍ਰੀ ਅਨੰਦਪੁਰ ਸਾਹਿਬ 19 ਨਵੰਬਰ (ਕੰਵਲ ਜੋਤ ਸਿੰਘ) ਮਿਤੀ 18.11.2024 ਨੂੰ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਤੋਂ ਇਕ ਡਾਕਟਰੀ ਰੁੱਕਾ ਮੋਸੂਲ ਹੋਇਆ ਸੀ ਕਿ ਮਜਰੂਬ ਜਸਪ੍ਰੀਤ ਸਿੰਘ ਪੁੱਤਰ ਰੇਸ਼ਮ ਲਾਲ ਵਾਸੀ ਧਰਮਪੁਰਾ ਅਬਾਦੀ ਖੰਬਰਾ ਥਾਣਾ ਜਸਮੇਰ ਜਿਲਾ ਜਲੰਧਰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦਾਖਲ ਹੋਇਆ ਹੈ ਜਿਸ ਸਬੰਧੀ ਤਫਤੀਸ਼ੀ ਅਫਸਰ ਸ:ਥ ਪ੍ਰੀਤਮ ਸਿੰਘ 752/ਆਰ ਵਲੋ ਮਜਰੂਬ ਜਸਪ੍ਰੀਤ ਸਿੰਘ ਦਾ ਬਿਆਨ ਹਾਸਲ ਕੀਤਾ ਗਿਆ,ਜਿਸ ਨੇ ਆਪਣੇ ਬਿਆਨ ਵਿੱਚ ਤਹਿਰੀਰ ਕਰਾਇਆ ਕਿ ਉਹ ਜਲੰਧਰ ਵਿਖੇ ਟੈਕਸੀ ਡਰਾਈਵਰ ਹੈ,ਮਿਤੀ 17.11.2024 ਨੂੰ ਉਸ ਦੇ ਜਾਣਕਾਰ ਸਤਨਾਮ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਮਕਸੂਦਾ ਨੇੜੇ ਵੇਰਕਾ ਪਲਾਂਟ ਜਲੰਧਰ ਨੇ ਉਸ ਨੂੰ ਕਿਹਾ ਕਿ ਮਾਤਾ ਨੈਣਾ ਦੇਵੀ ਹਿਮਾਚਲ ਪ੍ਰਦੇਸ਼ (02 ਸਵਾਰੀਆਂ ਨੇ ਦਰਸ਼ਨ ਕਰਨ ਲਈ ਜਾਣਾ ਹੈ,ਜਿਸ ਤੇ ਦੱਸਣ ਮੁਤਾਬਿਕ ਉਸ ਵਲੋਂ ਇਕ ਨੌਜਵਾਨ ਲੜਕੇ ਅਤੇ ਇਕ ਨੌਜਵਾਨ ਲੜਕੀ ਨੂੰ ਜਲੰਧਰ ਬੱਸ ਸਟੈਡ ਦੇ ਗੇਟ ਨੰਬਰ 4 ਤੋ
ਆਪਣੀ ਕਾਰ ਨੰਬਰ PB-01E-3707 ਮਾਰਕਾ ਹੁੰਡੇਈ ਔਰਾ ਵਿੱਚ ਵਕਤ 9:30 PM ਦੇ ਮਾਤਾ ਨੈਣਾ ਦੇਵੀ ਜਾਣ ਲਈ ਕਾਰ ਦੀ ਪਿਛਲੀ ਸੀਟ ਤੇ ਬਿਠਾਇਆ ਸੀ,ਗੜਸ਼ੰਕਰ ਪਾਸ ਨੌਜਵਾਨ ਲੜਕਾ ਕਾਰ ਦੀ ਅਗਲੀ ਸੀਟ ਤੇ ਬੈਠ ਗਿਆ। ਜਦੋ ਉਹ ਪਿੰਡ ਰਾਮਪੁਰ-ਜੱਜਰ ਸਰਾਂ ਤੋਂ ਥੋੜਾ ਪਿੱਛੇ ਪੁੱਜੇ ਤਾਂ ਵਕਤ ਕਰੀਬ 12:30 AM ਤੇ ਕਾਰ ਵਿੱਚ ਬੈਠੇ ਲੜਕੇ ਨੇ ਕਾਰ ਚਾਲਕ ਦੇ ਖੱਬੇ ਪੱਟ ਤੇ ਦੋ ਵਾਰ ਚਾਕੂ ਦੇ ਵਾਰ ਕੀਤੇ ਅਤੇ ਕਾਰ ਚਾਲਕ ਨੂੰ ਦਰਵਾਜਾ ਖੇਲ ਕੇ ਧੱਕਾ ਮਾਰ ਕੇ ਬਾਹਰ ਸੁੱਟਣ ਲੱਗਾ ਤਾਂ ਕਾਰ ਚਾਲਕ ਹੈਂਡ ਬਰੇਕ ਲਗਾ ਕੇ ਕਾਰ ਤੇ ਬਾਹਰ ਉਤਰ ਗਿਆ ਸੀ ਜੋ ਨੌਜਵਾਨਾਂ ਲੜਕਾ ਲੜਕੀ ਪਿਸਟਲ ਦਿਖਾ ਕੇ ਮੌਕਾ ਤੇ ਕਾਰ ਭਜਾ ਕੇ ਲੈ ਗਏ ਸਨ । ਜਿਸ ਤੇ ਮੁਕੱਦਮਾ ਨੰਬਰ 142 ਮਿਤੀ 18.11.2024 ਅ/ਧ 109,309 (6), 118(1) BNS & 25 Arms Act ਥਾਣਾ ਸ੍ਰੀ ਅਨੰਦਪੁਰ ਸਾਹਿਬ ਬਰਖਿਲਾਫ ਨਾ ਮਾਲੂਮ ਨੌਜਵਾਨ ਲੜਕਾ ਅਤੇ ਲੜਕੀ ਦੇ ਦਰਜ ਰਜਿਸਟਰ ਹੋਇਆ ਸੀ । ਮੁਕੱਦਮਾ ਦਰਜ ਹੋਣ ਤੇ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ੍ਰੀ ਗੁਲਨੀਤ ਸਿੰਘ ਖੁਰਾਣਾ IPS ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀ ਅਜੇ ਸਿੰਘ ਉਪ ਕਪਤਾਨ ਪੁਲਿਸ ਸ੍ਰੀ ਅਨੰਦਪੁਰ ਸਾਹਿਬ ਅਤੇ ਇੰਸ ਦਾਨਿਸ਼ਵੀਰ ਸਿੰਘ ਮੁੱਖ ਅਫਸਰ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਵੱਖ-ਵੱਖ ਪਾਰਟੀਆ ਦੋਸ਼ੀਆਨ ਦੀ ਤਲਾਸ ਲਈ ਭੇਜੀਆ ਗਈਆ ਸਨ। ਜਿਸ ਸਬੰਧੀ ਸੀ.ਸੀ.ਟੀ.ਵੀ ਫੁਟੇਜ ਅਤੇ ਮੋਬਾਇਲ ਨੰਬਰਾ ਦੀ ਲੋਕੇਸ਼ਨ ਦੇ ਆਧਾਰ ਤੇ ਦੋਸ਼ੀ ਲੜਕੇ ਰੋਹਿਤ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਨੇੜੇ ਬਾਬਾ ਦੀਪ ਸਿੰਘ ਗੁਰਦੁਆਰਾ ਪੱਟੀ ਰੋਡ ਪਿੰਡ ਭਿੱਖੀਵਿੰਡ ਥਾਣਾ ਭਿੱਖੀਵਿੰਡ ਜਿਲਾ ਤਰਨਤਾਰਨ ਨੂੰ ਸਰਕਾਰੀ ਹਸਪਤਾਲ ਪੱਟੀ ਜਿਲਾ ਤਰਨਤਾਰਨ ਤੇ ਸਮੇਤ ਖੋਹੀ ਹੋਈ ਕਾਰ ਨੰਬਰ PB-01E-3707 ਮਾਰਕਾ ਹੁੰਡੇਈ ਔਰਾ ਦੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਵਲੋਂ ਦੌਰਾਨੇ ਪੁੱਛਗਿੱਛ ਇਸ ਵਾਰਦਾਤ ਵਿੱਚ ਸ਼ਾਮਲ ਲੜਕੀ ਦਾ ਨਾਮ ਕਾਜਲ ਵਾਸੀ ਭੇਤਰ ਜਿਲਾ ਮੰਡੀ ਹਿਮਾਚਲ ਪ੍ਰਦੇਸ਼ ਦੱਸਿਆ। ਜਿਸ ਨੂੰ ਮੁਕੱਦਮਾ ਹਜਾ ਵਿੱਚ ਨਾਮਜਦ ਕੀਤਾ ਗਿਆ ਹੈ। ਦੋਸ਼ੀ ਰੋਹਿਤ ਕੁਮਾਰ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਦੋਸ਼ਣ ਕਾਜਲ ਦੀ ਗ੍ਰਿਫਤਾਰੀ ਸਬੰਧੀ ਪੁਲਿਸ ਪਾਰਟੀ ਵਲੋ ਤਲਾਸ਼ ਜਾਰੀ ਹੈ।





