ਵੱਖ-ਵੱਖ ਆਗੂਆਂ ਵੱਲੋਂ ਦੁੱਖ ਪ੍ਰਗਟ
ਜੈਤੋ, 08 ਅਪ੍ਰੈਲ (ਮਨਜੀਤ ਢੱਲਾ)- ਬੀਬੀ ਬਲਜਿੰਦਰ ਕੌਰ ਸਰਪੰਚ ਕੋਠੇ ਦਿਹਾਤੀ ਮੁਕਤਸਰ ਰੋਡ ਜੈਤੋ ਅਤੇ ਕੁਲਵੰਤ ਸਿੰਘ ਕੰਤਾ ਦੀ ਭਰਜਾਈ ਤੇ ‘ਆਪ’ ਆਗੂ ਹਰਜਿੰਦਰ ਸਿੰਘ ਗੋਰਾ ਦੇ ਸਤਿਕਾਰਯੋਗ ਮਾਤਾ ਬੀਬੀ ਜਸਵਿੰਦਰ ਕੌਰ ਪਤਨੀ ਜਸਵੰਤ ਸਿੰਘ ਮਿਤੀ 05 ਅਪ੍ਰੈਲ 2025 ਦਿਨ ਸ਼ਨੀਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਬਿਰਾਜੇ ਹਨ । ਪੀੜਤ ਪਰਿਵਾਰ ਵੱਲੋਂ ਸਵਾ: ਜਸਵਿੰਦਰ ਕੌਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਨਮਿੱਤ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਮਿਤੀ 11 ਅਪ੍ਰੈਲ 2025 ਦਿਨ ਸ਼ੁੱਕਰਵਾਰ ਨੂੰ ਦੁਪਹਿਰ 12:00 ਵਜੇ ਤੋਂ 01:00 ਵਜੇ ਤੱਕ ਸਥਾਨ ਮਾਤਾ ਅਮਰ ਕੌਰ ਚੈਰੀਟੇਬਲ ਸੁਸਾਇਟੀ, ਚੈਨਾ ਰੋਡ ਜੈਤੋ ਜਲਾਲ ਵਾਲਾ ਡੇਰਾ ਜ਼ਿਲ੍ਹਾ ਫ਼ਰੀਦਕੋਟ ਵਿਖੇ ਹੋਵੇਗੀ। ਇਸ ਦੁੱਖ ਦੀ ਘੜੀ ਵਿਚ ਗੁਰੂ ਕਿਰਪਾ ਮੋਟਰਜ਼, ਬਜਾਜ ਮੋਟਰਸਾਈਕਲ ਏਜੰਸੀ ਦੇ ਮਾਲਕ ਯਾਦਵਿੰਦਰ ਸਿੰਘ (ਹੈਰੀ ਕੋਚਰ) ਡੇਰਾ ਜਲਾਲ ਬ੍ਰਾਂਚ ਜੈਤੋ ਦੇ ਸੰਚਾਲਕ ਸੰਤ ਬਾਬਾ ਰਿਸ਼ੀ ਰਾਮ ਜੀ, ਵਿਧਾਇਕ ਅਮੋਲਕ ਸਿੰਘ, ਸੂਬਾ ਸਿੰਘ ਬਾਦਲ, ਗੁਰਮੀਤ ਸਿੰਘ ਬਰਾੜ, ਦਰਸ਼ਨ ਸਿੰਘ ਢਿਲਵਾਂ, ਆਪ ਆਗੂ ਇੰਦਰਜੀਤ ਸਿੰਘ ਨਿਆਮੀਵਾਲਾ,ਜਸਵਿੰਦਰ ਸਿੰਘ ਜੋਨੀ, ਹਰਸੰਗੀਤ ਸਿੰਘ ਹੈਪੀ ਜੈਤੋ,ਸੁਖਰੀਤ ਰੋਮਾਣਾ, ਧਰਮਿੰਦਰ ਪਾਲ ਸਿੰਘ ਤੋਤਾ ਨੰਬਰਦਾਰ, ਸੁਖਮੰਦਰ ਸਿੰਘ ਬੰਟੀ ਨੰਬਰਦਾਰ, ਮਨਵੀਰ ਸਿੰਘ ਮਨੀ, ਸਰਪੰਚ ਰਜਿੰਦਰ ਸਿੰਘ ਰਾਮੂਵਾਲਾ, ਪੱਤਰਕਾਰ ਮਨਜੀਤ ਸਿੰਘ ਢੱਲਾ,ਪਾਲੀ ਸਿੰਘ,ਹਰਫੂਲ ਸਿੰਘ, ਗੁਰਪਿਆਰ ਸਿੰਘ ਮੈਂਬਰ ਤੋਂ ਇਲਾਵਾ ਵੱਖ ਵੱਖ ਆਗੂਆਂ ਵੱਲੋਂ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।