ਸੰਘਰਸ਼ ਕਰ ਰਹੇ ਆਦਰਸ਼ ਸਕੂਲ ਦੇ ਟੀਚਰ ,ਮਾਪਿਆ ਦੀ ਭਰਾਤਰੀ ਜਥੇਬੰਦੀਆਂ ਨਾਲ ਹੋਈ ਮੀਟਿੰਗ*

Spread the love
 12 ਅਪ੍ਰੈਲ ਨੂੰ ਰਾਮਪੁਰਾ ਫੂਲ ਚ ਵੱਡੀ ਰੋਸ ਰੈਲੀ ਕਰਨ ਦਾ ਐਲਾਨ
ਬਠਿੰਡਾ, 8 ਅਪ੍ਰੈਲ (ਐੱਸ ਐੱਸ ਰਾਹੀ): ਆਦਰਸ਼ ਸਕੂਲ ਚਾਉਕੇ ਦੀ ਮਨੇਜਮੈਂਟ ਦੇ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੇ ਸਬੰਧ ਵਿੱਚ ਅੱਜ ਪਿੰਡ ਰਾਮਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਹੋਈ। ਅਧਿਆਪਕਾਂ ਨੇ ਮੀਟਿੰਗ ਵਿੱਚ ਦੱਸਿਆ ਕਿ ਮੈਨਜਮੈਂਟ ਜਾਣਬੁੱਝਕੇ ਸੋਚੀ ਸਮਝੀ ਸ਼ਾਜਿਸ਼ ਤਹਿਤ ਕੀਤੇ ਜਾ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਨੁਕਸਾਨ ਤੋਂ ਸਮੁੱਚੇ ਆਦਰਸ਼ ਸਕੂਲ ਦੇ ਸਮੁੱਚੇ ਧਰਨਾਕਾਰੀ ਅਧਿਆਪਕ ਚਿੰਤਤ ਹਨ। ਉਹਨਾਂ ਕਿਹਾ ਕਿ ਅਸੀਂ ਵਿਦਿਆਰਥੀਆਂ ਦੇ ਪੇਪਰ ਚੈੱਕ ਕਰਕੇ ਰਿਜ਼ਲਟ ਬਣਾਉਣ ਲਈ ਵੀ ਤਿਆਰ ਹਾਂ ਤਾਂ ਜੋ ਵਿਦਿਆਰਥੀਆਂ ਦੀ ਅਗਲੀ ਪੜ੍ਹਾਈ ਸ਼ੁਰੂ ਹੋ ਸਕੇ। ਪਰ ਸਰਕਾਰ ਅਤੇ ਪ੍ਰਸਾਸਨ  ਜਾਣਬੁੱਝਕੇ ਮਸਲੇ ਨੂੰ ਲਮਕਾ ਰਹੀ ਹੈ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਭਵਿੱਖ ਨਾਲ਼ ਖਿਲਵਾੜ ਕਰ ਰਹੀ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਮਨੇਜਮੈਂਟ ਤੇ ਪੰਜਾਬ ਸਰਕਾਰ ਦੀ ਬਦਨੀਤੀ ਖ਼ਿਲਾਫ਼ ਅਧਿਆਪਕਾਂ,ਮਾਪਿਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਇਕੱਠ ਕਰਕੇ ਰੋਸ ਪ੍ਰਗਟਾਇਆ ਗਿਆ ਹੈ ਤੇ ਨਾਲ ਹੀ ਮਨੇਜਮੈਂਟ ਦੀ ਸ਼ੈਅ ‘ਤੇ ਕੁੱਝ ਕੁ ਗੁੰਡਾ ਅਨਸਰਾਂ ਅਤੇ ਬਠਿੰਡਾ ਪ੍ਰਸ਼ਾਸ਼ਨ ਵੱਲੋਂ ਸ਼ਾਂਤਮਈ ਧਰਨਾ ਦੇ ਰਹੀਆਂ ਔਰਤਾਂ ‘ਤੇ ਕੀਤੇ ਜਬਰ ਦੇ ਰੋਸ ਵਜੋਂ 12 ਅਪ੍ਰੈਲ ਨੂੰ ਵੱਡੇ ਪੱਧਰ ‘ਤੇ ਮਾਪਿਆ ਦਾ ਇਕੱਠ ਕਰਨ ਦਾ ਐਲਾਨ ਕੀਤਾ ਹੈ । ਇਸ ਇਕੱਠ ਦੀਆਂ ਤਿਆਰੀਆਂ ਤੇ ਭਵਿੱਖ ਦੀ ਰਣਨੀਤੀ ਬਾਰੇ ਇਸ ਮੀਟਿੰਗ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿਚਾਰ ਚਰਚਾ ਕੀਤੀ ਤੇ ਉਹਨਾਂ ਨੇ ਆਪਣੇ ਕਾਡਰ ਦੀ 12 ਤਰੀਕ ਦੇ ਪ੍ਰੋਗਰਾਮ ਵਿੱਚ ਵੱਡੇ ਪੱਧਰ ‘ਤੇ ਸ਼ਮੂਲੀਅਤ ਕਰਵਾਉਣ ਦੀ ਗੱਲ ਆਖੀ।ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਭ੍ਰਿਸ਼ਟ ਮਨੇਜਮੈਂਟ ਦੇ ਘਪਲਿਆਂ ਨੂੰ ਪੰਜਾਬ ਭਰ ਵਿੱਚ ਲਿਆਇਆ ਜਾਵੇਗਾ ਤੇ ਬਠਿੰਡਾ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਦਾ ਵੀ ਚਿਹਰਾ ਨੰਗਾ ਕੀਤਾ ਜਾਵੇਗਾ ਕਿ ਕਿਸ ਤਰ੍ਹਾਂ ਭ੍ਰਿਸ਼ਟਾਚਾਰ ਮਨੇਜਮੈਂਟ ਨੂੰ ਬਚਾਉਣ ਲਈ ਹਜ਼ਾਰਾਂ ਗ਼ਰੀਬ ਵਿਦਿਆਰਥੀਆਂ ਤੇ ਅਧਿਆਪਕਾਂ
ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ।   ਨਵ ਚਰਨਪ੍ਰੀਤ ਕੌਰ ਡੀ ਟੀ ਐੱਫ , ਗੁਰਦੀਪ ਸਿੰਘ ਬੀ ਕੇ ਯੂ ਡਕੌਦਾ, ਤੀਰਥ ਸਿੰਘ , ਅੰਮ੍ਰਿੰਤਪਾਲ ਸਿੰਘ ਡੀ ਟੀ ਐਫ , ਤੀਰਥ ਸਿੰਘ ਕੋਠਾ ਗੁਰੂ ਪੰਜਾਬ ਖੇਤ ਮਜ਼ਦੂਰ ਯੁਨੀਅਨ , ਪ੍ਰੋਸਤਮ ਸਿੰਘ ਜਿਲਾ ਪ੍ਰਧਾਨ ਬੀ ਕੇ ਯੂ ਕ੍ਰਾਂਤੀਕਾਰੀ , ਅਧਿਆਪਕ ਸਰਬਜੀਤ ਕੌਰ , ਰਾਜਵੀਰ ਕੌਰ, ਬਲਜੀਤ ਕੌਰ , ਜਸਵਿੰਦਰ ਕੌਰ , ਬਲਵਿੰਦਰ ਸਿੰਘ ਅਤੇ ਮਾਪਿਆ ਵਿੱਚੋ ਗੁਰਪ੍ਰੀਤ ਸਿੰਘ , ਲਖਵਿੰਦਰ ਸਿੰਘ , ਗੁਰਸੇਵਕ ਸਿੰਘ ਆਦਿ ਹਾਜ਼ਰ ਸਨ ।
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *