ਸਲਾਨਾ ਕ੍ਰਿਕਟ ਪ੍ਰਤੀਯੋਗਿਤਾ ਲੀਗ 

Spread the love
ਰਾਜਨ ਓਹਰੀ ਦੀ ਸ਼ਾਨਦਾਰ ਬੋਲਿੰਗ ਨਾਲ ਅਕਾਊਂਟਸ ਵਿਭਾਗ ਇਲੈਵਨ ਜਿੱਤੀ
ਕਪੂਰਥਲਾ,8 ਅਪ੍ਰੈਲ (ਕੌੜਾ)- ਸਾਹਿਬਜਾਦਾ ਅਜੀਤ ਸਿੰਘ ਸੰਸਥਾਨ ਵਰਕਰ ਕਲੱਬ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਸਕੱਤਰ ਨਰੇਸ਼ ਭਾਰਤੀ ਨੇ ਦੱਸਿਆ ਕਿ  ਕਲੱਬ ਦੁਆਰਾ ਕਰਵਾਈ ਜਾ ਰਹੀ ਸਲਾਨਾ ਕ੍ਰਿਕਟ ਪ੍ਰਤੀਯੋਗਿਤਾ ਲੀਗ ਦਾ ਦੂਸਰਾ ਮੈਚ  ਅਕਾਊਂਟਸ ਵਿਭਾਗ ਤੇ ਜਨਰਲ ਬਰਾਂਚ ਦੇ ਵਿੱਚ ਖੇਡਿਆ ਗਿਆ।  ਜਿਸ ਵਿੱਚ ਅਕਾਊਂਟ ਵਿਭਾਗ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਦੇ ਹੋਏ 20 ਓਵਰਾਂ ਵਿੱਚ 171 ਰਨ 9 ਵਿਕਟਾਂ ਦੇ ਨੁਕਸਾਨ ਤੇ ਬਣਾਏ । ਜਿਸ ਦੇ ਜਵਾਬ ਵਿੱਚ ਜਨਰਲ ਬ੍ਰਾਂਚ ਦੀ ਰਾਜਨ ਓਹਰੀ ਦੀ ਸ਼ਾਨਦਾਰ ਬੈਟਿੰਗ ਦੇ ਅੱਗੇ ਗੋਡੇ ਟੇਕਦੇ ਹੋਏ ਪੂਰੀ ਟੀਮ 66 ਰਨਾਂ ਤੇ ਆਊਟ ਹੋ ਗਈ  ਸਲਾਨਾ ਕਰੈਕਟਰ ਪ੍ਰਤੀਯੋਗਤਾ ਲੀਗ ਦੇ ਅੱਜ ਦੂਜੇ ਮੈਚ ਯੂਕੇ ਰਾਈਡਰਸ ਕ੍ਰਿਕਟ ਕਲੱਬ ਤੇ ਆਰਸੀਐਫ ਵਾਰੀਅਰਸ ਕਲੱਬ ਦੇ ਵਿੱਚ ਖੇਡਿਆ ਗਿਆ ਜਿਸ ਵਿੱਚ ਯੂਕੇ ਰਾਈਡਰਸ ਕ੍ਰਿਕਟ ਕਲੱਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ । ਜਿਸ ਵਿੱਚ ਉਹਨਾਂ ਨੇ 20 ਓਵਰਾਂ ਵਿੱਚ 91 ਰੂਪ 8ਵਿਕਟਾਂ ਦੇ ਨੁਕਸਾਨ ਤੇ ਬਣਾਏ ਜਿਸ ਦੇ ਜਵਾਬ ਵਿੱਚ 91  ਦਾ ਪਿੱਛਾ ਕਰਦੇ ਹੋਏ ਅਸ਼ੋਣੀ ਕਮਾਨ ਨੇ 15 ਰਨ ਸੁਰਿੰਦਰ ਨੇ 29 ਤੇ ਰਾਜੀਵ ਕਮਾਨ ਨੇ 24 ਰਨਾਂ ਦੀ ਪਾਰੀ ਖੇਡਦੇ ਹੋਏ ਆਰਸੀਐਫ ਵੇਰੀਅਸ ਕਲੱਬ ਨੂੰ ਜਿੱਤ ਹਾਸਿਲ ਕਰਵਾਈ ਤੇ ਆਪਣੀ ਟੀਮ ਨੂੰ ਅਗਲੇ ਦੌਰ ਵਿੱਚ ਪ੍ਰਵੇਸ਼ ਕਰਵਾਇਆ। ਕਲੱਬ ਦੇ ਸੈਕਟਰੀ ਨਰੇਸ਼ ਭਾਰਤੀ ਨੇ ਦੱਸਿਆ ਕਿ ਇਸ ਵਾਰ ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ ਦੇ ਕ੍ਰਿਕਟ ਪ੍ਰਤਿਯੋਗਤਾ 17 ਟੀਮਾਂ ਭਾਗ ਲੈ ਰਹੀਆਂ ਨੇ ਸਾਰੀਆਂ ਟੀਮਾਂ ਦੇ 4 ਪੂਲ ਬਣਾਏ ਗਏ ਹਨ। ਪ੍ਰਤੀਯੋਗਿਤਾ ਨੂੰ ਸਫ਼ਲ ਬਣਾਉਣ ਲਈ ਹਰਪ੍ਰੀਤ ਸਿੰਘ, ਅਵਤਾਰ ਸਿੰਘ, ਅਸ਼ਵਨੀ ਕੁਮਾਰ,ਅਨਿਲ , ਵਿਨੋਦ ਕੁਮਾਰ, ਵਿਨੋਦ ਕੁਮਾਰ, ਪ੍ਰਧਾਨ ਬਲਦੇਵ ਰਾਜ ,ਪ੍ਰਮੋਦ ਕੁਮਾਰ ਆਦਿ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਮੌਕੇ ਤੇ ਅਮਰੀਕ ਸਿੰਘ ਸਰਵਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *