ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਸਰਕਾਰੀ ਸਕੂਲਾਂ ਚ ਸਿੱਖਿਆ ਦੇ ਪ੍ਰਸਾਰ ਲਈ ਮੀਲ ਪੱਥਰ ਸਾਬਿਤ ਹੋਵੇਗੀ- ਚੱਢਾ

Spread the love
ਨੂਰਪੁਰ ਬੇਦੀ  11 ਅਪ੍ਰੈਲ ( ਦਲਜੀਤ ਚਨੌਲੀ)ਮੁੱਖ ਮੰਤਰੀ ਸ:ਭਗਵੰਤ ਸਿੰਘ ਮਾਨ ਵਲੋਂ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਦੀ ਲਹਿਰ ਅਗਾਮੀ ਸਮੇਂ ਚ ਸਰਕਾਰੀ ਸਕੂਲਾਂ ਚ ਸਿੱਖਿਆ ਪ੍ਰਸਾਰ ਲਈ ਮੀਲ ਪੱਥਰ ਸਾਬਿਤ ਹੋਵੇਗੀ। ਜਿਸ ਨਾਲ ਜਿੱਥੇ ਸਾਡੇ ਸਰਕਾਰੀ ਸਕੂਲਾਂ ਚ ਬੱਚਿਆਂ ਦੀ ਗਿਣਤੀ ਚ ਵਾਧਾ ਹੋਵੇਗਾ। ਉੱਥੇ ਹੀ ਭਵਿੱਖ ਚ ਪੜਾਈ ਦਾ ਪੱਧਰ ਵੀ ਪਹਿਲਾਂ ਨਾਲੋਂ ਵਧੀਆ ਹੋ ਜਾਵੇਗਾ।
    ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਣਾ ਚ ਸਿੱਖਿਆ ਕ੍ਰਾਂਤੀ ਤਹਿਤ 20 ਲੱਖ 15 ਹਜ਼ਾਰ ਦੀ ਲਾਗਤ ਨਾਲ ਕਰਵਾਏ ਗਏ ਲੱਗਭਗ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਭਾਵੇਂ ਕਿ ਸਰਕਾਰਾਂ ਬਣਦਿਆਂ ਨੂੰ 75 ਵਰੇ ਹੋ ਗਏ ਹਨ, ਪਰੰਤੂ ਦਿਨ ਪ੍ਰਤੀ ਦਿਨ ਸਾਡੇ ਸਰਕਾਰੀ ਸਕੂਲਾਂ ਦੀ ਦਸ਼ਾ ਮੰਦੀ ਹੁੰਦੀ ਜਾ ਰਹੀ ਸੀ, ਪਰ ਅੱਜ ਤੱਕ ਕਿਸੇ ਨੇ ਵੀ ਨਹੀਂ ਸੋਚਿਆ ਕਿ ਵਿਿਦਆ ਦਾ ਇਹ ਮੰਦਰ ਜਿੱਥੇ ਵਿਿਦਆ ਪ੍ਰਾਪਤ ਕਰਕੇ ਸਾਡੇ ਬੱਚਿਆਂ ਦਾ ਭਵਿੱਖ ਸਵਰਨਾ ਹੈ।ਉਸਦੇ ਸੁਧਾਰ ਲਈ ਵੀ ਕੋਈ ਉਪਰਾਲੇ ਕੀਤੇ ਜਾਣੇ ਚਾਹੀਂਦੇ ਹਨ।ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੱਭ ਤੋਂ ਪਹਿਲਾ ਵਾਅਦਾ ਹੀ ਸਿੱਖਿਆ ਤੇ ਸਿਹਤ ਤੇ ਖੇਤਰ ਨੂੰ ਵਧੀਆਂ ਬਣਾਉਣ ਦਾ ਕੀਤਾ ਸੀ। ਜਿਸ ਤਹਿਤ ਹੁਣ ਇਹ ਸਕੂਲ ਵੀ ਤਰੱਕੀ ਦੀ ਰਾਹ ਤੇ ਨਵੀਂਆਂ ਪੈੜਾ ਪਾ ਰਹੇ ਹਨ। ਇਸਦੇ ਨਾਲ ਹੀ ਸਰਕਾਰੀ ਹਸਪਤਾਲਾਂ ਚ ਵੀ ਹੁਣ ਲੋਕਾਂ ਦਾ ਵਧੀਆ ਤੇ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਤੇ ਹਸਪਤਾਲਾਂ ਦੀ ਹਾਲਤ ਚ ਵੀ ਵੱਡੇ ਪੱਧਰ ਤੇ ਬਦਲਾਵ ਕੀਤੇ ਜਾ ਚੁੱਕੇ ਹਨ।
           ਇਸ ਮੌਕੇ ਉਨ੍ਹਾਂ ਨੇ ਸਰਕਾਰੀ ਸੀ.ਸੈਕੰ.ਸਕੂਲ ਧਮਾਣਾ ਚ 7 ਲੱਖ ਰੁਪਏ ਦੀ ਲਾਗਤ ਨਾਲ ਤਿਆਰ 7 ਕਲਾਸ ਰੂਮਾਂ ਦੀ ਮੁਰੰਮਤ, 2 ਲੱਖ ਦੀ ਲਾਗਤ ਨਾਲ ਸੁੁੱਰਖਿਆ ਯੰਤਰ , 1.5 ਲੱਖ ਦੀ ਲਾਗਤ ਨਾਲ ਸਮਾਰਟ ਅਧੁਨਿਕ ਡਿਜੀਟਲ ਬਲੈਕ ਬੋਰਡ ਦੇ ਉਦਘਾਟਨ ਕੀਤੇ ਤੇ ਇਸਦੇ ਨਾਲ ਨਾਲ ਇਸ ਸਕੂਲ ਨੂੰ 10 ਲੱਖ ਰੁਪਏ ਪੰਜਾਬ ਸਰਕਾਰ ਵਲੋਂ ਬੈਸਟ ਸਕੂਲ ਐਵਾਰਡ ਦੇ ਤੌਰ ਤੇ ਪ੍ਰਦਾਨ ਕੀਤੇ ਗਏ। ਇਸ ਉਪਰੰਤ ਵਿਧਾਇਕ ਨੇ ਸਰਕਾਰੀ ਪ੍ਰਾਇਮਰੀ ਸਕੂਲ ਖਟਾਣਾ ਚ ਵੀ ਲੱਗਭਗ 10 ਲੱਖ 38500 ਰੁਪਏ ਦੀ ਲਾਗਤ ਨਾਲ ਕੀਤੇ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤੇ ਜਿਸ ਚ ੳਨ੍ਹਾਂ ਨੇ 7.51 ਲੱਖ ਦੀ ਲਾਗਤ ਨਾਲ ਅਧੁਨਿਕ ਕਲਾਸ ਰੂਮ, 1 ਲੱਖ 27500 ਦੀ ਲਾਗਤ ਨਾਲ ਤਿਆਰ ਕੀਤੀ ਚਾਰਦੀਵਾਰੀ ਦਾ ਉਦਘਾਟਨ ਕੀਤਾ ਤੇ ਦੱਸਿਆ ਕਿ 1.60 ਲੱਖ ਰੁਪਏ ਨਾਲ ਖੇਡ ਮੈਦਾਨ ਦਾ ਤਿਆਰ ਕਰਨ ਦਾ ਕੰਮ ਚੱਲ ਰਿਹਾ ਹੈ। ਇਸਦੇ ਨਾਲ ਹੀ ਸਰਕਾਰੀ ਪ੍ਰਾਇਮਰੀ ਸਕੂਲ ਖਟਾਣਾ 7.51 ਲੱਖ ਰੁਪਏ ਦੀ ਲਾਗਤ ਨਾਲ ਅਧੁਨਿਕ ਕਲਾਸ ਰੂਮ, ਤੇ 3.50 ਲੱਖ ਦੀ ਲਾਗਤ ਨਾਲ ਤਿਆਰ ਕੀਤੀ ਸਕੂਲ ਦੀ ਚਾਰ ਦੀਵਾਰੀ ਦਾ ਉਦਘਾਟਨ ਕੀਤਾ।
         ਇਸ ਮੌਕੇਰਾਜ ਕੁਮਾਰ ਖੋਸਲਾ ਰਿਟ.ਜਿਲ੍ਹਾ ਸਿੱਖਿਆ ਅਫਸਰ ਕਮ ਸਿੱਖਿਆ ਕੋਆਰਡੀਨੇਟਰ ਹਲਕਾ ਰੂਪਨਗਰ, ਸੁਰਿੰਦਰਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ, ਸੰਜੀਵ ਕੁਮਾਰ ਮੋਠਾਪੁਰ, ਸੰਜੀਵ ਕੁਮਾਰ ਬੀਪੀਈਓ, ਪ੍ਰਿੰ.ਜਗਤਾਰ ਸਿੰਘ, ਸ਼ਾਮ ਲਾਲ, ਪਰਮਿੰਦਰ ਭਾਰਤੀ, ਗੁਰਮੀਤ ਸਿੰਘ, ਬਲਜੀਤ ਸਿੰਘ ਸਰਪੰਚ, ਮਾਸਟਰ ਮੋਹਣ ਸਿੰਘ ,ਬਾਬਾ ਕਸ਼ਮੀਰੀ ਲਾਲ, ਵਿੱਕੀ ਗੋਲੂ ਮਾਜਰਾ, ਸਰਪੰਚ ਸਤੀਸ਼ ਕੁਮਾਰ ਸੌਨੂ ਲਾਲਾ, ਪਿੰਸੀਪਲ ਜਗਤਾਰ ਸਿੰਘ, ਸਕੂਲ ਮੁੱਖੀ ਮਾ.ਸੰਜੀਵ ਕੁਮਾਰ, ਸਤਨਾਮ ਸਿੰਘ ਨਾਗਰਾ, ਨੀਰਜ ਸ਼ਰਮਾ, ਬਲਵਿੰਦਰ ਸਿੰਘ, ਅਨੀਤਾ ਪਾਬਲਾ, ਸਰਪੰਚ ਬਲਜੀਤ ਸਿੰਘ ਗੌਲੂਮਾਜਰਾ, ਸਰਪੰਚ ਰਾਜ ਕੁਮਾਰ, ਸਰਪੰਚ ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਜਸਵੰਤ ਸਿੰਘ ਬੱਬੂ, ਚੈਅਰਮੇਨ ਅਮਰਜੀਤ ਸਿੰਘ, ਮਾ.ਮੋਹਣ ਸਿੰਘ ਨੌਧੇਮਾਜਰਾ, ਜਗਤਾਰ ਸਿੰਘ, ਗੁਰਮੀਤ ਸਿੰਘ, ਜਸਪਾਲ ਸਿੰਘ, ਪਰਮਿੰਦਰ ਭਾਰਤੀ, ਹਰਪ੍ਰੀਤ ਸਿੰਘ ਮੋਹਣ ਸਿੰਘ ਸਾਬਕਾ ਸੰਮਤੀ ਮੈਂਬਰ, ਰਾਜ ਕੁਮਾਰ, ਜਸਵਿੰਦਰ ਕੁਮਾਰ, ਮਨੋਜ ਕੁਮਾਰ, ਵਿੱਕੀ ਭਾਟੀਆ, ਸਤੀ ਧਮਾਣਾ, ਬੋਬੀ ਧਮਾਣਾ, ਰਾਮ ਕੁਮਾਰ, ਜਗਤ ਰਾਮ, ਜੋਤੀ ਰਾਮ, ਵਿਜੇ ਕੁਮਾਰ, ਪਰਮ ਭਾਟੀਆ, ਬਲਦੇਵ ਰਾਮ, ਨਾਥ ਰਾਮ, ਹੁਸਨ ਚੰਦ, ਜਸਵਿੰਦਰ ਸਿੰਘ ਤੇ ਪਿੰਡਾਂ ਦੇ ਪੰਚਾਇਤ ਮੈਂਬਰ, ਵਿਿਦਆਰਥੀ, ਸਕੂਲ ਸਟਾਫ ਤੇ ਪਿੰਡ ਵਾਸੀ ਵੱਡੀ ਗਿਣਤੀ ਚ ਪਿੰਡ ਹਾਜਰ ਸਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *