ਫਰੀਦਕੋਟ 11 ਅਪ੍ਰੈਲ 2025 (ਗੁਰਦੀਪ ਸਿੰਘ ਢਿੱਲੋਂ) ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਕਣਕ ਦੀ ਫਸਲ ਦੀ ਖਰੀਦ ਮਿਤੀ 1 ਅਪ੍ਰੈਲ 2025 ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ। ਜਿਸ ਦੇ ਮੱਦੇਨਜ਼ਰ ਜਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਫਰੀਦਕੋਟ ਮੈਡਮ ਪੂਨਮਦੀਪ ਕੌਰ ਨੇ ਕਣਕ ਦੀ ਖਰੀਦ ਨੂੰ ਤੱਸਲੀਬਖਸ ਤਰੀਕੇ ਨਾਲ ਕਰਾਉਣ ਲਈ ਜਿਲੇ ਵਿੱਚ ਪੈਂਦੀਆਂ ਮੰਡੀਆਂ ਵਿੱਚ ਨੌਡਲ ਅਫਸਰ ਨਿਯੁਕਤ ਕੀਤੇ ਹਨ ਜੋ ਕਣਕ ਦੀ ਖਰੀਦ ਬਿਨ੍ਹਾਂ ਕਿਸੇ ਵਿਘਨ ਦੇ ਕਰਵਾਉਣ ਲਈ ਜਿੰਮੇਵਾਰ ਹੋਣਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਐਸ.ਡੀ.ਐਮ ਫਰੀਦਕੋਟ ਸ੍ਰੀ ਵਰੁਣ ਕੁਮਾਰ ਮੇਨ ਮੰਡੀ ਫਰੀਦਕੋਟ, ਮਚਾਕੀ ਕਲਾਂ, ਮਹਿਮੂਆਣਾ, ਬੀੜ੍ਹ ਚਾਹਲ, ਪੱਕਾ, ਚੰਦਬਾਜਾ, ਸ੍ਰੀ ਸਰਬਜੀਤ ਸਿੰਘ ਨਾਇਬ ਤਹਿਸੀਲਦਾਰ ਸਾਦਿਕ ਮੇਨ ਮੰਡੀ ਸਾਦਿਕ, ਬੁੱਟਰ, ਦੀਪ ਸਿੰਘ ਵਾਲਾ, ਮੁਮਾਰਾ, ਕਾਉਣੀ ਅਤੇ ਜੰਡ ਸਾਹਿਬ ਵਿਖੇ, ਸ੍ਰੀ ਰਾਮ ਚੰਦ ਤਹਿਸੀਲਦਾਰ ਫਰੀਦਕੋਟ ਗੋਲੇਵਾਲਾ, ਕੋਠੇ ਮਲੂਕਾ ਪੱਤੀ, ਸਾਧਾਂਵਾਲਾ, ਕਾਬਲਵਾਲਾ, ਪਹਿਲੂਵਾਲਾ, ਭਾਗਥਲਾ ਕਲਾਂ ਵਿਖੇ, ਸ੍ਰੀ ਰਣਜੀਤ ਸਿੰਘ ਨਾਇਬ ਤਹਿਸੀਲਦਾਰ ਫ਼ਰੀਦਕੋਟ ਪੱਖੀ ਕਲਾਂ, ਅਰਾਈਆਂਵਾਲਾ ਕਲਾਂ, ਹਰਦਿਆਲੇਆਣਾ ਅਤੇ ਘੁਗਿਆਣਾ, ਡੋਡ (ਸਬ ਤਹਿਸੀਲ ਸਾਦਿਕ) ਵਿਖੇ, ਸ੍ਰੀ ਸੂਰਜ ਐਸ.ਡੀ.ਐਮ. ਜੈਤੋ , ਜੈਤੋ, ਬਾਜਾਖਾਨਾ, ਬਰਗਾੜ੍ਹੀ, ਡੋਡ ਅਤੇ ਚੰਦਭਾਨ ਵਿਖੇ, ਸ੍ਰੀ ਰੁਪਿੰਦਰ ਸਿੰਘ ਬੱਲ ਤਹਿਸੀਲਦਾਰ ਜੈਤੋ ਬਹਿਬਲ ਖੁਰਦ, ਬਹਿਬਲਕਲਾਂ, ਬੁਰਜ ਜਵਾਹਰ ਸਿੰਘ ਵਾਲਾ, ਗੋਂਦਾਰਾ, ਚੈਨਾ, ਲੰਬਵਾਲੀ, ਮੱਲਾ, ਵਾੜਾ ਭਾਈ ਕਾ ਵਿਖੇ, ਸ੍ਰੀ ਵਰਿੰਦਰ ਸਿੰਘ ਐਸ.ਡੀ.ਐਮ ਕੋਟਕਪੂਰਾ, ਮੇਨ ਮੰਡੀ ਕੋਟਕਪੂਰਾ, ਖਾਰਾ, ਵਾੜਾ ਦਰਾਕਾ ਹਰੀ ਨੌ ਵਿਖੇ, ਸ੍ਰੀ ਸਰਬਜੀਤ ਸਿੰਘ ਬੀ.ਡੀ.ਪੀ.ਓ ਫਰੀਦਕੋਟ ਸੰਗੋ ਰੁਮਾਣਾ, ਕਿਲਾ ਨੌ, ਸੁਖਣਵਾਲਾ, ਸ਼ੇਰ ਸਿੰਘ ਵਾਲਾ, ਰੱਤੀਰੋੜ੍ਹੀ, ਮਚਾਕੀ ਮੱਲ ਸਿੰਘ ਵਿਖੇ, ਸ੍ਰੀ ਹਰਸ਼ਵੀਰ ਗੋਇਲ ਨਾਇਬ ਤਹਿਸੀਲਦਾਰ ਕੋਟਕਪੂਰਾ , ਕੋਟਸੁਖੀਆ, ਔਲਖ, ਪੰਜਗਰਾਈਕਲਾਂ, ਜਿਊਣਵਾਲਾ, ਧੂੜਕੋਟ ਵਿਖੇ, ਸ੍ਰੀ ਮੱਖਣ ਸਿੰਘ ਨਾਇਬ ਤਹਿਸੀਲਦਾਰ ਜੈਤੋ ਰੋੜ੍ਹੀ ਕਪੂਰਾ, ਗੋਬਿੰਦਗੜ੍ਹ, ਘਣੀਆ,ਖੱਚੜ੍ਹਾਂ, ਕਰੀਰਵਾਲੀ, ਮਢ੍ਹਾਕ, ਦਬੜ੍ਹੀਖਾਨਾ, ਰੁਮਾਣਾ ਅਜੀਤ ਸਿੰਘ ਵਿਖੇ, ਸ੍ਰੀ ਬਿਕਰਮਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਪੰਜਾਬ ਮੰਡੀ ਬੋਰਡ, ਫ਼ਰੀਦਕੋਟ, ਰਾਮੇਆਣਾ, ਸੂਰਘੂਰੀ, ਬਿਸ਼ਨੰਦੀ, ਸਰਾਵਾਂ, ਝੱਖੜਵਾਲਾ, ਮੱਤਾ ਵਿਖੇ, ਸ੍ਰੀ ਅਭਿਨਵ ਗੋਇ, ਬੀ.ਡੀ.ਪੀ.ਓ ਕੋਟਕਪੂਰਾ, ਢੀਮਾਂਵਾਲੀ, ਮੌੜ, ਫਿੱਡੇ ਕਲਾਂ ਵਿਖੇ ਬਤੌਰ ਨੌਡਲ ਅਫਸਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਨੋਡਲ ਅਫਸਰ ਹਰ ਰੋਜ਼ ਇਨ੍ਹਾਂ ਮੰਡੀਆਂ ਦਾ ਦੌਰਾ ਕਰਕੇ ਪ੍ਰਗਤੀ ਰਿਪੋਰਟ ਸ਼ਾਮ 7.00 ਵਜੇ ਤੱਕ ਉਨ੍ਹਾਂ ਨੂੰ ਭੇਜਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਮੂਹ ਖਰੀਦ ਏਜੰਸੀਆਂ ਦੇ ਜਿਲਾ ਮੈਨੇਜਰਾਂ ਅਤੇ ਉਪਰੋਕਤ ਨੋਡਲ ਅਫਸਰਾਂ ਨਾਲ ਹਰ ਰੋਜ ਸਵੇਰੇ 9.30 ਵਜੇ ਮੀਟਿੰਗ ਕਰਕੇ (ਸਮੇਤ ਛੁੱਟੀ ਵਾਲੇ ਦਿਨ ਵੀ) ਖਰੀਦ ਪ੍ਰਬੰਧਾ ਦਾ ਜਾਇਜਾ ਲਿਆ ਜਾਵੇਗਾ। ਉਨ੍ਹਾਂ ਖਰੀਦ ਪ੍ਰਬੰਧਾ ਵਿੱਚ ਲੱਗੇ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਕਿਹਾ ਕਿ ਖਰੀਦ ਪ੍ਰਬੰਧਾ ਵਿੱਚ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।






