ਡੇਰਾ ਬਾਬਾ ਰਾਮ ਥੰਮਣ ਬਾਜੇ ਕੇ ਵਿਖੇ ਵਿਸਾਖੀ ਦਾ ਮੇਲਾ ਲਗਾਇਆ ਗਿਆ

Spread the love

ਗੁਰੂਹਰਸਹਾਏ, 13 ਅਪ੍ਰੈਲ (ਪੰਜਾਬ ਦਾ ਖਾਲਸਾ)- ਡੇਰਾ ਬਾਬਾ ਰਾਮ ਥੰਮਣ ਬਾਜੇ ਕੇ ਵਿਖ਼ੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਦਾ ਮੇਲਾ ਸ਼ਰਧਾ ਭਾਵਨਾ ਨਾਲ ਲਗਾਇਆ ਗਿਆ। ਜਿਸ ਵਿਚ ਇਲਾਕੇ ਤੋਂ ਇਲਾਵਾ ਦੂਰ ਦੁਰਾਡੇ ਦੇ ਪਿੰਡਾਂ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸਵੇਰੇ 10 ਵਜੇ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ । ਇਸ ਉਪਰੰਤ ਗੱਦੀ ਨਸ਼ੀਨ ਬਾਬਾ ਹਰਮੇਸ਼ ਦਾਸ ਨੇ ਸੰਗਤਾਂ ਨੂੰ ਕਥਾ ਵਿਚਾਰਾਂ ਨਾਲ ਜੋੜਿਆ। ਇਸ ਮੌਕੇ ਮਸ਼ਹੂਰ ਗਾਇਕ ਮਾਸ਼ਾ ਅਲੀ ਆਪਣੀ ਕਲਾ ਨਾਲ ਸੂਫ਼ੀਆਨਾ ਗੀਤਾਂ ਅਤੇ ਭਜਨ ਸੁਣਾ ਕੇ ਸੰਗਤਾ ਦੀ ਹਾਜ਼ਰੀ ਭਰੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਾਬਾ ਰਾਧੇ ਸ਼ਾਮ ਨੇ ਦੱਸਿਆ ਡੇਰਾ ਬਾਬਾ ਰਾਮ ਥੰਮਣ ਬਾਜੇ ਕੇ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਦਾ ਦਿਹਾੜਾ ਪਿੰਡ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂਮ-ਧਾਮ ਨਾਲ ਲਗਾਇਆ ਜਾਦਾ ਹੈ, ਜਿਸ ਦੇ ਸੰਬੰਧ ਵਿਚ ਸਮੂਹ ਨਗਰ ਵੱਲੋ 11 ਨੂੰ ਸ੍ਰੀ ਰਮਾਇਣ ਦੇ ਪਾਠ ਆਰੰਭ ਕੀਤੇ ਗਏ ਸਨ, ਜਿਨ੍ਹਾਂ ਦੇ ਅੱਜ ਭੋਗ ਪਏ ਹਨ। ਇਸ ਤੋਂ ਉਪਰੰਤ ਗੱਦੀਨਸ਼ੀਨ ਬਾਬਾ ਹਰਮੇਸ਼ ਦਾਸ ਜੀ ਵੱਲੋਂ ਰੂਹਾਨੀ ਸਤਿਸੰਗ ਹੋਇਆਂ ਅਤੇ ਇਸ ਤੋਂ ਬਾਅਦ ਸੂਫੀ ਗਾਇਕ ਮੰਗਲ ਮੰਗੀ ਵੱਲੋਂ ਸੂਫੀਆਨ ਗੀਤਾਂ ਰਾਹੀਂ ਸੰਗਤਾਂ ਵਿਚ ਹਾਜ਼ਰੀ ਭਰੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਲਗਾਤਾਰ ਲੰਗਰ ਚੱਲਦੇ ਰੰਹਿਦੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬੀਸੀ ਵਿੰਗ ਪੰਜਾਬ ਦੇ ਚੇਅਰਮੈਨ ਡਾ ਮਲਕੀਤ ਥਿੰਦ, ਜਲਾਲਾਬਾਦ ਦੇ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ, ਭਾਜਪਾ ਆਗੂ ਅਨੁਮੀਤ ਸਿੰਘ ਹੀਰਾ ਸੋਢੀ ਆਦਿ ਆਗੂਆਂ ਨੇ ਇਸ ਮੇਲੇ ਵਿੱਚ ਸ਼ਿਰਕਤ ਕੀਤੀ ਅਤੇ ਬਾਬਾ ਹਰਮੇਸ਼ ਦਾਸ ਵੱਲੋਂ ਸਭ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *