ਬਰਨਾਲਾ, 13 ਅਪ੍ਰੈਲ (ਬਲਵਿੰਦਰ ਆਜ਼ਾਦ):- ਵਾਈ.ਐੱਸ .ਸਕੂਲ ਬਰਨਾਲਾ ਨੇ ਚੌਥੀ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਆਨੰਦਮਈ ਇੱਕ ਰੋਜ਼ਾ ਪੂਲ ਪਾਰਟੀ ਦਾ ਆਯੋਜਨ ਕੀਤਾ ਜੋ ਕਿ ਉਹਨਾਂ ਲਈ ਇੱਕ ਆਨੰਦਮਈ ਸਮਾਂ ਸੀ । ਇਸ ਸਮੇਂ ਵਿਦਿਆਰਥੀਆਂ ਦੀ ਆਪਸ ਵਿੱਚ ਅਤੇ ਅਧਿਆਪਕਾਂ ਨਾਲ ਦਿਲੀ ਸਾਂਝ ਹੋਰ ਡੂੰਘੀ ਹੋਈ ਅਤੇ ਉਨ੍ਹਾਂ ਵਿਚਲੇ ਸਬੰਧ ਹੋਰ ਸੁਖਾਵੇਂ ਹੋਏ। ਇਹ ਅਨੰਦਮਈ ਯਾਤਰਾ ਦੀਆਂ ਯਾਦਾਂ ਉਨ੍ਹਾਂ ਨੂੰ ਉਤਸ਼ਾਹਤ ਕਰਨ ਦਾ ਇਕ ਸ਼ਾਨਦਾਰ ਢੰਗ ਸੀ।ਇਸ ਪਾਰਟੀ ਲਈ ਸੁਰੱਖਿਆ ਦੇ ਨਾਲ ਬਾਕੀ ਸਭ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਸੀ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਗਿਆ ਸੀ। ਇਸ ਪੂਲ ਪਾਰਟੀ ਨੇ ਰੋਜ਼ਾਨਾ ਦੀ ਵਿਅਸਤ ਜ਼ਿੰਦਗੀ ਵਿੱਚ ਤਾਜ਼ਗੀ ਅਤੇ ਅਨੰਦ ਭਰ ਦਿੱਤਾ।







