(ਬਲਕਰਨ ਜਟਾਣਾ ਪੰਨੀ ਵਾਲਾ ਫੱਤਾ)ਕਿਸਾਨ ਲਹਿਰ ਦਾ ਪੰਜਾਬ ਵਿੱਚ ਬਹੁਤ ਵਡਮੁੱਲਾ ਸਥਾਨ ਹੈ ।ਪੰਜਾਬ ਕਿਸਾਨ ਸਭਾ ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਉਹਨਾਂ ਸੰਗਰਸ਼ਸ਼ੀਲ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਜੋ ਦੋ ਜਾਂ ਤਿੰਨ ਪੀੜ੍ਹੀਆਂ ਤੋਂ ਕਿਸਾਨ ਲਹਿਰ ਨਾਲ ਜੁੜੇ ਹੋਏ ਹਨ ,ਇਸੇ ਸੰਦਰਭ ਵਿੱਚ ਸਤਪਾਲ ਮੋਹਲਾਂ ਨੂੰ ਸਨਮਾਨਿਤ ਕੀਤਾ ਗਿਆ,ਉਹਨਾਂ ਦੇ ਪਿਤਾ ਕਿਸਾਨ ਆਗੂ ਗੁਰਮੀਤ ਮੋਹਲਾਂ ਦੇ ਮੁਜਾਰਾ ਲਹਿਰ,ਨਰਮਾਂ ਪੱਟੀ ਵਿੱਚ ਲੜੇ ਗਏ ਸੰਘਰਸ਼ ਵਿੱਚ ਪਾਏ ਯੋਗਦਾਨ ਕਰਕੇ ਸਨਮਾਨਿਤ ਕੀਤਾ ਗਿਆ ,ਜਿਸ ਵਿੱਚ ਕਿਸਾਨ ਆਗੂ ਅਪਾਰ ਸੰਧੂ ਨੇ ਕਿਸਾਨ ਲਹਿਰਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਸਾਰੇ ਸਨਮਾਣੇ ਪਰਿਵਾਰਾਂ ਬਾਰੇ ਵਿਸਥਾਰ ਨਾਲ ਦੱਸਿਆ ਕਿ ਸਤਪਾਲ ਮੋਹਲਾਂ ਦੇ ਪਿਤਾ ਦੇ ਨਾਲ ਉਹਨਾਂ ਦਾ ਪੂਰਾ ਪਰਿਵਾਰ ਕਿਸਾਨ ਆਗੂ ਗੁਰਦੀਪ ਸਿੰਘ,ਸਰਪੰਚ ਸਤਪਾਲ ਸੰਧੂ ਵੀ ਇਸੇ ਪਰਿਵਾਰ ਨਾਲ ਸਬੰਧਤ ਸਨ ਜਿੰਨਾ ਨੇ ਸਾਰੀ ਉਮਰ ਸੰਗਰਸ਼ਾਂ ਵਿਚ ਲੰਘਾਈ ,ਇਸ ਸਮੇਂ ਸਤਪਾਲ ਮੋਹਲਾਂ ਨੇ ਸਤਪਾਲ ਮੋਹਲਾਂ ਨੇ ਮੌਜੂਦਾ ਕਿਸਾਨ ਲਹਿਰ ਬਾਰੇ ਵਿਸਥਾਰ ਨਾਲ ਦੱਸਿਆ।






