ਜਸਵਿੰਦਰ ਢੱਡਾ ਸਮਾਜ ਸੇਵਕ,ਪੈਰਾ ਲੀਗਲ ਵਲੰਟੀਅਰ,ਪੱਤਰਕਾਰ ਤੇ ਲੇਖਕ ਨੂੰ ਡੂੰਘਾ ਸਦਮਾ ਸਹੁਰੇ ਦਾ ਦਿਹਾਂਤ

Spread the love

ਫਗਵਾੜਾ 13 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ) ਸਮਾਜ ਸੇਵਕ, ਪੈਰਾ ਲੀਗਲ ਵਲੰਟੀਅਰ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ( ਪੰਜਾਬ ਸਰਕਾਰ),ਪੱਤਰਕਾਰ ਤੇ ਲੇਖਕ ਜਸਵਿੰਦਰ ਢੱਡਾ ਫਗਵਾੜਾ ਨੂੰ ਉਦੋ ਡੂੰਘਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਸਤਿਕਾਰਯੋਗ  ਸਹੁਰਾ ਲਛਮਣ ਦਾਸ ਜੀ ਪੰਜ ਤੱਤਾ ਵਿੱਚ ਲੀਨ ਹੋ ਗਏ। ਉਹ ਪਿਛਲੇ ਸਾਲਾਂ ਤੋਂ ਗੁਰਦਿਆਂ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ। ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਸਫੀ ਪੁਰ (ਜਲੰਧਰ) ਵਿਖੇ ਕਰ ਦਿੱਤਾ ਗਿਆ। ਅੰਤਿਮ ਸੰਸਕਾਰ ਮੌਕੇ ਰਿਸ਼ਤੇਦਾਰ ਸੱਜਣ ਮਿੱਤਰ,ਧਾਰਮਿਕ ਤੇ ਰਾਜਨੀਤਕ ਪਾਰਟੀਆਂ ਦੇ ਆਗੂ ਹਾਜ਼ਰ ਸਨ। ਜਸਵਿੰਦਰ ਢੱਡਾ ਦੇ ਪਰਿਵਾਰ ਨਾਲ ਪੱਤਰਕਾਰ ਅਸ਼ੋਕ ਸ਼ਰਮਾ,ਪੱਤਰਕਾਰ ਬੀ ਕੇ ਰੱਤੁ, ਪੱਤਰਕਾਰ ਰਮਨ ਸ਼ਰਮਾ,ਪੱਤਰਕਾਰ ਰਾਮ ਮੂਰਤੀ ਲਾਲੀ,ਪੱਤਰਕਾਰ ਆਰ. ਡੀ.ਰਾਮਾ,ਪੱਤਰਕਾਰ ਗੁਰਦਿਆਲ ਸਿੰਘ ਮਾਨਾਂਵਾਲੀ,ਪੱਤਰਕਾਰ ਉਂਕਾਰ ਸੂਦ,ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ,ਸੁਨੀਤਾ ਬਸਰਾ,ਐਸ.ਕੇ. ਅਗਰਵਾਲ ਐਡਵੋਕੇਟ,ਜੋਗਿੰਦਰ ਪਾਲ ਕੈੰਥ ਐਡਵੋਕੇਟ,ਰਜਨੀ ਬਾਲਾ ਐਡਵੋਕੇਟ,ਇੰਦਰਜੀਤ ਐਮ.ਸੀ.,ਬਹਾਦਰ ਸਿੰਘ ਸੰਗਤਪੁਰ ਸਾਬਕਾ ਸਰਪੰਚ,ਗੁਰਪ੍ਰਸਾਦ ਬੱਗਾ ਲੰੜਦਾਰ,ਸੁਰਿੰਦਰ ਵਿਰਕਾਂ ਪਿਆਰਾ ਸੰਧੂ ਕੋਟਰਾਣੀ,ਜਸਕਰਨ ਜੱਸੀ ਚਾਚੋਕੀ,ਰਜੀਵ ਵਰਮਾ,ਲਵਲੀ ਸ਼ਰਮਾ,ਨਰੇਸ਼ ਗਾਂਧੀ,ਲਖਵੀਰ ਮਾਹੀ,ਰਾਜਾ ਵਿਰਕਾਂ,ਕਪਲ ਦੇਵ ਮਾਹੀ,ਲੰੜਦਾਰ ਦਰਸ਼ਨ ਸਿੰਘ ਚਾਚੋਕੀ,ਜਸਵੀਰ ਮਾਹੀ,ਨਰਿੰਦਰ ਸੰਧੂ ਆਦਿ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ‘ਚ ਆਵਾਸ ਦੇਵੇ ਪਿੱਛੇ ਪਰਿਵਾਰ ਨੂੰ ਵਾਹਿਗੁਰੂ ਦਾ ਭਾਣਾ ਬਖਸ਼ਣ ਦਾ ਬਲ ਬਖਸ਼ੇ।ਉਹਨਾਂ ਦੀ ਅੰਤਿਮ ਅਰਦਾਸ ਤੇ ਰਸਮ ਕਿਰਿਆ ਮਿਤੀ 18 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਉਹਨਾਂ ਦੇ ਜੱਦੀ ਪਿੰਡ ਸਫੀ ਪੁਰ ਵਿਖੇ ਹੋਵੇਗੀ

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *