ਪ੍ਰਵੇਜ ਨਗਰ ਦੀ ਗਤਕਾ ਟੀਮ ਨੇ ਦਿਖਾਏ ਜੌਹਰ

Spread the love
ਫੱਤੂ ਢੀਂਗਾ 14 ਅਪ੍ਰੈਲ ਅਮਨਦੀਪ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਪੰਥ ਸਾਜਨਾ ਦਿਵਸ ਅਤੇ ਵਿਸਾਖੀ ਦੇ ਸ਼ੁੱਭ ਦਿਹਾੜੇ ਨੂੰ ਅੱਜ ਪ੍ਰਵੇਜ ਨਗਰ ਗੁਰਦੁਆਰਾ ਕਲਗੀਧਰ ਸਿੰਘ ਸਭਾ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਟਕਸਾਲ ਗਤਕਾ ਅਕੈਡਮੀ ਵੱਲੋਂ ਖਾਲਸਾ ਪੰਥ ਸਿਰਜਣਾ ਦਿਵਸ ਤੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਪਿੰਡ ਪਰਵੇਜ ਨਗਰ ਵਿਖੇ ਸਮੂਹ ਨਗਰ ਨਿਵਾਸੀ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ  ਵਿਸਾਖੀ ਦੇ ਸ਼ੁੱਭ ਦਿਹਾੜੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਗਤਕਾ ਅਖਾੜਾ ਲਗਾਇਆ ਗਿਆ ਅਤੇ  ਪ੍ਰਵੇਜ ਨਗਰ ਦੇ ਛੋਟੇ ਛੋਟੇ ਬੱਚਿਆਂ ਦੀਆਂ ਟੀਮਾ ਨੇ ਗੱਤਕੇ ਦੇ ਜੌਹਰ ਦਿਖਾਏ ਗਏ ਅਤੇ ਬੱਚਿਆਂ ਨੂੰ ਹੌਸਲਾ ਵਧਾਈ ਵਜੋਂ ਇਨਾਮ ਵੀ  ਵੰਡੇ ਗਏ  ਜ਼ਿਕਰਯੋਗ ਹੈ ਕਿ ਪਿੰਡ ਪਰਵੇਜ ਨਗਰ ਵਿੱਚ ਹਰ ਐਤਵਾਰ ਨੂੰ ਬਾਬਾ ਗੁਰਪਿੰਦਰ  ਸਿੰਘ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਛੋਟੇ ਬੱਚਿਆਂ ਨੂੰ ਗੁਰਬਾਣੀ ਦੀ ਦੀ ਸੰਖਿਆ ਵੀ ਦਿੱਤੀ ਜਾਂਦੀ ਹੈ ਅਤੇ ਪਿੰਡ ਦੇ ਕਾਫੀ ਬੱਚੇ ਜੋ ਕਿ ਗੁਰੂ ਦੇ ਲੜ ਲੱਗੇ ਹੋਏ ਹਨ ਇਸ ਮੌਕੇ ਤੇ ਸਮਾਜ ਸੇਵਕ ਬਾਬਾ ਗੁਰਪਿੰਦਰ ਸਿੰਘ ਨੇ ਕਿਹਾ ਕੀ ਆਪਾਂ ਸਭ ਨੂੰ ਚਾਹੀਦਾ ਹੈ ਕੇ ਆਪਣੇ ਬੱਚਿਆਂ ਨੂੰ ਗਤਕਾ ਟੀਮਾ ਵੱਲ ਲਿਆਉਣ ਦੀ ਇਸ ਸਮੇ ਲੋੜ ਹੈ ਤਾ ਜੋ ਆਪਣੇ ਸ਼ਾਸਤਰ ਨਾਲ ਆਪਣੀ ਰੱਖੀ ਆਪ ਰੱਖ ਸਕਣ ਅਤੇ ਬੱਚੇ ਭੈੜੀ ਸੰਗਤ ਤੋਂ ਵੀ ਬਚੇ ਰਹਿਣ | ਅਤੇ ਇਸ ਮੌਕੇ ਤੇ ਸਰਪੰਚ ਜਸਵਿੰਦਰ ਸਿੰਘ ,ਹਰਜੀਤ ਸਿੰਘ ਨੇ ਗਤਕਾ ਟੀਮ ਦੇ ਬੱਚਿਆਂ ਨੂੰ ਕਾਪੀਆਂ ਅਤੇ ਪੈਨ, ਪੈਨਸਲਾ, ਰਬੜਾ ਵੰਡ ਕੇ ਹੌਸਲਾ ਵਧਾਈ ਦਿਤੀ ਅਤੇ ਗਤਕਾ ਕੋਚ  ਹਰਵਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਪਿੰਡ ਦੇ  ਛੋਟੀ ਉਮਰ ਦੇ ਬੱਚਿਆਂ ਨੂੰ ਗੁਰੂ ਦੇ ਲੜ ਲਾਇਆ ਅਤੇ ਸਰਪੰਚ ਜਸਵਿੰਦਰ ਸਿੰਘ ਨੇ ਗਤਕਾ ਟੀਮ ਦੇ ਬੱਚਿਆਂ ਨੂੰ ਅੰਮ੍ਰਿਤਪਾਨ ਹੋਣ ਲਈ ਕਿਹਾ ਤਾ ਜੋ ਇਹ ਛੋਟੀ ਉਮਰ ਦੇ ਬੱਚੇ ਮਾੜੀ ਸੰਗਤ ਵਿੱਚ ਪੈਣ ਤੋਂ ਬਚੇ ਰਹਿਣ | ਇਸ ਮੌਕੇ ਤੇ ਮੈਂਬਰ ਹਰਜੀਤ ਸਿੰਘ  ਮੈਂਬਰ ਰਮਨਦੀਪ ਕੌਰ, ਮੈਂਬਰ ਸਤਬੀਰ ਸਿੰਘ, ਨਵਰੂਪ ਸਿੰਘ,ਕਰਮਜੀਤ ਸਿੰਘ, ਜਸਵਿੰਦਰ ਸਿੰਘ, ਦਲਬੀਰ ਸਿੰਘ ਪ੍ਰਧਾਨ ਬਲਕਾਰ ਸਿੰਘ, ਗੁਰਵਿੰਦਰ ਸਿੰਘ. ਸਾਬਕਾ ਸਰਪੰਚ ਭੁਪਿੰਦਰ ਸਿੰਘ,ਲਾਡੀ ਲੀਡਰ .ਸਾਬੀ ਲੀਡਰ,  ਜਸਕੀਰਤ ਸਿੰਘ  ਸੁਖਪ੍ਰੀਤ ਸਿੰਘ,   ਸ਼ੁਭਕਰਨ ਸਿੰਘ, ਜੈਪਾਲ ਸਿੰਘ, ਗੁਰਕੀਰਤ ਸਿੰਘ, ਹਰਮੀਤ ਸਿੰਘ  ਸੁਖਮਨਜੋਤ ਸਿੰਘ  ਏਕਨੂਰਦੀਪ ਸਿੰਘ, ਮਹਿਲਦੀਪ ਸਿੰਘ  ਸਾਹਿਬ ਜੀਤ ਸਿੰਘ, ਅਭੀਜੋਤ ਸਿੰਘ, ਮਨਰੂਪ ਸਿੰਘ  ਮਨਰਾਜ ਸਿੰਘ, ਏਕਮਜੋਤ ਸਿੰਘ, ਅਰਜਨ ਸਿੰਘ ,ਖੁਸ਼ਮਨ ਕੌਰ ,ਕੁਲਰਾਜ ਸਿੰਘ, ਮਨਰਾਜ ਸਿੰਘ  ਸਾਹਿਬ ਦੀਪ ਸਿੰਘ ,ਅਪਰਮਜੋਤ ਸਿੰਘ,  ਮਨਰੂਪ ਸਿੰਘ, ਗੁਰਸਾਬ ਸਿੰਘ  ਮਾਨਪ੍ਰੀਤ ਸਿੰਘ , ਗੁਨਵੀਰ ਸਿੰਘ  ਜੰਨਤ ਕੌਰ, ਅਨਾਹਤ ਕੌਰ, ਮਨਜੋਤ ਸਿੰਘ, ਚੜਤ ਸਿੰਘ  ਪ੍ਰਭਜੋਤ ਕੌਰ,  ਏਕਮਪ੍ਰੀਤ ਸਿੰਘ ,ਰਾਜਬੀਰ ਸਿੰਘ, ਏਕਮਜੋਤ ਸਿੰਘ, ਮਨਜੋਤ ਸਿੰਘ ਅਤੇ ਸਮੂਹ ਸੰਗਤਾਂ ਹਾਜ਼ਰ ਸਨ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *