ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ. ਵੱਲੋਂ ਡੀ.ਪੀ.ਓ. ਦਫਤਰ ‘ਚ ਅਚਨਚੇਤ ਚੈਕਿੰਗ,

Spread the love
ਸ੍ਰੀ ਮੁਕਤਸਰ ਸਾਹਿਬ, (ਮਨਪ੍ਰੀਤ ਮੋਨੂੰ/ਪਰਮਜੀਤ ਬੇਦੀ  ) – ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ . ਡਾ. ਅਖਿਲ ਚੌਧਰੀ ਆਈ.ਪੀ.ਐਸ. ਵੱਲੋਂ ਪੁਲਿਸ ਦਫਤਰ (ਡੀ.ਪੀ.ਓ.) ਵਿਖੇ ਅਚਨਚੇਤ ਦੌਰਾ ਕਰਕੇ ਵੱਖ-ਵੱਖ ਅਹਿਮ ਬ੍ਰਾਂਚਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਨੇ ਦਫਤਰ ਅੰਦਰ ਹਾਜ਼ਰੀ, ਦਫਤਰੀ ਵਿਵਸਥਾ, ਫਾਈਲਾਂ ਦੀ ਸੰਭਾਲ ਅਤੇ ਪੁਲਿਸ ਅਧਿਕਾਰੀਆ/ਕਰਮਚਾਰੀਆਂ ਦੇ ਕੰਮ ਕਾਜ ਦੇ ਢੰਗ ਦੀ ਪੂਰੀ ਜਾਂਚ ਕੀਤੀ। ਚੈਕਿੰਗਐੱਸਐੱਸਪੀ ਨੇ ਰੀਡਰ ਬ੍ਰਾਂਚ, ਓ.ਏ.ਐਸ.ਆਈ. ਬ੍ਰਾਂਚ, ਅਕਾਊਂਟ ਬਰਾਂਚ, ਕੰਪਿਊਟਰ ਸੈੱਲ, ਸਿਕਿਉਰਟੀ ਬ੍ਰਾਂਚ, ਸੀ.ਸੀ.ਟੀ.ਐਨ.ਐੱਸ., ਐੱਚ.ਆਰ.ਐਮ.ਐੱਸ. ਸਮੇਤ ਸਾਰੇ ਮੁੱਖ ਦਫਤਰਾਂ ਦੀ ਵਿਸਥਾਰ ਨਾਲ ਚੈਕਿੰਗ ਕੀਤੀ। ਉਨ੍ਹਾਂ ਵੱਲੋਂ ਮੁਲਾਜ਼ਮਾਂ ਦੀ ਹਾਜ਼ਰੀ, ਕੰਮਕਾਜ ਦੀ ਰਫ਼ਤਾਰ ਅਤੇ ਦਫਤਰੀ ਢਾਂਚੇ ਦੀ ਪੜਤਾਲ ਕਰਕੇ ਹਦਾਇਤਾਂ ਜਾਰੀ ਕੀਤੀਆਂ ਕਿ ਦਫਤਰ ਵਿੱਚ ਆਪਣੀਆਂ ਸ਼ਿਕਾਇਤਾਂ ਲੈ ਕੇ ਆਉਣ ਵਾਲੇ ਲੋਕਾਂ ਨੂੰ ਸਤਿਕਾਰ ਨਾਲ ਸੁਣਿਆ ਜਾਵੇ ਅਤੇ ਉਨਾਂ ਦੇ ਕੰਮ ਕਾਜ ਨੂੰ ਪਹਿਲ ਦਿੱਤੀ ਜਾਵੇ।
SSP ਡਾ. ਅਖਿਲ ਚੌਧਰੀ ਨੇ ਇਸ ਦੌਰਾਨ ਦਫਤਰ ‘ਚ ਮੌਜੂਦ ਸ਼ਿਕਾਇਤਕਰਤਿਆਂ ਦੇ ਕੋਲ ਖੁਦ ਜਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਤੁਰੰਤ ਸੰਬੰਧਤ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਦਫਤਰ ਵਿੱਚ ਆਉਣ ਵਾਲਿਆਂ ਨੂੰ ਕਿਸੇ ਵੀ ਕਿਸਮ ਦੀ ਅਸੁਵਿਧਾ ਨਾ ਆਏ।
ਐਸ.ਐਸ.ਪੀ. ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਲਿਸ ਦਫਤਰ ਵਿੱਚ ਕੰਮ ਕਰ ਰਹੇ ਸਮੂਹ ਮੁਲਾਜ਼ਮਾਂ ਦੀ ਹਾਜ਼ਰੀ ਦੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਡਿਜੀਟਲ ਕਰ ਦਿੱਤਾ ਗਿਆ ਹੈ। ਹੁਣ ਹਰੇਕ ਮੁਲਾਜ਼ਮ ਸਵੇਰੇ 9 ਵਜੇ ਬਾਇਓਮੈਟਰਿਕ ਮਸ਼ੀਨ ’ਤੇ ਆਪਣਾ ਫਿੰਗਰ ਪ੍ਰਿੰਟ ਲਗਾ ਕੇ ਹਾਜ਼ਰੀ ਲਗਾਉਂਦਾ ਹੈ ਅਤੇ ਸ਼ਾਮ 5 ਵਜੇ ਦਫਤਰ ਤੋਂ ਨਿਕਲਣ ਸਮੇਂ ਦੁਬਾਰਾ ਹਾਜ਼ਰੀ ਲਗਾਉਣੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਣਾਲੀ ਮੁਲਾਜ਼ਮਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਂਦੀ ਹੈ।
ਅਪੀਲ     SSP ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਪੁਲਿਸ ਵਿਭਾਗ ਵਿੱਚ ਕੋਈ ਮੁਸ਼ਕਲ ਜਾਂ ਤੁਸੀ ਕੋਈ ਜਾਣਕਾਰੀ ਜਿਵੇਂ ਨਸ਼ਾ, ਗੈਰਕਾਨੂੰਨੀ ਗਤੀਵਿਧੀਆਂ ਬਾਰੇ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀ 80549-42100,112 ਨੰਬਰ ‘ਤੇ ਵਟਸਐਪ ਜਾਂ ਕਾਲ ਰਾਹੀਂ ਸੂਚਨਾ ਦੇ ਸਕਦੇ ਹਨ। ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *