ਸ਼ਾਮਲ ਆਗੂਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬ ਸਰਕਾਰ ਤੇ ਬਠਿੰਡਾ ਪ੍ਰਸ਼ਾਸਨ ਇੱਕ ਭ੍ਰਿਸ਼ਟ ਪ੍ਰਾਈਵੇਟ ਮੈਨੇਜਮੈਂਟ ਦੀ ਸੇਵਾ ਚ ਪੂਰੀ ਤਰਹਾਂ ਝੁਕ ਗਿਆ ਹੈ ਤੇ ਸੰਘਰਸ਼ ਕਰਦੇ ਲੋਕਾਂ ਤੇ ਆਗੂਆਂ ਪਰ ਜਬਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹਰਿੰਦਰ ਕੌਰ ਬਿੰਦੂ ਅਤੇ ਪਰਮਜੀਤ ਕੌਰ ਪਿੱਥੋ ਦਾ ਡਾਕਟਰੀ ਮਾਇਨਾ ਹੋਣ ਮਗਰੋਂ ਵੀ ਸਰਕਾਰ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕੇਸ ਦਰਜ ਕਰਨ ਤੋਂ ਇਨਕਾਰੀ ਹੈ। ਜਥੇਬੰਦੀਆਂ ਵੱਲੋਂ ਐਸਐਸਪੀ ਬਠਿੰਡਾ, ਡੀਆਈਜੀ ਬਠਿੰਡਾ ਰੇਂਜ ਅਤੇ ਡੀਜੀਪੀ ਪੰਜਾਬ ਨੂੰ ਚਿੱਠੀਆਂ ਭੇਜੀਆਂ ਗਈਆਂ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੁਲੀਸ ਜਬਰ ਦਾ ਸ਼ਿਕਾਰ ਹੋਏ ਆਗੂਆਂ ਤੇ ਵਰਕਰਾਂ ਲਈ ਇਨਸਾਫ ਲਏ ਬਿਨਾਂ ਇਹ ਸੰਘਰਸ਼ ਨਹੀਂ ਰੁਕੇਗਾ। ਉਹਨਾਂ ਕਿਹਾ ਕਿ ਅਧਿਆਪਕਾਂ ਦੀ ਸਕੂਲ ਵਿੱਚ ਮੁੜ ਬਹਾਲੀ, ਭ੍ਰਿਸ਼ਟ ਮੈਨੇਜਮੈਂਟ ਨੂੰ ਚੱਲਦਾ ਕਰਨ ਆਦਿ ਮੰਗਾਂ ਦੇ ਨਾਲ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਵੀ ਇਸ ਸੰਘਰਸ਼ ਵਿੱਚ ਬਰਾਬਰ ਦਾ ਥਾਂ ਅਖਤਿਆਰ ਕਰ ਗਈ ਹੈ। ਪੰਜਾਬ ਸਰਕਾਰ ਨੂੰ ਲੋਕਾਂ ‘ਤੇ ਕੀਤੇ ਇਸ ਜ਼ਬਰ ਦਾ ਹਿਸਾਬ ਦੇਣਾ ਪਵੇਗਾ।ਅਧਿਆਪਕਾਂ ਨੇ ਮੀਟਿੰਗ ਵਿੱਚ ਦੱਸਿਆ ਕਿ ਮਨੇਜਮੈਂਟ ਦੁਆਰਾ ਸੋਚੀ ਸਮਝੀ ਸ਼ਾਜਿਸ਼ ਤਹਿਤ ਕੀਤੇ ਜਾ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਨੁਕਸਾਨ ਤੋਂ ਸਮੁੱਚੇ ਆਦਰਸ਼ ਸਕੂਲ ਦੇ ਸਮੁੱਚੇ ਧਰਨਾਕਾਰੀ ਅਧਿਆਪਕ ਚਿੰਤਤ ਹਨ। ਉਹਨਾਂ ਕਿਹਾ ਕਿ ਅਸੀਂ ਵਿਦਿਆਰਥੀਆਂ ਦੇ ਪੇਪਰ ਚੈੱਕ ਕਰਕੇ ਰਿਜ਼ਲਟ ਬਣਾਉਣ ਲਈ ਵੀ ਤਿਆਰ ਹਾਂ ਤਾਂ ਜੋ ਵਿਦਿਆਰਥੀਆਂ ਦੀ ਅਗਲੀ ਪੜ੍ਹਾਈ ਸ਼ੁਰੂ ਹੋ ਸਕੇ। ਪਰ ਪ੍ਰਸ਼ਾਸਨਾਂ ਜਾਣਬੁੱਝ ਕੇ ਮਸਲੇ ਨੂੰ ਲਮਕਾ ਰਿਹਾ ਹੈ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਭਵਿੱਖ ਨਾਲ਼ ਖਿਲਵਾੜ ਹੋ ਰਿਹਾ। ਇਸ ਮੌਕੇ ਡੀਟੀਐਫ ਪੰਜਾਬ ਨਵਚਰਨਪ੍ਰੀਤ ਕੌਰ ਜਿਲਾ ਆਗੂ, ਅੰਮ੍ਰਿਤ ਪਾਲ ਸਿੰਘ ਡੀਟੀਐਫ ਬਲਾਕ ਪ੍ਰਧਾਨ ਮੌੜ, ਬਲਕਾਰ ਸਿੰਘ ਡੀਟੀ ਐਫ਼, ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੇ ਬੀਕੇਯੂ ਉਗਰਾਹਾਂ, ਸਿੰਗਾਰਾ ਸਿੰਘ ਮਾਨ ਜਿਲਾ ਪ੍ਰਧਾਨ ਬੀ ਕੇ ਯੂ ਉਗਰਾਹਾਂ , ਗੁਰਦੀਪ ਸਿੰਘ ਸੂ ਡਕੌਂਦਾ ,ਬਲਵਿੰਦਰ ਧੌਲਾ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਵਤਾਰ ਸਿੰਘ ਜਮਹੂਰੀ ਅਧਿਕਾਰ ਸਭਾ ਸਬਜੀਤ ਰਾਮਾਨੰਦੀ ਆਇਸ਼ਾ, ਪੰਜਾਬ ਕਿਸਾਨ ਯੂਨੀਅਨ ਕੁਲਦੀਪ ਢਪਾਲੀ ਬਲਾਕ ਪ੍ਰਧਾਨ, ਗਗਨ ਗਰੋਵਰ ਤਰਕਸ਼ੀਲ ਸੋਸਾਇਟੀ ਪੰਜਾਬ, ਟੈਕਨੀਕਲ ਸਰਵਿਸ ਯੂਨੀਅਨ ਸਤਿੰਦਰ ਸਿੰਘ, ਕਿਰਤੀ ਕਿਸਾਨ ਯੂਨੀਅਨ ਸਰਵਣ ਸਿੰਘ ਪੂਹਲੀ ਆਦਿ ਹਾਜ਼ਰ ਸਨ।Spread the love ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…
Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…