ਆਦਰਸ਼ ਸਕੂਲ ਚਾਓਕੇ ਦੇ ਸੰਘਰਸ਼ਸ਼ੀਲ ਅਧਿਆਪਕਾਂ, ਮਾਪਿਆਂ ਤੇ ਜਥੇਬੰਦੀਆਂ ਵੱਲੋਂ ਅਗਲੇ ਐਕਸ਼ਨ ਦਾ ਐਲਾਨ

Spread the love

ਬਠਿੰਡਾ 15 ਅਪ੍ਰੈਲ (ਐੱਸ ਐੱਸ ਰਾਹੀ):ਆਦਰਸ਼ ਸਕੂਲ ਚਾਉਕੇ ਦੀ ਮਨੇਜਮੈਂਟ ਦੇ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੇ ਸਬੰਧ ਵਿੱਚ ਅੱਜ ਪਿੰਡ ਰਾਮਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਹੋਈ। ਮੀਟਿੰਗ ਮਗਰੋਂ ਸੰਘਰਸ਼ਸ਼ੀਲ ਅਧਿਆਪਕਾਂ ਮਾਪਿਆਂ ਅਤੇ ਲੋਕ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ ‘ਤੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਅਤੇ ਮੰਗਾਂ ਦੇ ਪੂਰਾ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ। ਪ੍ਰੈਸ ਦੇ ਨਾਲ ਬਿਆਨ ਜਾਰੀ ਕਰਦਿਆਂ … ਸਿੰਘ ਨੇ ਦੱਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਅੰਦਰ ਸਰਕਾਰੀ ਪੈਸੇ ਦੇ ਸਿਰ ਤੇ ਮਸ਼ਹੂਰ ਨੂੰ ਪ੍ਰਚਾਰ ਕਰਕੇ ਸਿੱਖਿਆ ਕ੍ਰਾਂਤੀ ਦੀ ਡੌਂਡੀ ਪਿੱਟੀ ਜਾ ਰਹੀ ਹੈ ਜਦਕਿ ਆਦਰਸ਼ ਸਕੂਲ ਚਾਓਕੇ ਦੇ ਅਧਿਆਪਕਾਂ ਨਾਲ ਕੀਤੀ ਜਾ ਰਹੀ ਬੇਇਨਸਾਫੀ ਤੇ ਇੱਕ ਭਰਿਸ਼ਟ ਮੈਨੇਜਮੈਂਟ ਦੀ ਕੀਤੀ ਜਾ ਰਹੀ ਪੁਸ਼ਤ ਪਨਾਹੀ ਇਸ ਸਿੱਖਿਆ ਕ੍ਰਾਂਤੀ ਦੀ ਅਸਲੀਅਤ ਨੂੰ ਦਿਖਾ ਰਹੀ ਹੈ। ਸਰਕਾਰ ਦੀ ਅਖੌਤੀ ਸਿੱਖਿਆ ਕ੍ਰਾਂਤੀ ਦੀ ਇਸ ਝੂਠੀ ਮੁਹਿੰਮ ਦਾ ਪਿੰਡਾਂ ਚ ਪਰਦਾਚਾਕ ਕੀਤਾ ਜਾਵੇਗਾ , ਕਿਸਾਨਾਂ ਅਤੇ ਅਧਿਆਪਕਾਂ ‘ਤੇ ਕੀਤੇ ਜਬਰ ਅਤੇ ਗ੍ਰਿਫਤਾਰ ਕੀਤੇ ਲੋਕਾਂ ਦੇ ਰੋਸ ਵਜੋਂ ਪਿੰਡਾਂ ‘ਚ ਪਾਰਟੀ ਆਗੂਆਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ।  ਇਸ ਦੇ ਨਾਲ ਹੀ ਆਦਰਸ਼ ਸਕੂਲ ਚਾਓਕੇ ਕੋਲ ਨੌਕਰੀਓਂ ਕੱਢੇ ਗਏ ਅਧਿਆਪਕਾਂ ਦਾ ਸੰਕੇਤਕ ਪੱਕਾ ਧਰਨਾ ਮੁੜ ਸ਼ੁਰੂ ਕੀਤਾ ਜਾਵੇਗਾ। ਇਸ ਧਰਨੇ ਰਾਹੀਂ ਅਧਿਆਪਕਾਂ ਵੱਲੋਂ ਲਗਾਤਾਰ ਆਪਣਾ ਰੋਸ ਜਾਹਿਰ ਕੀਤਾ ਜਾਂਦਾ ਰਹੇਗਾ। ਮੈਨੇਜਮੈਂਟ ਦੇ ਭ੍ਰਿਸ਼ਟ ਮਾਲਕਾਂ ਦੇ ਸਮਾਜ ਸੇਵੀ ਹੋਣ ਪਿਛਲੀ ਅਸਲੀਅਤ ਦਰਸਾਉਣ ਲਈ ਮਾਨਸਾ ‘ਚ ਮੁਜ਼ਾਹਰਾ ਕੀਤਾ ਜਾਵੇਗਾ। ਇਸ ਲਈ 18 ਅਪ੍ਰੈਲ ਨੂੰ ਮਾਨਸਾ ਜਿਲੇ ਦੀਆਂ ਜਨਤਕ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਗਈ ਹੈ। ਸ਼ਾਮਲ ਆਗੂਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬ ਸਰਕਾਰ ਤੇ ਬਠਿੰਡਾ ਪ੍ਰਸ਼ਾਸਨ ਇੱਕ ਭ੍ਰਿਸ਼ਟ ਪ੍ਰਾਈਵੇਟ ਮੈਨੇਜਮੈਂਟ ਦੀ ਸੇਵਾ ਚ ਪੂਰੀ ਤਰਹਾਂ ਝੁਕ ਗਿਆ ਹੈ ਤੇ ਸੰਘਰਸ਼ ਕਰਦੇ ਲੋਕਾਂ ਤੇ ਆਗੂਆਂ ਪਰ ਜਬਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹਰਿੰਦਰ ਕੌਰ ਬਿੰਦੂ ਅਤੇ ਪਰਮਜੀਤ ਕੌਰ ਪਿੱਥੋ ਦਾ ਡਾਕਟਰੀ ਮਾਇਨਾ ਹੋਣ ਮਗਰੋਂ ਵੀ ਸਰਕਾਰ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕੇਸ ਦਰਜ ਕਰਨ ਤੋਂ ਇਨਕਾਰੀ ਹੈ। ਜਥੇਬੰਦੀਆਂ ਵੱਲੋਂ ਐਸਐਸਪੀ ਬਠਿੰਡਾ, ਡੀਆਈਜੀ ਬਠਿੰਡਾ ਰੇਂਜ ਅਤੇ ਡੀਜੀਪੀ ਪੰਜਾਬ ਨੂੰ ਚਿੱਠੀਆਂ ਭੇਜੀਆਂ ਗਈਆਂ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੁਲੀਸ ਜਬਰ ਦਾ ਸ਼ਿਕਾਰ ਹੋਏ ਆਗੂਆਂ ਤੇ ਵਰਕਰਾਂ ਲਈ ਇਨਸਾਫ ਲਏ ਬਿਨਾਂ ਇਹ ਸੰਘਰਸ਼ ਨਹੀਂ ਰੁਕੇਗਾ। ਉਹਨਾਂ ਕਿਹਾ ਕਿ ਅਧਿਆਪਕਾਂ ਦੀ ਸਕੂਲ ਵਿੱਚ ਮੁੜ ਬਹਾਲੀ, ਭ੍ਰਿਸ਼ਟ ਮੈਨੇਜਮੈਂਟ ਨੂੰ ਚੱਲਦਾ ਕਰਨ ਆਦਿ ਮੰਗਾਂ ਦੇ ਨਾਲ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਵੀ ਇਸ ਸੰਘਰਸ਼ ਵਿੱਚ ਬਰਾਬਰ ਦਾ ਥਾਂ ਅਖਤਿਆਰ ਕਰ ਗਈ ਹੈ। ਪੰਜਾਬ ਸਰਕਾਰ ਨੂੰ ਲੋਕਾਂ ‘ਤੇ ਕੀਤੇ ਇਸ ਜ਼ਬਰ ਦਾ ਹਿਸਾਬ ਦੇਣਾ ਪਵੇਗਾ।ਅਧਿਆਪਕਾਂ ਨੇ ਮੀਟਿੰਗ ਵਿੱਚ ਦੱਸਿਆ ਕਿ ਮਨੇਜਮੈਂਟ ਦੁਆਰਾ ਸੋਚੀ ਸਮਝੀ ਸ਼ਾਜਿਸ਼ ਤਹਿਤ ਕੀਤੇ ਜਾ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਨੁਕਸਾਨ ਤੋਂ ਸਮੁੱਚੇ ਆਦਰਸ਼ ਸਕੂਲ ਦੇ ਸਮੁੱਚੇ ਧਰਨਾਕਾਰੀ ਅਧਿਆਪਕ ਚਿੰਤਤ ਹਨ। ਉਹਨਾਂ ਕਿਹਾ ਕਿ ਅਸੀਂ ਵਿਦਿਆਰਥੀਆਂ ਦੇ ਪੇਪਰ ਚੈੱਕ ਕਰਕੇ ਰਿਜ਼ਲਟ ਬਣਾਉਣ ਲਈ ਵੀ ਤਿਆਰ ਹਾਂ ਤਾਂ ਜੋ ਵਿਦਿਆਰਥੀਆਂ ਦੀ ਅਗਲੀ ਪੜ੍ਹਾਈ ਸ਼ੁਰੂ ਹੋ ਸਕੇ। ਪਰ ਪ੍ਰਸ਼ਾਸਨਾਂ  ਜਾਣਬੁੱਝ ਕੇ ਮਸਲੇ ਨੂੰ ਲਮਕਾ ਰਿਹਾ ਹੈ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਭਵਿੱਖ ਨਾਲ਼ ਖਿਲਵਾੜ ਹੋ ਰਿਹਾ। ਇਸ ਮੌਕੇ ਡੀਟੀਐਫ ਪੰਜਾਬ ਨਵਚਰਨਪ੍ਰੀਤ ਕੌਰ ਜਿਲਾ ਆਗੂ, ਅੰਮ੍ਰਿਤ ਪਾਲ ਸਿੰਘ ਡੀਟੀਐਫ ਬਲਾਕ ਪ੍ਰਧਾਨ ਮੌੜ, ਬਲਕਾਰ ਸਿੰਘ ਡੀਟੀ ਐਫ਼, ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੇ ਬੀਕੇਯੂ ਉਗਰਾਹਾਂ, ਸਿੰਗਾਰਾ ਸਿੰਘ ਮਾਨ ਜਿਲਾ ਪ੍ਰਧਾਨ ਬੀ ਕੇ ਯੂ ਉਗਰਾਹਾਂ ,  ਗੁਰਦੀਪ ਸਿੰਘ ਸੂ ਡਕੌਂਦਾ ,ਬਲਵਿੰਦਰ ਧੌਲਾ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਵਤਾਰ ਸਿੰਘ ਜਮਹੂਰੀ ਅਧਿਕਾਰ ਸਭਾ ਸਬਜੀਤ ਰਾਮਾਨੰਦੀ ਆਇਸ਼ਾ, ਪੰਜਾਬ ਕਿਸਾਨ ਯੂਨੀਅਨ ਕੁਲਦੀਪ ਢਪਾਲੀ ਬਲਾਕ ਪ੍ਰਧਾਨ, ਗਗਨ ਗਰੋਵਰ ਤਰਕਸ਼ੀਲ ਸੋਸਾਇਟੀ ਪੰਜਾਬ, ਟੈਕਨੀਕਲ ਸਰਵਿਸ ਯੂਨੀਅਨ ਸਤਿੰਦਰ ਸਿੰਘ, ਕਿਰਤੀ ਕਿਸਾਨ ਯੂਨੀਅਨ ਸਰਵਣ ਸਿੰਘ ਪੂਹਲੀ ਆਦਿ ਹਾਜ਼ਰ ਸਨ।

  • Related Posts

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    Leave a Reply

    Your email address will not be published. Required fields are marked *