ਸ਼ਹਿਰ ਘਨੌਰ ਚ ਯੁੱਧ ਨਸ਼ਿਆਂ ਵਿਰੁੱਧ’ ਤਹਿਤ ਕੱਢੀ ਜਾਗਰੂਕਤਾ ਰੈਲੀ

Spread the love

ਘਨੌਰ 16 ਅਪ੍ਰੈਲ (ਅਭਿਸ਼ੇਕ ਸੂਦ/ਭਾਗ ਸਿੰਘ ਅੰਟਾਲ) ਵਿਸ਼ਵ ਸਿਹਤ ਦਿਵਸ ਮੌਕੇ ਜੈਸਪਰ ਸਕੂਲ ਘਨੌਰ ਤੇ ਨਗਰ ਪੰਚਾਇਤ ਪ੍ਰਧਾਨ ਮਨਦੀਪ ਕੌਰ ਹੰਜਰਾਂ ਤੇ ਥਾਣਾ ਘਨੌਰ ਦੀ ਸਮੁੱਚੀ ਟੀਮ ਵਲੋਂ ਜੈਸਪਰ ਸਕੂਲ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਸਿਹਤ ਜਾਗਰੂਕਤਾ ਰੈਲੀ ਨੂੰ ਘਨੌਰ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਇਹ ਰੈਲੀ ਸਿਵਲ ਹਸਪਤਾਲ ਤੋਂ ਹੁੰਦੀ ਹੋਈ ਬੱਸ ਸਟੈਂਡ ਘਨੌਰ, ਨਗਰ ਪੰਚਾਇਤ ਦਫਤਰ ਘਨੌਰ, ਯੂਨੀਵਰਸਿਟੀ ਕਾਲਜ ਘਨੌਰ ਹੁੰਦੀ ਹੋਈ ਜੈਸਪਰ ਸਕੂਲ ਵਿਖੇ ਸਮਾਪਤ ਹੋਈ। ਵਿਦਿਆਰਥੀਆਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਦੁਰਵਰਤੋਂ ਦੇ ਖਤਰਿਆਂ ਬਾਰੇ ਸਲੋਗਨ ਤੇ ਬੇਨਰਾਂ ਰਾਹੀਂ ਸ਼ਹਿਰਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦਾ ਸੁਨੇਹਾ ਦਿੱਤਾ ਗਿਆ, ਤਾਂ ਜੋ ਸਿਹਤਮੰਦ ਤੇ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੌਕੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਪੰਮਾਂ, ਥਾਣਾ ਮੁੱਖੀ ਸਾਹਿਬ ਸਿੰਘ, ਜੈਸਪਰ ਸਕੂਲ ਪ੍ਰਿੰਸੀਪਲ ਗੁਰਪ੍ਰੀਤ ਕੌਰ ਗਰੇਵਾਲ,ਅੰਜੂ ਬਾਲਾ,ਰਵਿੰਦਰ ਕੌਰ,ਅਨਮੋਲ ਸਿੰਘ,ਅਧਿਆਪਕ ਪੁਨੀਤ ਸੋਹਲ, ਅਧਿਆਪਕ ਨਰੇਸ਼ ਮੈਡਮ, ਨੰਦ ਲਾਲ ਪੀ ਟੀ, ਪ੍ਰਿਤਪਾਲ ਸ਼ਰਮਾ, ਰਾਜੀਵ ਭਾਰਗਵ,ਦਮਨ,ਸ਼ਿਵਮ, ਮਿਨੂ ਕੋਸ਼ਿਕ ਆਦਿ ਮੌਜੂਦ ਸਨ।

  • Related Posts

    ਕਾਰ ਅਤੇ ਮੋਟਰਸਾਈਕਲ ਦੀ ਟੱਕਰ ਮੋਟਰਸਾਈਕਲ ਚਾਲਕ ਗੰਭੀਰ ਜਖਮੀ 

    Spread the love

    Spread the love ਨਵਾਂਸ਼ਹਿਰ /ਕਾਠਗੜ੍ਹ 24 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਪਿੰਡ ਪਨਿਆਲੀ ਕਲਾਂ ਅੱਡੇ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ…

    ਧੰਨ-ਧੰਨ ਕੁੱਲਾਂ ਦੀ ਸਰਕਾਰ ਬਾਬਾ ਸਰਵਣ ਦਾਸ ਮਹਾਰਾਜ ਜੀ ਦੀ ਨਿੱਘੀ ਯਾਦ ‘ਚ 22ਵਾਂ  ਕਬੱਡੀ ਮਹਾਂਕੁੰਡ ਅਤੇ ਵਾਲੀਵਾਲ ਟੂਰਨਾਮੈਂਟ 25, 26 ਤੇ 27 ਸਤੰਬਰ ਨੂੰ ਪਿੰਡ ਜਲਾਲਪੁਰ ਵਿਖੇ, ਪਹਿਲਾ ਇਨਾਮ 71000 ਹਜ਼ਾਰ

    Spread the love

    Spread the love ਬਲਾਚੌਰ, 24 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਧੰਨ-ਧੰਨ ਕੁੱਲਾਂ ਦੀ ਸਰਕਾਰ ਬਾਬਾ ਸਰਵਣ ਦਾਸ ਮਹਾਰਾਜ ਜੀ ਦੀ ਨਿੱਘੀ ਯਾਦ ਵਿੱਚ ਉਹਨਾਂ ਦੇ ਪਹਿਲੇ ਤੱਪ ਅਸਥਾਨ ਪਿੰਡ ਜਲਾਲਪੁਰ,…

    Leave a Reply

    Your email address will not be published. Required fields are marked *