ਅੰਮ੍ਰਿਤਸਰ 17ਅਪ੍ਰੈਲ(ਦਿਨੇਸ਼ ਸੋਨੀ) ਸ੍ਰ.ਡੀ ਪੀ ਸਿੰਘ ਸਾਬਕਾ ਸੀਈਓ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਬਕਾ ਡੀਜੀਐਮ ਪੰਜਾਬ ਐਂਡ ਸਿੰਧ ਬੈਂਕ, ਸਾਬਕਾ ਸੀਈਓ ਐਚਐਸਜੀਐਮਸੀ, ਸਾਬਕਾ ਡੀਆਰਯੂਸੀਸੀ ਮੈਂਬਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ, ਸਲਾਹਕਾਰ ਜੀਪੀਐਸਐਸ, ਸੀਨੀਅਰ ਮੀਤ ਪ੍ਰਧਾਨ ਦ ਸਿੱਖ ਹੋਪ ਚੈਰੀਟੇਬਲ ਟਰੱਸਟ ਚੰਡੀਗੜ੍ਹ ਅਤੇ ਬ੍ਰਾਂਚ ਇੰਚਾਰਜ ਤੇਰਾ ਹੀ ਤੇਰਾ ਮੈਡੀਕੋਜ਼ ਚੰਡੀਗੜ੍ਹ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਰੇਲਵੇ ਬੋਰਡ ਨੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਪੰਜਾਬ ਰੂਟਾਂ ‘ਤੇ ਚੱਲਣ ਵਾਲੀਆਂ ਰੇਲਗੱਡੀਆਂ ਦੇ ਪੁਰਾਣੇ ਡੱਬਿਆਂ ਨੂੰ ਸ਼ਰਧਾਲੂਆਂ/ਯਾਤਰੀਆਂ ਦੀ ਸਹੂਲਤ ਲਈ ਨਵੇਂ ਆਰਾਮਦਾਇਕ ਡੱਬਿਆਂ ਨਾਲ ਬਦਲਣ ਦੀ ਬੇਨਤੀ ‘ਤੇ ਵਿਚਾਰ ਕੀਤਾ ਹੈ ਅਤੇ ਇਹ ਨਵੇਂ ਕੋਚ ਇੱਕ ਮਹੀਨੇ ਦੇ ਅੰਦਰ ਅੰਦਰ ਬਦਲ ਦਿੱਤੇ ਜਾਣਗੇ ਇਸ ਮੌਕੇ ਸ੍ਰ ਡੀ ਪੀ ਸਿੰਘ ਨੇ ਰੇਲਵੇ ਬੋਰਡ ਦਾ ਇਸ ਨੇਕ ਕੰਮ ਲਈ ਦਿਲੋਂ ਧੰਨਵਾਦ ਕੀਤਾ ।।





