ਦਾਣਾ ਮੰਡੀ ਸਰਾਏ ਅਮਾਨਤ ਖਾਂ ਵਿਖੇ ਵਿਧਾਇਕ ਡਾ ਕਸ਼ਮੀਰ ਸਿੰਘ ਸੋਹਲ ਨੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ

Spread the love

ਸਰਾਏ ਅਮਾਨਤ ਖਾਂ, 18 ਅਪ੍ਰੈਲ (ਗੁਰਸ਼ਰਨ ਸਿੰਘ ਔਲਖ) -ਪੰਜਾਬ ਸਰਕਾਰ ਵੱਲੋਂ ਮੰਡੀਆਂ ਚ ਕਣਕ ਦੀ ਖਰੀਦ ਨੂੰ ਸ਼ੂਰੂ ਕੀਤੀ ਗਈ ਹੈ ਕਿਸਾਨਾਂ ਦੀ ਮੰਡੀਆਂ ਵਿੱਚ ਪੁੱਜੀ ਕਣਕ ਦੀ ਫ਼ਸਲ ਦੇ ਇੱਕ ਇੱਕ ਦਾਣੇ ਨੂੰ ਖਰੀਦਿਆ ਜਾਵੇਗਾ ਅਤੇ ਕਿਸਾਨਾ ਨੂੰ ਖੱਜਲ ਖੁਆਰ ਨਹੀ ਹੋਣਾ ਪਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਦਾਣਾ ਮੰਡੀ ਸਰਾਏ ਅਮਾਨਤ ਖਾਂ ਵਿਖੇ ਕਣਕ ਦੀ ਖਰੀਦ ਸ਼ੁਰੂ ਕਰਾਉਣ ਮੌਕੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦਾਣਾ ਮੰਡੀ ਸਰਾਏ ਅਮਾਨਤ ਖਾਂ ਵਿਖੇ ਮਾਰਕਿਟ ਕਮੇਟੀ ਝਬਾਲ ਦੇ ਚੇਅਰਮੈਨ ਬਲਵਿੰਦਰ ਸਿੰਘ ਕੋਟ,ਮਾਰਕਿਟ ਕਮੇਟੀ ਤਰਨਤਾਰਨ ਦੇ ਚੈਅਰਮੈਨ ਡਾ ਕੁਲਦੀਪ ਸਿੰਘ ਰੰਧਾਵਾ,ਮਾਰਕਿਟ ਕਮੇਟੀ ਝਬਾਲ ਦੇ ਸਕੱਤਰ ਕੰਵਲਪ੍ਰੀਤ ਸਿੰਘ,ਗ੍ਰੇਡਿੰਗ ਸੁਪਰਵਾਈਜ਼ਰ ਹਰਮਨਪਾਲ ਸਿੰਘ ਚੀਮਾਂ,ਮੰਡੀ ਸੁਪਰਵਾਈਜ਼ਰ ਭੁਪਿੰਦਰਜੀਤ ਸਿੰਘ,ਮਾਰਕਿਟ ਕਮੇਟੀ ਝਬਾਲ ਦੇ ਲੇਖਾਕਾਰ ਬਲਜੀਤ ਸਿੰਘ,ਪਨਗਰੇਨ ਇੰਸਪੈਕਟਰ ਗੁਰਜੀਤ ਸਿੰਘ ਕੰਗ,ਇੰਸਪੈਕਟਰ ਅੰਗਰੇਜ਼ ਸਿੰਘ,ਪਨਸਪ ਇੰਸਪੈਕਟਰ ਸੁਖਦੀਪ ਸਿੰਘ,ਆਕਸਨ ਰਿਕਾਰਡਰ ਮਨਜਿੰਦਰ ਸਿੰਘ ਸੰਧੂ ਨਾਲ ਕਣਕ ਦੀ ਸਰਕਾਰੀ ਖਰੀਦ ਨੂੰ ਸ਼ੁਰੂ ਕਰਵਾਇਆ ਗਿਆ । ਇਸ ਮੌਕੇ ਉਨਾਂ ਨੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜਿੱਥੇ ਕਿਸਾਨਾਂ ਦੀ ਮੰਡੀਆਂ ਵਿੱਚ ਪੁੱਜੀ ਕਣਕ ਦੀ ਫ਼ਸਲ ਦੇ ਇੱਕ ਇੱਕ ਦਾਣੇ ਨੂੰ ਖਰੀਦ ਕਰਨ,ਖਰੀਦੀ ਫਸਲ ਦਾ ਜਲਦ ਭੁਗਤਾਨ ਅਤੇ ਨਾਲੋਂ ਨਾਲ ਲਿਫਟਿੰਗ ਕਰਵਾਉਣ ਲਈ ਮਾਰਕਿਟ ਕਮੇਟੀ ਝਬਾਲ ਅਧੀਨ ਆਉਂਦੀਆਂ ਮੰਡੀਆਂ ਵਿੱਚ ਸਰਕਾਰੀ ਖਰੀਦ ਕਰ ਰਹੀਆਂ ਖਰੀਦ ਏਜੰਸੀਆਂ ਐਫ਼ ਸੀ ਆਈ,ਪਨਗਰੇਨ ਅਤੇ ਪਨਸਪ ਦੇ ਅਫਸਰਾ ਨੂੰ ਹਦਾਇਤਾ ਦਿੱਤੀਆਂ।ਉੱਥੇ ਹੀ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਮਾਪਦੰਡਾਂ ਤੇ ਪੂਰੀ ਉਤਰਦੀ 12 ਪ੍ਰਤੀਸ਼ਤ ਨਮੀ ਵਾਲੀ ਸੁੱਕੀ ਕਣਕ ਹੀ ਲੈ ਕੇ ਆਉਣ ਤਾਂ ਜ਼ੋ ਖੱਜਲ ਖੁਆਰੀ ਤੋਂ ਬਚਿਆ ਜਾ ਸਕੇ। ਇਸ ਮੌਕੇ ਆੜਤੀ ਸਰਵਨ ਸਿੰਘ,ਆੜਤੀ ਗੁਰਬਿੰਦਰ ਸਿੰਘ ਗੰਡੀਵਿੰਡ, ਆੜਤੀ ਯਾਦਵਿੰਦਰ ਸਿੰਘ ਯਾਦੋ, ਆੜਤੀ ਪ੍ਰਸ਼ੋਤਮ ਸਿੰਘ ਆਧੀ, ਆੜਤੀ ਗੁਰਮੇਜ ਸਿੰਘ ਲਹੀਆ, ਆੜਤੀ ਜੰਗਸੇਰ ਸਿੰਘ, ਆੜਤੀ ਬਗੀਚਾ ਸਿੰਘ ਲਹੀਆ,ਆੜਤੀ ਜਸਬੀਰ ਸਿੰਘ ਗੰਡੀਵਿੰਡ, ਸਰਪੰਚ ਗੁਰਮੀਤ ਸਿੰਘ ਗੰਡੀਵਿੰਡ,ਸਰਪੰਚ ਸੁਰਜੀਤ ਸਿੰਘ ਸ਼ਾਹ, ਸਰਪੰਚ ਹੈਰੀ ਬੁਰਜ, ਸਰਪੰਚ ਸੁਖਬੀਰ ਸਿੰਘ ਹਵੇਲੀਆਂ, ਸਰਪੰਚ ਕੁਲਵਿੰਦਰ ਸਿੰਘ,ਸਾਬਕਾ ਸਰਪੰਚ ਪਰਮਜੀਤ ਸਿੰਘ ਚਾਹਲ,ਸਰੂਪ ਸਿੰਘ,ਸਰਪੰਚ ਗੁਰਦੇਵ ਸਿੰਘ ਫੋਜੀ ਸੋਹਲ,ਅਰਸ਼ਦੀਪ ਸਿੰਘ,ਆੜਤੀ ਪ੍ਰਦੀਪ ਉੱਪਲ,ਮਨਦੀਪ ਉੱਪਲ,ਡਾ ਸ਼ਮਸ਼ੇਰ ਸਿੰਘ ਗੰਡੀਵਿੰਡ,ਲਖਬੀਰ ਸਿੰਘ ਕੋਟ ਸਿਵਿਆਂ ਆਦਿ ਹਾਜ਼ਰ ਸਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *