ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਵਿਚੋਂ ਵਿਦਿਆ ਪ੍ਰਾਪਤ ਕਰਕੇ ਨਗਰ ਨਥਾਣਾ ਦੇ ਜੰਮਪਲ ਡਾ, ਵਿਸ਼ਵਜੀਤ ਸਿੰਘ ਸਭ ਤੋਂ ਛੋਟੀ ਉਮਰ ‘ਚ ਬਣੇ ਸਰਜਨ ਸਕੂਲ ਨੇ ਆਪਣੇ ਵਿਦਿਆਰਥੀ ਤੇ ਕੀਤਾ ਮਾਣ ਮਹਿਸੂਸ

Spread the love

ਭੁੱਚੋ ਮੰਡੀ ਨਥਾਣਾ 18ਅਪ੍ਰੈਲ (ਹਰਬੰਸ ਸਿੰਘ ਭੋਲਾ) ਆਦੇਸ਼ ਮੈਡੀਕਲ ਯੂਨੀਵਰਸਿਟੀ ਬਠਿੰਡਾ ਭੁੱਚੋ ਖੁਰਦ ਦਾ ਹੁਣ ਤੱਕ ਦਾ ਰਿਕਾਰਡ ਤੋੜਦਿਆਂ ਜਰਨਲ ਸਰਜਰੀ ਵਿੱਚੋ 548ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਪਿੰਡ ਨਥਾਣਾ ਦੇ ਜੰਮਪਲ ਨੌਜਵਾਨ ਵਿਸ਼ਵਜੀਤ ਸਿੰਘ ਸਿੱਧੂ ਨੂੰ ਸਭ ਤੋਂ ਛੋਟੀ ਉਮਰ ਵਿੱਚ ਬੁਲੰਦੀਆਂ ਨੂੰ ਛੂੰਹਦੇ ਹੋਏ ਮਾਣ ਹਾਸਲ ਹੋਇਆ। ਜਨਰਲ ਸਰਜਰੀ ਵਿੱਚੋ ਪਹਿਲਾਂ ਸਥਾਨ ਹਾਸਲ ਕਰਦੇ ਹੋਏ  ਹੁਣ ਤੱਕ ਦੇ ਉਹ ਭਾਰਤ ਦੇ ਛੋਟੀ ਉਮਰ ਦੇ ਸੱਤਵੇਂ ਸਰਜਨ ਬਣੇ ਹਨ ਨਗਰ  ਨਥਾਣਾ ਵਿੱਚ ਡਾ, ਬਾਬਰਫਰੀਦ ਸਿੰਘ  ਸਿੱਧੂ ਦੇ  ਘਰ ਜਨਮੇ ਵਿਸ਼ਵਜੀਤ ਸਿੰਘ ਸਿੱਧੂ ਨੇ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚੋ +2  ਦੀ ਪੜ੍ਹਾਈ ਕਰਨ ਉਪਰੰਤ ਆਦੇਸ਼ ਯੂਨੀਵਰਸਟੀ ਵਿਖੇ ਐੱਮ ਬੀ ਬੀ ਐਸ ‘ਚ ਦਾਖਲਾ ਲਿਆ ਤੇ ਬੜੀ ਲਗਨ ਤੇ ਮੇਹਨਤ ਨਾਲ ਪੜ੍ਹਾਈ ਕੀਤੀ । ਇਥੋਂ ਹੀ ਉਨ੍ਹਾਂ ਮਾਸਟਰ ਆਫ਼ ਸਰਜਨ ਦੀ ਡਿਗਰੀ ਸਿਰਫ ਟਾਪਰ ਰਹਿ ਕੇ ਹਾਸਲ ਕੀਤੀ  । ਸਗੋਂ ਚੰਗੇ ਅੰਕ ਪ੍ਰਾਪਤ ਕਰਕੇ ਆਦੇਸ਼ ਯੂਨੀਵਰਸਿਟੀ ਵਿੱਚ ਹੁਣ ਤੱਕ ਦਾ ਰਿਕਾਰਡ ਕਾਇਮ ਕੀਤਾ ।ਡਾ ਵਿਸ਼ਵਜੀਤ ਸਿੰਘ ਸਿੱਧੂ ਦੀ ਇਸ ਪ੍ਰਾਪਤੀ ‘ਤੇ ਮਾਣ ਮਹਿਸੂਸ ਕਰਦਿਆਂ ਹੋਇਆਂ  ਉਸ ਪਿਤਾ ਡਾਕਟਰ ਬਾਬਰਫਰੀਦ ਸਿੰਘ ਸਿੱਧੂ ‘ਤੇ ਮਾਤਾ ਲਖਵਿੰਦਰ ਕੌਰ ਇੰਚਾਰਜ ਪ੍ਰਿੰਸੀਪਲ ਸਰਕਾਰੀ  ਸੈਕੰਡਰੀ ਸਕੂਲ ਨਥਾਣਾ ਨੇ  ਆਸ ਪਾਸ ਦੇ ਪਿੰਡਾਂ ਨਗਰ ਨਥਾਣਾ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਤੇ ਆਦੇਸ਼ ਯੂਨੀਵਰਸਿਟੀ ਨੂੰ ਵਧਾਈ ਦਿੱਤੀ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *