ਅੱਧਾ ਅਪ੍ਰੈਲ ਲੰਘਿਆ, ਤਨਖਾਹਾਂ ਨੂੰ ਤਰਸੇ ਹਜਾਰਾਂ ਅਧਿਆਪਕ

Spread the love
ਬਠਿੰਡਾ 18ਅਪ੍ਰੈਲ(ਐੱਸ ਐੱਸ ਰਾਹੀ    ):ਡੈਮੋਕਰੇਟਿਕ ਟੀਚਰਜ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ, ਜਿਲ੍ਹਾ ਸਕੱਤਰ ਗੁਰਮੇਲ ਮਲਕਾਣਾ ਅਤੇ ਸੂਬਾ ਮੀਤ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ ਨੇ ਪੰਜਾਬ ਸਰਕਾਰ ਵੱਲੋਂ ਮਾਰਚ ਮਹੀਨੇ ਦੀਆਂ ਤਨਖਾਹਾਂ ਅੱਧਾ ਅਪ੍ਰੈਲ ਬੀਤ ਜਾਣ ਦੇ ਬਾਵਜੂਦ ਵੀ ਜਾਰੀ ਨਾ ਕਰਨ ਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਤੁਰੰਤ ਤਨਖਾਹਾਂ ਜਾਰੀ ਕਰਨ ਦੀ ਮੰਗ ਕੀਤੀ ਹੈ।ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਹਰੇਕ ਮਹੀਨੇ ਦੀ  7 ਤਰੀਕ ਤੱਕ ਹਰ ਹਾਲਤ ਵਿੱਚ ਤਨਖਾਹਾਂ ਜਾਰੀ ਕਰਨ ਦਾ ਵਾਅਦਾ ਕੀਤਾ ਗਿਆ ਸੀ। ਸਗੋਂ ਤਨਖਾਹ ਲੇਟ ਹੋਣ ‘ਤੇ ਕਾਰਵਾਈ ਕਰਨ ਦੀ ਗੱਲ ਆਖੀ ਗਈ ਸੀ। ਪ੍ਰੰਤੂ ਸਰਕਾਰ ਦੇ ਉਸ ਪੱਤਰ ਦਾ ਫੀਲਡ ਵਿੱਚ ਕੋਈ ਅਸਰ ਨਹੀਂ ਹੋ ਰਿਹਾ ਅਤੇ ਬਹੁਤ ਸਾਰੇ ਜਿਲ੍ਹਿਆਂ ਵਿੱਚ ਮਾਰਚ ਮਹੀਨੇ ਦੀ ਤਨਖਾਹ ਉੱਪਰ ਲੱਗੀ ਜ਼ੁਬਾਨੀ ਰੋਕ ਕਾਰਨ ਹਜਾਰਾਂ ਅਧਿਆਪਕ ਤਨਖਾਹਾਂ ਤੋਂ ਵਾਂਝੇ ਹਨ। ਖਜ਼ਾਨਾ ਦਫਤਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ 14 ਅਪ੍ਰੈਲ ਤੱਕ ਜਮਾ ਹੋਏ ਬਿੱਲ ਪਾਸ ਕਰਨ ਸਬੰਧੀ ਹੀ ਹਦਾਇਤਾਂ ਹਨ ਉਸ ਤੋਂ ਬਾਅਦ ਜਮਾਂ ਹੋਏ ਬਿਲਾਂ ਨੂੰ ਪਾਸ ਨਹੀਂ ਕੀਤਾ ਜਾ ਰਿਹਾ । ਆਗੂਆਂ ਨੇ ਕਿਹਾ ਕੇ ਇੱਕ ਪਾਸੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਵੱਲੋਂ ਖਜ਼ਾਨੇ ‘ਤੇ ਕੋਈ ਸੰਕਟ ਨਾ ਹੋਣ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ, ਦੂਜੇ ਪਾਸੇ ਜ਼ੁਬਾਨੀ ਰੋਕਾਂ ਰਾਹੀਂ ਅਧਿਆਪਕਾਂ ਨੂੰ ਤਨਖਾਹਾਂ ਤੱਕ ਨਹੀਂ ਰਿਲੀਜ਼ ਕੀਤੀਆਂ ਜਾ ਰਹੀਆਂ।
ਇੱਥੇ ਇਹ ਜ਼ਿਕਰਯੋਗ ਹੈ ਕਿ ਹਰ ਮੁਲਾਜ਼ਮ ਨੇ ਆਪਣੇ ਘਰਾਂ, ਬੱਚਿਆਂ ਦੀ ਪੜ੍ਹਾਈ ਲਈ ਸਿੱਖਿਆ ਲੋਨ ਸਮੇਤ ਬਹੁਤ ਸਾਰੀਆਂ ਕਿਸਤਾਂ ਦੀ ਅਦਾਇਗੀ   10 ਤਰੀਕ ਤੱਕ ਕਰਨੀ ਹੁੰਦੀ ਹੈ। ਲੇਟ ਹੋਣ ‘ਤੇ ਉਹਨਾਂ ਨੂੰ ਭਾਰੇ ਜੁਰਮਾਨੇ ਵੀ  ਲੱਗਦੇ ਹਨ ਅਤੇ ਪੰਜਾਬ ਸਰਕਾਰ ਦੀ ਇਸ ਅਲਗਰਜ਼ੀ ਦਾ ਖਮਿਆਜ਼ਾ ਮੁਲਾਜ਼ਮਾਂ ਨੂੰ ਭੁਗਤਣਾ ਪੈਂਦਾ ਹੈ। ਜਿਲਾ ਆਗੂਆਂ ਹਰਜਿੰਦਰ ਸਿੰਘ ਸੇਮਾ, ਅੰਮ੍ਰਿਤਪਾਲ ਸਿੰਘ ਮਾਨ, ਗੁਰਪਾਲ ਸਿੰਘ, ਮੋਹਣ ਸਿੰਘ ਮਲਕਾਣਾ, ਨਛੱਤਰ ਸਿੰਘ ਜੇਠੂਕੇ, ਸੁਖਮਿੰਦਰ ਸਿੰਘ ਝੁੰਬਾ,ਬੂਟਾ ਸਿੰਘ ਰੋਮਾਣਾ,ਅਮਰਦੀਪ ਸਿੰਘ,ਗੋਬਿੰਦ ਸਿੰਘ,ਅਵਤਾਰ ਸਿੰਘ ਮਲੂਕਾ,ਸੁਨੀਲ ਕੁਮਾਰ,ਗੁਰਸੇਵਕ ਸਿੰਘ ਫੂਲ, ਗੁਰਮੇਲ ਸਿੰਘ ਗਿਆਨਾ, ਨਰਿੰਦਰ ਬੱਲੂਆਣਾ ਜਤਿੰਦਰ ਸ਼ਰਮਾ ਨੇ ਤੁਰੰਤ ਤਨਖਾਹਾਂ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਤੁਰੰਤ ਤਨਖਾਹਾਂ ਜਾਰੀ ਨਹੀਂ ਕੀਤੀਆਂ ਜਾਂਦੀਆਂ ਤਾਂ ਪੰਜਾਬ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *