ਥਾਣਾ ਕਬਰ ਵਾਲਾ ਦੀ ਪੁਲਿਸ ਨੇ ਅੱਜ ਥਾਣੇ ਅਧੀਨ ਆਉਂਦੇ ਪਿੰਡਾਂ ਵਿੱਚ ਕੀਤਾ ਗਸ਼ਤ ਅਭਿਆਨ ।

Spread the love

(ਬਲਕਰਨ ਜਟਾਣਾ 18 ਅਪ੍ਰੈਲ ਮਲੋਟ) ਪੰਜਾਬ ਸਰਕਾਰ ਅਤੇ ਡੀਜੀਪੀ ਸ੍ਰੀ ਗੋਰਵ ਯਾਦਵ ਜੀ ਦੀਆਂ ਹਦਾਇਤਾਂ ਤੇ ਅੱਜ ਸਾਰੇ ਪੰਜਾਬ ਵਿੱਚ ਪੁਲਿਸ ਵੱਲੋਂ ਗਸ਼ਤ ਅਭਿਆਨ ਚਲਾਇਆ ਗਿਆ ਇਸੇ ਲੜੀ ਤਹਿਤ ਅੱਜ ਥਾਣਾ ਕਬਰ ਵਾਲਾ ਦੇ ਐਸਐਚ ਓ ਸ੍ਰੀ ਰਵਿੰਦਰ ਕੁਮਾਰ ਸ਼ਰਮਾ ਸਮੇਤ ਕਰਮਚਾਰੀਆਂ ਅਤੇ ਸਰਦਾਰ ਸੁਖਜੀਤ ਸਿੰਘ ਇਨਚਾਰਜ ਪੁਲਿਸ ਚੌਕੀ ਪੰਨੀ ਵਾਲਾ ਫੱਤਾ ਨੇ ਪਿੰਡ ਸ਼ਾਮ ਖੇੜਾ ਆਲਮਵਾਲਾ, ਮਿੱਡਾ ਅਤੇ ਹੋਰ ਬਹੁਤ ਸਾਰੇ ਪਿੰਡਾਂ ਵਿੱਚ ਗਸ਼ਤ ਕੀਤੀ ਅਤੇ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ  ਜਾਗਰੂਕ ਕੀਤਾ ਇਸ ਮੌਕੇ ਉਨਾਂ ਕਿਹਾ ਕਿ ਨਸ਼ੇ ਅਤੇ ਮਾੜਿਆਂ ਅਨਸਰਾਂ ਖਿਲਾਫ ਪੰਜਾਬ ਪੁਲਿਸ ਬਹੁਤ ਹੀ ਸਖਤੀ ਨਾਲ ਕੰਮ ਕਰ ਰਹੀ ਹੈ ਪਰ ਇਸ ਕੋਹੜ ਨੂੰ ਖਤਮ ਕਰਨ ਵਾਸਤੇ ਜਨਤਾ ਦਾ ਸਹਿਯੋਗ ਜਰੂਰੀ ਹੈ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਲੋਕਾਂ ਦਾ ਡਰ ਦੂਰ ਕਰਨ ਵਾਸਤੇ ਦਿਨ ਰਾਤ ਗਸ਼ਤ ਕਰ ਰਹੀ ਹੈ ਤਾਂ ਕਿ ਲੋਕ ਆਰਾਮ ਨਾਲ ਆਪਣੇ ਘਰਾਂ ਵਿੱਚ ਸੁਰੱਖਿਅਤ ਰਹਿ ਸਕਣ ਅਤੇ ਕੰਮ ਕਰਨ ਵਾਲੇ ਲੋਕ ਬੇਖੌਫ ਹੋ ਕੇ ਆਪਣੇ ਕੰਮਾਂ ਤੇ ਜਾ ਸਕਣ ਉਹਨਾਂ ਕਿਹਾ ਕਿ ਨਸ਼ੇ ਅਤੇ ਕ੍ਰਿਮੀਨਲ ਲੋਕਾਂ ਨੂੰ ਤਾਂ ਪੰਜਾਬ ਪੁਲਿਸ ਕਿਸੇ ਵੀ ਹਾਲਤ ਵਿੱਚ ਨਹੀਂ ਬਖਸ਼ੇਗੀ ਸ੍ਰੀ ਰਵਿੰਦਰ ਕੁਮਾਰ ਐਸ ਐਚ ਓ ਥਾਣਾ ਕਬਰ ਵਾਲਾ ਨੇ ਦੱਸਿਆ ਕਿ ਮੈਂ ਆਪਣੇ ਠਾਣੇ ਅਧੀਨ ਆਉਂਦੇ ਸਾਰੇ ਪਿੰਡਾਂ ਨੂੰ ਨਸ਼ਾ ਮੁਕਤ ਅਤੇ ਕਰਾਈਮ ਮੁਕਤ ਕਰ ਦੇਵਾਂਗਾ ਉਹਨਾਂ ਕਿਹਾ ਕਿ ਨਸ਼ੇੜੀ ਅਤੇ ਕ੍ਰਿਮੀਨਲ ਲੋਕ ਮੇਰਾ ਠਾਣੇ ਦੀ ਹੱਦ ਛੱਡ ਜਾਣ ਨਹੀਂ ਤਾਂ ਸਜਾ ਭੁਗਤਣ ਲਈ ਤਿਆਰ ਰਹਿਣ ਇਸ ਮੌਕੇ ਪਿੰਡ ਮਿੱਡੇ ਦੇ ਲੋਕਾਂ ਨੇ ਗੱਲਬਾਤ ਕਰਦਿਆਂ  ਪੱਤਰਕਾਰਾਂ ਨੂੰ ਦੱਸਿਆ ਕਿ ਮਿੱਡੇ ਵਿੱਚ ਤਕਰੀਬਨ 70% ਨਸ਼ਾ ਘੱਟ ਗਿਆ ਹੈ ਉਹਨਾਂ ਕਿਹਾ ਕਿ ਪੁਲਿਸ ਦੀ ਸਖਤੀ ਅਤੇ ਪਿੰਡ ਦੇ ਸਹਿਯੋਗ ਨਾਲ ਹੀ ਸਾਡਾ ਪਿੰਡ ਨਸ਼ਿਆਂ ਦੇ ਖਾਤਮੇ ਵੱਲ ਵਧ ਰਿਹਾ ਹੈ ਇਸ ਗੱਲੋਂ ਉਹਨਾਂ ਪੁਲਿਸ ਦਾ ਧੰਨਵਾਦ ਵੀ ਕੀਤਾ ਜੋ ਕਿ ਪਿੰਡ ਨੂੰ ਵੱਡਾ ਸਹਿਯੋਗ ਦੇ ਰਹੀ ਹੈ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *