ਇਕ ਮਈ ਤੋਂ ਮਿਡ ਡੇ ਮੀਲ ਵਰਕਰ ਕਰਨਗੇ ਪੂਰੇ ਪੰਜਾਬ ਵਿੱਚ ਹੜਤਾਲ

Spread the love
ਮਾਛੀਵਾੜਾ ਸਾਹਿਬ 18 ਅਪ੍ਰੈਲ (ਸੁੱਚਾ ਬੰਗੜ)-ਮਿੱਡ-ਡੇ-ਮੀਲ ਕੁੱਕ ਅਤੇ ਦਰਜਾ ਚਾਰ ਸਫਾਈ ਸੇਵਕ ਅਤੇ ਚੌਂਕੀਦਾਰਾਂ ਦੀ ਇੱਕ ਸਾਂਝੀ ਮੀਟਿੰਗ ਮਾਛੀਵਾੜਾ ਸਾਹਿਬ ਦੇ ਦੁਸਹਿਰਾ ਗਰਾਉਂਡ ਨੇੜੇ ਰਾਮ ਬਾਗ ਵਿਖੇ  ਕਮਲਜੀਤ ਕੌਰ ਮੋਗਾ ਸੈਕਟਰੀ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਸੀਨੀਅਰ ਆਗੂਆਂ ਨੇ ਵੀ ਭਾਗ ਲਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਮਲਜੀਤ ਕੌਰ ਮੋਗਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨੁਮਾਇਦਿਆਂ ਨਾਲ ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਢੇਰ- ਸਾਰੇ ਵਾਦੇ ਵੀ ਕੀਤੇ ਗਏ। ਪਰ ਸਾਡੀਆਂ ਮੰਗਾਂ ਨੂੰ ਅਜੇ ਤੱਕ ਪ੍ਰਵਾਨ ਨਹੀਂ ਕੀਤਾ ਗਿਆ। ਯੂਨੀਅਨ ਵੱਲੋਂ 7000 ਤਨਖਾਹ ਦੀ ਮੰਗ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਆਪਣਾ ਬਜਟ ਵੀ ਪਾਸ ਕਰ ਦਿੱਤਾ ਪਰ ਫਿਰ ਵੀ ਇਨ੍ਹਾਂ ਗਰੀਬ ਵਰਗ ਦੇ 44538 ਦੇ ਕਰੀਬ ਪੰਜਾਬ ਦੇ ਸਕੂਲਾਂ ਵਿਚ ਪਹਿਲੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਦਾ ਖਾਣਾ ਬਣਾਉਣ ਵਾਲੇ ਵਰਕਰਾਂ ਬਾਰੇ ਕੁਝ ਨਹੀਂ ਸੋਚਿਆ। ਉਹਨਾਂ ਨੇ ਕਿਹਾ ਕਿ ਜੇਕਰ  30 ਅਪ੍ਰੈਲ ਤੱਕ ਮਿੱਡ-ਡੇ-ਮੀਲ ਕੁੱਕਾਂ ਦੀ ਤਨਖਾਹ ਵਿੱਚ ਵਾਧਾ ਨਾ ਕੀਤਾ ਗਿਆ ਤਾਂ ਇੱਕ ਮਈ ਤੋਂ ਪੂਰੇ ਪੰਜਾਬ ਵਿੱਚ ਮਿੱਡ-ਡੇ-ਮੀਲ ਕੁੱਕ ਖਾਣਾ ਬਣਾਉਂਣ ਦਾ ਕੰਮ ਬੰਦ ਕਰ ਦੇਣਗੇ। ਇਸ ਫੈਸਲੇ ਸਬੰਧੀ ਪੰਜਾਬ ਦੇ ਮੰਤਰੀਆਂ ਨੂੰ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਪੂਰੇ ਪੰਜਾਬ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਸਾਹਿਬ ਨੂੰ ਜਾਣਕਾਰੀ ਲਿਖਤੀ ਰੂਪ ਵਿੱਚ ਭੇਜ ਦਿੱਤੀ ਜਾਵੇਗੀ। ਇਸ ਅਣਗਹਿਲੀ ਦੀ ਜ਼ਿੰਮੇਵਾਰੀ ਖੁਦ ਪੰਜਾਬ ਸਰਕਾਰ ਦੀ ਹੋਵੇਗੀ। ਉਹਨਾਂ ਨੇ ਕਿਹਾ ਕਿ ਮਿਡ-ਡੇ-ਮੀਲ ਕੁੱਕ ਜੋ ਪਹਿਲੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਦਾ ਖਾਣਾ ਤਿਆਰ ਕਰਦੇ ਹਨ ਅਤੇ ਵਰਤਾਉਂਦੇ ਹਨ। ਉਨ੍ਹਾਂ ਨੂੰ  ਸਾਰਾ ਦਿਨ ਕੰਮ ਕਰਵਾ ਤੇ 3,1100/- ਰੁ. ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ। ਉਨ੍ਹਾਂ ਕੁੱਕਾਂ ਦੀਆਂ ਅਤੇ ਦਰਜਾ ਚਾਰ ਨਵੇਂ ਰੱਖੇ ਗਏ ਸਫਾਈ ਸੇਵਕ ਚੌਕੀਦਾਰ ਦੀਆਂ ਤਨਖਾਹਾਂ ਸਿਰਫ ਨਾ ਮਾਤਰ ਹੀ ਹਨ ਜੋ ਕੀ ਘਰ ਚਲਾਉਣ ਲਈ ਨਾ ਕਾਫੀ ਹਨ। ਵਾਰ ਵਾਰ ਮੰਗ ਪੱਤਰ ਦੇਣ ਦੇ ਮੁਤਾਬਿਕ ਵਿੱਤ ਮੰਤਰੀ ਪੰਜਾਬ ਵੱਲੋਂ ਮੰਗਾਂ ਨੂੰ ਲਾਗੂ ਕਰਨ ਦਾ ਵਿਸ਼ਵਾਸ ਵੀ ਦਿਵਾਇਆ ਗਿਆ ਪਰ ਅੱਜ ਤੱਕ ਕੋਈ ਵੀ ਮੰਗ ਲਾਗੂ ਨਹੀਂ ਕੀਤੀ। ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਹਰਿਆਣੇ ਪੈਟਰਨ ਤੇ  ਮਿੱਡ ਡੇ ਮੀਲ ਵਰਕਰਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ। ਇਸ ਮੌਕੇ ਜਸਵੀਰ ਕੌਰ,ਸੰਦੀਪ ਕੌਰ,ਹਰਪਾਲ ਕੌਰ, ਸਿੰਦਰ ਕੌਰ, ਰਿੰਪੀ ਹਰਬੰਸ ਕੌਰ, ਕਰਮਜੀਤ ਕੌਰ ਗੜੀ ਬੇਟ, ਕਮਲਜੀਤ ਕੌਰ, ਹਰਪ੍ਰੀਤ ਕੌਰ, ਅਮਰਜੀਤ ਕੌਰ, ਰਜਨੀ ਬਾਲਾ,ਰੂਬੀ ਰਾਣੀ, ਮਹਿੰਦਰ ਕੌਰ,ਸੰਤੋਸ਼ ਕੌਰ, ਗੁਰਪ੍ਰੀਤ ਕੌਰ, ਸੁਖਵਿੰਦਰ ਕੌਰ ਗੜੀ ਬੇਟ, ਜਸਵੀਰ ਬੇਗਮ, ਬਲਜੀਤ ਕੌਰ,ਸੁਮਨ ਕੌਰ, ਸਰਵਣ ਕੌਰ, ਪਰਮਜੀਤ ਕੌਰ, ਸੁਰਿੰਦਰ ਕੌਰ,ਹਰਵਿੰਦਰ ਕੌਰ, ਰੈਨੂਕਾ, ਜੋਗੀਤਾ,ਕਾਨਤਾ ਆਦਿ ਮੌਜੂਦ ਸਨ।
  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *