ਫਰੀਦਕੋਟ 18 ਅਪ੍ਰੈਲ(ਵਿਪਨ ਮਿੱਤਲ):- ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਬਲਾਕ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਸਥਾਨਕ ਰੈਸਟ ਹਾਊਸ ਫਰੀਦਕੋਟ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਡਾਕਟਰ ਅੰਮ੍ਰਿਤ ਪਾਲ ਸਿੰਘ ਟਹਿਣਾ ਨੇ ਕੀਤੀ ਤੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਿਹਾ ।ਡਾਕਟਰ ਰਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਤੇ ਜਿਲਾ ਕੈਸ਼ੀਅਰ ਡਾਕਟਰ ਐਚ ਐਸ ਵੋਹਰਾ ਜਿਲਾ ਡੈਲੀਗੇਟ ,ਡਾਕਟਰ ਵਿਜੇ ਪਾਲ ਕੰਮਿਆਣਾ , ਡਾਕਟਰ ਗੁਰਤੇਜ ਸਿੰਘ ਦਾਨਾ ਰੁਮਾਣਾ ਵੀ ਵਿਸ਼ੇਸ਼ ਤੌਰ ਤੇ ਪੁੱਜੇ ।ਬਲਾਕ ਪ੍ਧਾਨ ਡਾਕਟਰ ਅੰਮ੍ਰਿਤਪਾਲ ਸਿੰਘ ਟਹਿਣਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸੋਕ ਸਮਾਚਾਰ ਨਾਲ ਸ਼ੁਰੂਆਤ ਕੀਤੀ ਇਹ ਸ਼ੋਕ ਸਮਾਚਾਰ ਡਾਕਟਰ ਹਰਜਿੰਦਰ ਪਾਲ ਪੱਖੀ ਦੇ ਪਿਤਾ ਪੂਜਨੀਕ ਸ੍ਰੀ ਚੇਤ ਰਾਮ ਸ਼ਰਮਾ ਅਤੇ ਡਾਕਟਰ ਸਿਮਰਜੀਤ ਸਿੰਘ ਦੇ ਦਾਦਾ ਜੀ ਸਰਦਾਰ ਮਹਿੰਦਰ ਸਿੰਘ ਜੀ ਜੋ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ ਉਹਨਾਂ ਦੇ ਵਿਛੋੜੇ ਨੂੰ ਯਾਦ ਕਰਦਿਆਂ ਅਤੇ ਪਰਿਵਾਰ ਨੂੰ ਵਾਹਿਗੁਰੂ ਦੇ ਭਾਣੇ ਵਿੱਚ ਰਹਿਣ ਲਈ ਅਰਦਾਸ ਕੀਤੀ ਤੇ ਸਾਰੇ ਡਾਕਟਰ ਸਾਥੀਆਂ ਨੂੰ ਸਾਫ ਸੁਥਰੀ ਪ੍ਰੈਕਟਿਸ ਕਰਨ ਲਈ ਕਿਹਾ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਐਮ ,ਪੀ ,ਏ, ਪੀ ,ਦੇ ਡਾਕਟਰ ਸਾਥੀ ਲੋਕਾਂ ਪ੍ਰਤੀ ਸੇਵਾਵਾਂ ਨਿਭਾ ਰਹੇ ਹਨ ਅਤੇ ਸਮਾਜਿਕ ਬੁਰਾਈਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੀ ਸਰਾਹਾਂਣਾ ਕਰਦਿਆਂ ਹੋਇਆ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਬਹੁਤ ਹੀ ਸ਼ਲਾਗਾ ਯੋਗ ਹੈ ਅਤੇ ਅਸੀਂ ਸਾਰੀ ਐਮ ,ਪੀ ,ਏ ,ਪੀ ,ਬਲਾਕ ਫਰੀਦਕੋਟ ਇਸਦਾ ਪੂਰਨ ਸਮਰਥਨ ਦੇਣ ਲਈ ਵਚਨਬੱਧ ਹੈ ਤੇ ਡਾਕਟਰ ਸਾਥੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਇਸ ਮੁਹਿੰਮ ਵਿੱਚ ਸਾਨੂੰ ਵੱਧ ਚੜ ਕੇ ਹਿੱਸਾ ਪਾਉਣਾ ਚਾਹੀਦਾ ਹੈ ।
ਜ਼ਿਲਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸੰਧੂ ਨੇ ਪੰਜਾਬ ਸਰਕਾਰ ਤੋਂ ਤਜਰਬੇ ਦੇ ਆਧਾਰ ਤੇ ਥੋੜੇ ਸਮੇਂ ਦਾ ਕੋਰਸ ਕਰਵਾ ਕੇ ਪ੍ਰੈਕਟਿਸ ਦੀ ਮਾਨਤਾ ਦਿੱਤੀ ਜਾਵੇ ਇਸ ਬਾਰੇ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ
ਇਸ ਸਮੇਂ ਡਾਕਟਰ ਸੇਵਕ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ , ਡਾਕਟਰ ਗੁਰਮੀਤ ਸਿੰਘ ਢੁਡੀ ਬਲਾਕ ਕੈਸ਼ੀਅਰ ,ਡਾਕਟਰ ਮੰਦਰ ਸਿੰਘ , ਡਾਕਟਰ ਜਗਦੀਸ਼ ਦੂਆ, ਡਾਕਟਰ ਧਰਮ ਪਰਵਾਨਾ ਨਵਾਂ ਕਿਲਾ,ਡਾਕਟਰ ਗੁਰਪ੍ਰੀਤ ਸਿੰਘ , ਡਾਕਟਰ ਭੀਮ ,ਡਾਕਟਰ ,ਮਨਜੀਤ ਸਿੰਘ, ਡਾਕਟਰ ਗੁਰਵਿੰਦਰ ਸਿੰਘ ਪਹੁੰਚੇ ਅਤੇ ਇਸ ਮੀਟਿੰਗ ਵਿੱਚ100 ਵੱਧ ਡਾਕਟਰ ਸਾਥੀ ਸ਼ਾਮਿਲ ਹੋਏ।ਇਹ ਸਾਰੀ ਜਾਣਕਾਰੀ ਡਾਕਟਰ ਯਸ਼ਪਾਲ ਗੁਲਾਟੀ ਪੈ੍ਸ ਸਕੱਤਰ ਨੇ ਦਿਤੀ ਅਤੇ ਅਖੀਰ ਬਲਾਕ ਪ੍ਰਧਾਨ ਡਾਕਟਰ ਅਮਿ੍ਤਪਾਲ ਸਿੰਘ ਟਹਿਣਾ ਨੇ ਆਏ ਹੋਏ ਮਹਿਮਾਨਾਂ ਅਤੇ ਸਾਰੇ ਡਾਕਟਰ ਸਾਥੀਆਂ ਦਾ ਧੰਨਵਾਦ ਕੀਤਾ।







