ਵਾਤਾਵਰਨ ਦੀ ਸੰਭਾਲ ਲਈ ਇੱਕ ਮੀਟਿੰਗ ਗਰੈਂਡ ਹੋਟਲ, ਨਜਦੀਕ ਰੈੱਡ ਕਰਾਸ ਦਫਤਰ, ਫਿਰੋਜ਼ਪੁਰ ਸ਼ਹਿਰ ਵਿਖੇ ਹੋਈ।

Spread the love

ਫਿਰੋਜ਼ਪੁਰ 20 ਅਪ੍ਰੈਲ (ਅਸ਼ੋਕ ਭਾਰਦਵਾਜ) ਵਾਤਾਵਰਨ ਦੀ ਸੰਭਾਲ ਲਈ ਇੱਕ ਮੀਟਿੰਗ ਗਰੈਂਡ ਹੋਟਲ, ਨਜਦੀਕ ਰੈੱਡ ਕਰਾਸ ਦਫਤਰ, ਫਿਰੋਜ਼ਪੁਰ ਵਿਖੇ ਪਰਵੀਨ, ਪ੍ਰਾਂਤ ਸੰਯੋਜਕ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਡਾਕਟਰ ਰਾਕੇਸ਼ ਸ਼ਾਰਦਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਮੁੱਖ ਤੌਰ ਤੇ ਹਾਜਰ ਆਏ। ਉਨ੍ਹਾਂ ਨੇ ਘਰਾਂ ਵਿੱਚ ਕੂੜੇ ਤੋਂ ਬਣਨ ਵਾਲੇ ਵੇਸਟ ਨੂੰ ਐਂਜਾਈਮ ਵਿੱਚ ਬਦਲ ਕੇ ਇਸ ਦੀ ਵਰਤੋਂ ਤੋਂ ਹੋਣ ਵਾਲੇ ਫਾਈਦੇ ਅਤੇ ਪੱਤਿਆਂ ਤੋਂ ਖਾਦ ਬਣਾਉਣ ਦੀ ਜਾਣਕਾਰੀ ਦਿੱਤੀ, ਇਸ ਤੋਂ ਇਲਾਵਾ ਉਨ੍ਹਾਂ ਨੇ ਪਾਣੀ ਦੀ ਸੰਭਾਲ, ਪਾਣੀ ਦੀ ਵਰਤੋਂ ਅਤੇ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਅਤੇ ਪਲਾਸਟਿਕ ਮੁਕਤ ਬੈਗ ਵਰਤਣ ਦੀ ਜਾਣਕਾਰੀ ਅਤੇ ਇਸ ਤੋਂ ਹੋਣ ਵਾਲੇ ਲਾਭ ਦੀ ਜਾਣਕਾਰੀ ਵੀ ਦਿੱਤੀ। ਇਸ ਮੀਟਿੰਗ ਵਿੱਚ ਅਸ਼ੋਕ ਬਹਿਲ, ਸਕੱਤਰ, ਰੈੱਡ ਕਰਾਸ  ਦਿਨੇਸ਼ ਚੌਹਾਨ, ਡਾਈਟ (ਸਿੱਖਿਆ ਵਿਭਾਗ),  ਹਰਪਿੰਦਰ ਪਾਲ ਸਿੰਘ, ਸ਼ਹੀਦ ਭਗਤ ਸਿੰਘ ਯੂਨੀਵਰਸਿਟੀ,  ਓਮ ਪ੍ਰਕਾਸ਼ ਰਾਨਾ, ਦਫਤਰ ਡਿਪਟੀ ਕਮਿਸ਼ਨਰ,  ਸੰਤੋਸ਼ ਕੁਮਾਰ, ਖੇਤੀਬਾਗੀ ਵਿਭਾਗ, ਧਰਮਪਾਲ ਬਾਂਸਲ, ਸ਼ਹੀਦ ਭਗਤ ਸਿੰਘ ਨਰਸਿੰਗ ਅਤੇ ਹਾਰਮਨੀ ਕਾਲੇਜ਼, ਸ੍ਰੀ ਵਿਸ਼ਾਲ ਗੁਪਤਾ, ਸਿੱਖਿਆ ਵਿਭਾਗ,  ਵਿਨੋਦ ਸ਼ਰਮਾ, ਆਦਿਤਯਾਵਾਹਿਨੀ ਸੰਸਥਾ,  ਕਮਲ ਸ਼ਰਮਾ, ਰੋਟਰੀ ਕਲੱਬ,  ਵਿਜੈ ਵਿਕਟਰ, ਅਰਥ ਸਰਵੈਂਟ ਹਾਜਰ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *