ਫਿਰੋਜ਼ਪੁਰ 20 ਅਪ੍ਰੈਲ (ਅਸ਼ੋਕ ਭਾਰਦਵਾਜ) ਵਾਤਾਵਰਨ ਦੀ ਸੰਭਾਲ ਲਈ ਇੱਕ ਮੀਟਿੰਗ ਗਰੈਂਡ ਹੋਟਲ, ਨਜਦੀਕ ਰੈੱਡ ਕਰਾਸ ਦਫਤਰ, ਫਿਰੋਜ਼ਪੁਰ ਵਿਖੇ ਪਰਵੀਨ, ਪ੍ਰਾਂਤ ਸੰਯੋਜਕ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਡਾਕਟਰ ਰਾਕੇਸ਼ ਸ਼ਾਰਦਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਮੁੱਖ ਤੌਰ ਤੇ ਹਾਜਰ ਆਏ। ਉਨ੍ਹਾਂ ਨੇ ਘਰਾਂ ਵਿੱਚ ਕੂੜੇ ਤੋਂ ਬਣਨ ਵਾਲੇ ਵੇਸਟ ਨੂੰ ਐਂਜਾਈਮ ਵਿੱਚ ਬਦਲ ਕੇ ਇਸ ਦੀ ਵਰਤੋਂ ਤੋਂ ਹੋਣ ਵਾਲੇ ਫਾਈਦੇ ਅਤੇ ਪੱਤਿਆਂ ਤੋਂ ਖਾਦ ਬਣਾਉਣ ਦੀ ਜਾਣਕਾਰੀ ਦਿੱਤੀ, ਇਸ ਤੋਂ ਇਲਾਵਾ ਉਨ੍ਹਾਂ ਨੇ ਪਾਣੀ ਦੀ ਸੰਭਾਲ, ਪਾਣੀ ਦੀ ਵਰਤੋਂ ਅਤੇ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਅਤੇ ਪਲਾਸਟਿਕ ਮੁਕਤ ਬੈਗ ਵਰਤਣ ਦੀ ਜਾਣਕਾਰੀ ਅਤੇ ਇਸ ਤੋਂ ਹੋਣ ਵਾਲੇ ਲਾਭ ਦੀ ਜਾਣਕਾਰੀ ਵੀ ਦਿੱਤੀ। ਇਸ ਮੀਟਿੰਗ ਵਿੱਚ ਅਸ਼ੋਕ ਬਹਿਲ, ਸਕੱਤਰ, ਰੈੱਡ ਕਰਾਸ ਦਿਨੇਸ਼ ਚੌਹਾਨ, ਡਾਈਟ (ਸਿੱਖਿਆ ਵਿਭਾਗ), ਹਰਪਿੰਦਰ ਪਾਲ ਸਿੰਘ, ਸ਼ਹੀਦ ਭਗਤ ਸਿੰਘ ਯੂਨੀਵਰਸਿਟੀ, ਓਮ ਪ੍ਰਕਾਸ਼ ਰਾਨਾ, ਦਫਤਰ ਡਿਪਟੀ ਕਮਿਸ਼ਨਰ, ਸੰਤੋਸ਼ ਕੁਮਾਰ, ਖੇਤੀਬਾਗੀ ਵਿਭਾਗ, ਧਰਮਪਾਲ ਬਾਂਸਲ, ਸ਼ਹੀਦ ਭਗਤ ਸਿੰਘ ਨਰਸਿੰਗ ਅਤੇ ਹਾਰਮਨੀ ਕਾਲੇਜ਼, ਸ੍ਰੀ ਵਿਸ਼ਾਲ ਗੁਪਤਾ, ਸਿੱਖਿਆ ਵਿਭਾਗ, ਵਿਨੋਦ ਸ਼ਰਮਾ, ਆਦਿਤਯਾਵਾਹਿਨੀ ਸੰਸਥਾ, ਕਮਲ ਸ਼ਰਮਾ, ਰੋਟਰੀ ਕਲੱਬ, ਵਿਜੈ ਵਿਕਟਰ, ਅਰਥ ਸਰਵੈਂਟ ਹਾਜਰ ਸਨ।
ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…






