ਡਾ. ਪ੍ਰਗਿਆ ਜੈਨ ਐੱਸਐੱਸਪੀ ਫਰੀਦਕੋਟ ਜੀ ਦੀ ਅਗਵਾਈ ਵਿਚ ਪੁਲਿਸ ਵੱਲੋਂ ਸਮੁੱਚੇ ਜ਼ਿਲ੍ਹੇ ਦੀਆਂ ਤਿੰਨਾਂ ਸਬ-ਡਵੀਜ਼ਨਾਂ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਚ ਜ਼ਿਲ੍ਹਾ ਦੇ ਗਜਟਿਡ ਅਫਸਰਾਨ ਦੀ ਅਗਵਾਈ ਹੇਠ 200 ਦੇ ਕਰੀਬ ਪੁਲਿਸ ਕਰਮਚਾਰੀਆਂ ਦੀਆਂ 8 ਵਿਸ਼ੇਸ਼ ਟੀਮਾਂ ਗਠਿਤ

Spread the love

ਫਰੀਦਕੋਟ 19 ਅਪ੍ਰੈਲ(ਵਿਪਨ ਮਿੱਤਲ):- ਡਾ. ਪ੍ਰਗਿਆ ਜੈਨ ਐੱਸਐੱਸਪੀ ਫਰੀਦਕੋਟ ਜੀ ਦੀ ਅਗਵਾਈ ਵਿਚ ਪੁਲਿਸ ਵੱਲੋਂ ਸਮੁੱਚੇ ਜ਼ਿਲ੍ਹੇ ਦੀਆਂ ਤਿੰਨਾਂ ਸਬ-ਡਵੀਜ਼ਨਾਂ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਚ ਜ਼ਿਲ੍ਹਾ ਦੇ ਗਜਟਿਡ ਅਫਸਰਾਨ ਦੀ ਅਗਵਾਈ ਹੇਠ 200 ਦੇ ਕਰੀਬ ਪੁਲਿਸ ਕਰਮਚਾਰੀਆਂ ਦੀਆਂ 8 ਵਿਸ਼ੇਸ਼ ਟੀਮਾਂ ਗਠਿਤ ਕਰਕੇ ਵੱਖ-ਵੱਖ ਨਸ਼ਾ ਤਸਕਰਾਂ ਖਿਲਾਫ ਕਰਵਾਈ ਕੀਤੀ ਗਈ। ਡਾ. ਪ੍ਰਗਿਆ ਜੈਨ ਐੱਸਐੱਸਪੀ ਫਰੀਦਕੋਟ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਪੁਲਿਸ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਸਰਚ ਆਪਰੇਸ਼ਨ ਚਲਾਇਆ ਗਿਆ ਹੈ। ਇਸ ਦੌਰਾਨ ਜਿਨ੍ਹਾਂ ਵਿਅਕਤੀਆਂ ਤੇ ਪਹਿਲਾਂ ਐਨਡੀਪੀਐਸ ਤੇ ਮੁਕਦਮੇ ਦਰਜ ਹਨ ਅਤੇ ਜਿਨ੍ਹਾਂ ਦੇ ਕ੍ਰਿਮੀਨਲ ਰਿਕਾਰਡ ਹਨ, ਉਹਨਾਂ ਉੱਪਰ ਪੁਲਿਸ ਪਾਰਟੀਆਂ ਵੱਲੋਂ ਰੇਡ ਕਰਕੇ ਸਰਚ ਕੀਤਾ ਗਿਆ ਹੈ। ਇਸ ਦੌਰਾਨ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਅਤੇ ਵਹੀਕਲਾ ਦੀ ਸ਼ੱਕ ਦੇ ਆਧਾਰ ਦੇ ਜਾਂਚ ਕੀਤੀ ਗਈ। ਇਸ ਸਰਚ ਆਪਰੇਸ਼ਨ ਦੌਰਾਨ ਏਰੀਏ ਨੂੰ ਨਾਕਾਬੰਦੀ ਕਰਕੇ ਬਾਹਰ ਅਤੇ ਅੰਦਰ ਆਉਣ ਵਾਲੇ ਰਸਤਿਆਂ ਨੂੰ ਸੀਲ ਕੀਤਾ ਗਿਆ ਅਤੇ ਸ਼ੱਕੀ ਵਿਅਕਤੀਆਂ ਨੂੰ ਪਾਇਸ ਐਪ ਰਾਹੀਂ ਚੈੱਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਰੋਨ ਕੈਮਰਿਆਂ ਰਾਹੀਂ ਸ਼ੱਕੀ ਵਿਅਕਤੀਆਂ ਸ਼ੱਕੀ ਥਾਵਾਂ ’ਤੇ ਨਿਗਾ ਰੱਖੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਰੀਦਕੋਟ ਦੇ ਡਰੱਗ ਹੌਟਸਪੌਟ ਏਰੀਆ ਵਿਚ ਰੇਡਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਡਰੱਗ ਤਸਕਰਾਂ ਦੇ ਘਰਾਂ ਨੂੰ ਚੈੱਕ ਕਰਕੇ ਉਹਨਾਂ ਨਾਨ ਸਬੰਧਤ ਪ੍ਰਾਪਰਟੀ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਤਾਂ ਕਿ ਉਸ ਨੂੰ ਡਰੱਗ ਪ੍ਰਾਪਰਟੀ ਵਿਚ ਅਟੈਚ ਕਰਕੇ ਫਰੀਜ ਕੀਤੀ ਜਾ ਸਕੇ। ਇਸ ਮੌਕੇ ਵਹੀਕਲਾਂ ਦੀ ਵੀ ਸਨਾਖਤ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਯੁੱਧ ਨਸ਼ਿਆ ਵਿਰੁੱਧ ਤਹਿਤ ਨਸ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ 6 ਹਫਤਿਆ ਦੌਰਾਨ ਹੀ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ 323 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਹਨਾਂ ਵਿਚ ਨਸ਼ੇ ਦੀ ਤਸਕਰੀ ਨਾਲ ਜੁੜੇ 28 ਵੱਡੇ ਤਸਕਰ ਵੀ ਸ਼ਾਮਿਲ ਹਨ। ਇਸਦੇ ਨਾਲ ਹੀ ਹੁਣ ਤੱਕ ਨਸ਼ਾ ਤਸਕਰਾ ਦੀ ਕਰੀਬ 04 ਕਰੋੜ ਤੋ ਜਿਆਦਾ ਕੀਮਤ ਦੀ ਜਾਇਦਾਤ ਮਹਿਜ ਪਿਛਲੇ 08 ਮਹੀਨਿਆ ਅੰਦਰ ਹੀ ਫਰੀਜ ਕਰਵਾਈ ਗਈ ਹੈ। ਇਸ ਤੋ ਇਲਾਵਾ 98 ਦੇ ਕਰੀਬ ਨਸ਼ਾ ਪੀੜਿਤਾ ਨੂੰ ਇਲਾਜ ਲਈ ਪ੍ਰੇਰਿਤ ਕਰਕੇ ਨਸ਼ਾ ਛੁਡਾਊ ਕੇਦਰਾ ਵਿਚ ਵੀ ਦਾਖਿਲ ਹੋਣ ਵਿਚ ਮਦਦ ਵੀ ਕੀਤੀ ਗਈ ਹੈ ਤਾਂ ਜੋ ਉਹ ਨਸ਼ੇ ਦੀ ਦਲਦਲ ਵਿਚੋਂ ਬਾਹਰ ਆ ਸਕਣ।

  • Related Posts

    ਸਮਰਾਲਾ ਦੀ ਗਊਸ਼ਾਲਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਰਫਤਾਰ, ਔਰਤ ਫਰਾਰ

    Spread the love

    Spread the loveਸਮਰਾਲਾ, 14 ਸਤੰਬਰ (ਮੁਕੇਸ਼ ਵਰਮਾ) ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਪਿ੍ਰਤਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਮੁਹਿੰਮ…

    ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ ਅਤੇ ਸੋਨੇ ਦੀਆਂ ਵਾਲੀਆਂ ਚੋਰੀ ਕਰਨ ਦੇ ਦੋਸ਼- ਡੰਡਿਆਂ, ਬੇਸਬਾਲ ਤੇ ਕਾਪਿਆਂ ਨਾਲ ਲੈਸ ਹੋ ਕੇ ਆਏ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 14 ਸਤੰਬਰ (ਮਨਜੀਤ ਸਿੱਧੂ):- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ, ਸਾਮਾਨ ਨੁਕਸਾਨਣ ਅਤੇ ਸੋਨੇ ਦੀਆਂ ਵਾਲੀਆਂ…

    Leave a Reply

    Your email address will not be published. Required fields are marked *