ਪਿੰਡ ਰਾਏਸਰ ਵਿਖੇ ਦਵਾਖਾਨਾ ਦੀਆਂ ਦਵਾਈਆਂ ਦੇ ਸੈਂਪਲ ਫੇਲ੍ਹ ਹੋਣ ‘ਤੇ ਸਖ਼ਤ ਕਾਰਵਾਈ ਕਰਕੇ ਦਵਾਖਾਨਾ ਕੀਤਾ ਸੀਲ

Spread the love
ਬਰਨਾਲਾ, 19 ਅਪ੍ਰੈਲ (ਬਲਵਿੰਦਰ ਆਜ਼ਾਦ):- ਸ਼੍ਰੀ ਕੌਸ਼ਲ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਦ 12/12/24 ਨੂੰ ਆਪਣੀ ਟੀਮ ਸਮੇਤ ਪਿੰਡ ਰਾਏਸਰ ਵਿਖੇ ਉਕਤ ਦਵਾਖਾਨੇ ਪਰ ਜਾ ਕੇ ਰੇਡ ਕੀਤੀ ਗਈ ਤਾਂ ਚੈਕਿੰਗ ਦੌਰਾਨ ਕੁੱਝ ਦਵਾਈਆਂ ਦੇ ਸੈਂਪਲ ਲੈ ਕੇ ਸਰਕਾਰੀ ਲੈਬ ਪਟਿਆਲਾ ਵਿਖੇ ਭੇਜ ਦਿੱਤੇ ਗਏ। ਜਿਸ ਦੀ ਰਿਪੋਰਟ ਆਉਣ ਤੇ ਬਹੁਤੇ ਸੈਂਪਲ ਫੇਲ੍ਹ ਪਾਏ ਗਏ।
  ਡਾ. ਕੌਸ਼ਲ ਨੇ ਕਿਹਾ ਕਿ ਉਕਤ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ। ਜਿਸ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਬਰਨਾਲਾ ਪੁਲਿਸ ਨਾਲ ਰਾਬਤਾ ਬਣਾ ਕੇ ਉੱਕਤ ਰਹਿਮਤ ਆਯੁਰਵੈਦਿਕ ਕਲੀਨਿੰਗ ਨਾਮ ਦੇ ਦਵਾਖਾਨੇ ਦੇ ਮਾਲਕ ਜਸਪ੍ਰੀਤ ਸਿੰਘ ਪਿੰਡ ਰਾਏਸਰ ਦੇ ਖਿਲਾਫ਼ ਥਾਣਾ ਮਹਿਲ ਕਲਾਂ ਵਿਖੇ ਕੇਸ ਰਜਿਸਟਰ ਕੀਤਾ ਗਿਆ । ਜਿਸ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਰਹਿਮਤ ਆਯੁਰਵੈਦਿਕ ਕਲੀਨਿੰਗ ਨੂੰ ਪਿਛਲੇ ਦਿਨੀਂ ਪੁਲਿਸ ਦੇ ਸਹਿਯੋਗ ਨਾਲ ਦਵਾਖਾਨੇ ਨੂੰ ਸੀਲ ਕਰ ਦਿੱਤਾ ਗਿਆ ਹੈ। ਜਾਣਕਾਰੀ ਦੌਰਾਨ ਡਾਕਟਰ ਕੌਸ਼ਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਪਿੰਡਾਂ ਜਾਂ ਸ਼ਹਿਰਾਂ ਅੰਦਰ ਜੋ ਫਰਜ਼ੀ ਦਵਾਖਾਨੇ ਚੱਲ ਰਹੇ ਹਨ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਉਨ੍ਹਾਂ ਨੂੰ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਖੁੱਲ੍ਹ ਕਿਸੇ ਕੀਮਤ ਤੇ ਨਹੀਂ ਦਿੱਤੀ ਜਾਵੇਗੀ। ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।ਦਵਾਖਾਨੇ ਨੂੰ ਸੀਲ ਕਰਨ ਮੌਕੇ ਡਾਕਟਰ ਅਮਨ ਕੌਸ਼ਲ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਤੋਂ ਇਲਾਵਾ, ਸ੍ਰ ਜਗਜੀਤ ਸਿੰਘ ਥਾਣਾ ਮੁਖੀ ਮਹਿਲ ਕਲਾਂ,  ਡਾਕਟਰ ਹਰਜੋਤ ਸ਼ਰਮਾ ਏ ਐੱਸ ਆਈ ਕੁਲਦੀਪ ਸਿੰਘ ਥਾਣਾ ਮਹਿਲ ਕਲਾਂ, ਬਲਜੀਤ ਸਿੰਘ ਉਪ ਵੈਦ ਹਾਜ਼ਰ ਸਨ।
  • Related Posts

    106 ਗ੍ਰਾਮ ਹੈਰੋਇਨ ਸਮੇਤ ਮਹਿਲਾ ਕਾਬੂ

    Spread the love

    Spread the loveਗਿੱਦੜਬਾਹਾ, 10 ਜੁਲਾਈ (ਮਨੀਸ਼ ਚਾਵਲਾ ) – ਗਿੱਦੜਬਾਹਾ ਪੁਲਿਸ ਨੇ ਇਕ ਮਹਿਲਾ ਨੂੰ 106 ਗ੍ਰਾਮ ਹੈਰੋਇਨ ਸਮੇਤ ਗਿ੍ਰਫਤਾਰ ਕਰਕੇ ਉਸਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ…

    ਪੱਤਰਕਾਰ ਕੁਲਵੰਤ ਸਿੰਘ ਨੂਰੋਵਾਲ ਤੇ ਦਰਜ ਕੀਤਾ ਝੂਠਾ ਪਰਚਾ ਤੁਰੰਤ ਰੱਦ ਕੀਤਾ ਜਾਵੇ- ਪ੍ਰਧਾਨ ਪ੍ਰੈਸ ਕਲੱਬ

    Spread the love

    Spread the love ਸੁਲਤਾਨਪੁਰ ਲੋਧੀ 11 ਜੁਲਾਈ ਰਣਜੀਤ ਸਿੰਘ ਚੰਦੀ ਦੀ ਵਰਕਿੰਗ ਜਨਲਿਸਟ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੀ ਇੱਕ ਜਰੂਰੀ ਮੀਟਿੰਗ ਪ੍ਰਧਾਨ ਸੁਰਿੰਦਰਪਾਲ ਸਿੰਘ ਸੋਢੀ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ…

    Leave a Reply

    Your email address will not be published. Required fields are marked *