ਹਲਕਾ ਵਿਧਾਇਕ ਬਾਘਾ ਪੁਰਾਣਾ ਸਾਨੂੰ ਨਵੀ ਸੜਕ ਤਾਂ ਨਹੀਂ ਦੇ ਸਕੇ ਪੁਰਾਣੀ ਸੜਕ ਦੀ ਰਿਪੇਅਰ ਕਰਾ ਦਿਉ

Spread the love

ਬਾਘਾ ਪੁਰਾਣਾ ,21 ਅਪ੍ਰੈਲ (ਮਨਪ੍ਰੀਤ ਸਿੰਘ ਮੋਨੂੰ )-  ਪਿਛਲੇ ਦਿਨੀ ਹਲਕਾ ਬਾਘਾ ਪੁਰਾਣਾ ਦੇ ਵੱਖ ਵੱਖ ਪਿੰਡਾ ਵਿਚ ਹਲਕਾ ਵਿਧਾਇਕ ਬਾਘਾ ਪੁਰਾਣਾ ਨੇ ਐਲਾਨ ਕੀਤੇ ਸਨ ਕਿ ਜਲਦੀ ਹੀ ਨਵੀਆ ਲਿੰਕ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ। ਪਰ ਇਹ ਸਿਰਫ਼ ਐਲਾਨ ਹੀ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਮੋਗਾ ਦੇ ਮੀਤ ਪ੍ਰਧਾਨ ਕਸਮੀਰਾ ਸਿੰਘ ਭੇਖਾ ਨੇ ਕੀਤਾ।  ਪ੍ਰਧਾਨ ਨੇ ਦੱਸਿਆ ਕਿ ਹਲਕਾ ਵਿਧਾਇਕ ਸੁਖਾਨੰਦ ਨੇ ਸਾਡੇ ਪਿੰਡ ਦੀ ਪੰਚਾਇਤ ਨੂੰ ਵਾਅਦਾ ਕੀਤਾ ਸੀ ਜਦੋਂ ਵੀ ਸੜਕਾਂ ਲਈ ਵਿਸ਼ੇਸ ਫੰਡ ਆਵੇਗਾ ਪਹਿਲ ਦੇ ਆਧਾਰ ਤੇ ਭੇਖਾ ਤੋਂ ਵੱਡਾ ਘਰ ਵਾਲਾ ਕੱਚਾ ਰਾਸਤਾ ਹੈ, ਜਿਸ ਦੀ ਲੰਬਾਈ 4.5 ਕਿਲੋਮੀਟਰ ਬਣਦੀ ਹੈ ਉਸ ਨੂੰ ਬਣਾਇਆ ਜਾਵੇਗਾ। ਪ੍ਰਧਾਨ ਭੇਖਾ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾਕੇ ਸੱਤਾ ਵਿੱਚ ਆ ਗਏ ਅਤੇ ਸਾਡੇ ਪਿੰਡ ਦੀ ਮੰਗ ਭੁਁਲਕੇ ਹਲਕਾ ਵਿਧਾਇਕ ਸੁਖਾਨੰਦ ਨੇ ਆਪਣੇ ਚਹੇਤੇ ਪਿੰਡਾਂ ਦੀਆ 6 ਨਵੀਆ ਸੜਕਾਂ ਮਨਜੂਰ ਕਰ ਦਿੱਤੀਆ। ਪ੍ਰਧਾਨ ਕਸ਼ਮੀਰਾ ਸਿੰਘ ਭੇਖਾ ਨੇ ਕਿਹਾ ਕਿ ਸਾਡੇ ਪਿੰਡ ਤੋਂ ਕਰਮਜੀਤ ਅਨਮੋਲ ਦੀ ਹਾਰ ਦਾ ਬਦਲਾ ਲਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਹਲਕਾ ਵਿਧਾਇਕ ਲੰਗੇਆਣਾ ਤੋਂ ਭੇਖਾ ਨੂੰ ਜਾਣ ਵਾਲੀ ਲਿੰਕ ਰੋਡ ਤੋਂ ਬਹੁਤ ਵਾਰ ਲੰਘੇ ਹਨ , ਉਸ ਸੜਕ ਦੀ ਹਾਲਤ ਵੀ ਬਹੁਤ ਨਾਜ਼ੁਕ ਹੈ ਥਾਂ ਥਾਂ ਤੋਂ ਟੁੱਟੀ ਹੈ ਅਤੇ ਕਈ ਥਾਂਵਾ ਤੋਂ ਲੋਕਾਂ ਵੱਲੋ ਸੜਕ ਦੇ ਨਾਲੋਂ ਜਮੀਨ ਵਿੱਚ ਰਲਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ। ਉਨਾਂ ਕਿਹਾ ਕਿ ਚਲੋ ਨਵੀ ਸੜਕ ਤੁਸੀਂ ਕਿਸੇ ਹੋਰ ਪਿੰਡ ਦੇ ਹਿੱਸੇ ਪਾ ਦਿੱਤੀ ਹੈ, ਪਰ ਅਸੀ ਆਪ ਨੂੰ ਅਪੀਲ ਕਰਦੇ ਹਾ ਕਿਸਾਨਾਂ ਨੇ ਮੰਡੀਆ ਵਿਚ ਕਣਕ, ਝੋਨੇ ਦੀ ਫਸਲ ਲੰਗੇਆਣਾ  ਬਾਘਾ ਪੁਰਾਣਾ ਆਦਿ ਲੈ ਕੇ ਜਾਣੀ ਹੁੰਦੀ ਹੈ ਤਾਂ ਕਿਸਾਨਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਭੇਖਾ ਦੇ ਲੋਕ ਆਸ ਕਰਦੇ ਹਾ ਕਿ ਸੀਜਨ ਤੋਂ ਪਹਿਲਾ ਸੜਕ ਦੀ ਰਿਪੇਅਰ ਕਰਵਾਉਣਗੇ ਤਾਂ ਕਿ ਇਥੋੰ ਲੰਘਣ ਵਿੱਚ ਕੋਈ ਮੁਸ਼ਕਿਲ ਨਾ ਆਵੇ।

  • Related Posts

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    Leave a Reply

    Your email address will not be published. Required fields are marked *