ਪੰਜਾਬ ਦੀ ਬੇਹਤਰੀ ਲਈ ਚੰਗੇ ਲੋਕਾਂ ਨੂੰ ਇੱਕ ਮੁੱਠ ਹੋ ਕੇ ਕੰਮ ਕਰਨਾ ਪਵੇਗਾ:ਡਿੰਪੀ ਚੌਹਾਨ

Spread the love
ਅੰਮ੍ਰਿਤਸਰ(                        )ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਅਸ਼ੋਕ ਡਿੰਪੀ ਚੌਹਾਨ ਨੇ ਕਿਹਾ ਕਿ ਅੱਜ ਪੰਜਾਬ ਨੂੰ ਅਨੇਕਾਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਫਸੀ ਹੋਈ ਹੈ।ਕਿਸਾਨੀ ਫਸਲਾਂ ਦਾ ਵਾਜਬ ਮੁੱਲ ਨਾ ਮਿਲਣ ਕਰਕੇ ਕਿਸਾਨ ਵੀ ਕਰਜੇ ਦੇ ਬੋਝ ਥੱਲੇ ਦੱਬਿਆ ਹੋਇਆ ਹੈ।ਮਜਦੂਰਾਂ ਦਾ ਗੁਜ਼ਾਰਾ ਕਰਨਾ ਔਖਾ ਹੋ ਚੁੱਕਾ ਹੈ।ਗਰੀਬ ਲੋਕਾਂ ਦਾ ਮਹਿੰਗਾਈ ਕਰਕੇ ਘਰ ਦਾ ਬਜਟ ਪੂਰੀ ਤਰ੍ਹਾਂ ਹਿਲਿਆ ਹੋਇਆ ਹੈ।ਦਿਹਾੜੀ ਦਾੜ ਕਾਮਿਆਂ ਲਈ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਚੁੱਕਾ ਹੈ।ਡਿੰਪੀ ਚੌਹਾਨ ਦੱਸਿਆ ਕਿ ਦੇਸ਼ ਅਤੇ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਪੰਜਾਬ ਦੇ ਸਦੀਆਂ ਪੁਰਾਣੇ ਚੱਲੇ ਆ ਰਹੇ ਭਾਈਚਾਰੇ ਨੂੰ ਲਾਂਬੂ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਜਦ ਕਿ ਪੰਜਾਬ ਦੇ ਸਾਰੇ ਲੋਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ,ਅਤੇ ਸਾਰੇ ਪੰਜਾਬੀ ਇੱਕ ਦੂਸਰੇ ਦੇ ਦੁੱਖਾਂ ਸੁੱਖਾਂ ਦੇ ਭਾਈ ਵਾਲ ਹਨ।ਪੰਜਾਬ ਨੂੰ ਜਾਣ ਬੁਝ ਕੇ ਬਦਨਾਮ ਕਰਨ ਲਈ ਮਾੜੇ ਅਨਸਰਾਂ ਵੱਲੋਂ ਮਾੜੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਭੋਲੇ ਭਾਲੇ ਨੌਜਵਾਨਾਂ ਨੂੰ ਬਹਿਲਾ ਫੁਸਲਾ ਕੇ ਵਰਤਿਆ ਜਾ ਰਿਹਾ ਹੈ। ਹੋਰ ਵੀ ਪਰਪੰਚ ਰਚੇ ਜਾ ਰਹੇ ਹਨ,ਪੰਜਾਬ ਨੂੰ ਬਦਨਾਮ ਅਤੇ ਬਰਬਾਦ ਕਰਨ ਲਈ। ਡਿੰਪੀ ਚੌਹਾਨ ਨੇ ਕਿਹਾ ਕਿ ਸਾਰੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਅਜਿਹੀਆਂ ਮਾੜੀ ਸੋਚ ਰੱਖਣ ਵਾਲੀਆਂ ਤਾਕਤਾਂ ਦਾ ਇੱਕ ਮੁੱਠ ਹੋ ਕੇ ਇਸ ਦਾ ਵਿਰੋਧ ਅਤੇ ਮੁਕਾਬਲਾ ਕਰੀਏ।ਪੰਜਾਬ ਦੀਆਂ ਸਾਰੀਆਂ ਬੁੱਧੀਜੀਵੀ,ਰਾਜਨੀਤਿਕ,ਸਮਾਜਿਕ,ਧਾਰਮਿਕ ਅਤੇ ਵਿਆਪਾਰੀਕ ਸੰਸਥਾਵਾਂ ਦੇ ਚੰਗੇ ਅਤੇ ਅਗਾਹਾਂ ਵਧੂ ਸੋਚ ਵਾਲੇ ਲੋਕਾਂ ਨੂੰ ਇੱਕ ਮੁੱਠ ਹੋ ਕੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਇਸ ਬੈਠਕ ਵਿੱਚ ਸ਼ੰਕਰ ਅਰੋੜਾ, ਨਰੇਸ਼ ਮਹਾਜਨ,ਰਾਕੇਸ਼ ਖੰਨਾ,ਵਿਕਰਮ ਜੋਸ਼ੀ ਅਮਨ ਜੋਸ਼ੀ,ਅਸ਼ਵਨੀ ਜੋਸ਼ੀ,ਜਸਪ੍ਰੀਤ,ਮੁਕੇਸ਼ ਕੁਮਾਰ,ਅਮਨਦੀਪ,ਰਜਿੰਦਰ ਕੁਮਾਰ ਵੀ ਹਾਜ਼ਰ ਸਨ।
  • Related Posts

    ਸਿੱਖਿਆ ਹੀ ਤਰੱਕੀ ਦਾ ਅਸਲੀ ਰਾਹ ਹੈ, ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਨਾਲ ਬੱਚੇ ਦੁਨੀਆਂ ਭਰ ‘ਚ ਰੌਸ਼ਨ ਕਰਨਗੇ ਪੰਜਾਬ ਦਾ ਨਾਮ: ਬ੍ਰਿਗੇਡੀਅਰ ਰਾਜ ਕੁਮਾਰ

    Spread the love

    Spread the love ਨਵਾਂਸ਼ਹਿਰ , 16 ਸਤੰਬਰ (ਜਤਿੰਦਰਪਾਲ ਸਿੰਘ ਕਲੇਰ): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਨੇ ਮਾਨ ਸਰਕਾਰ ਦੀਆਂ…

    ਭਾਜਪਾ ਨੇ ਬੱਸੀਆਂ ਸਰਕਲ ਦੀ ਕਮਾਨ ਅਮਨਦੀਪ ਕੌਰ ਨੂੰ ਸੌਂਪੀ ਜਥੇਬੰਦੀ ਨੂੰ ਮਜ਼ਬੂਤ ਕਰਨ ਅਤੇ ਨਵੇਂ ਲੋਕਾਂ ਨੂੰ ਪਾਰਟੀ ਨਾਲ ਜੋੜਨ ’ਤੇ ਦਿੱਤਾ ਜ਼ੋਰ

    Spread the love

    Spread the love ਜਗਰਾਓਂ 16 ਸਤੰਬਰ ( ਜਸਵਿੰਦਰ ਸਿੰਘ ਡਾਂਗੀਆ) ਭਾਰਤੀ ਜਨਤਾ ਪਾਰਟੀ ਵੱਲੋਂ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਅਤੇ ਨਵੇਂ ਵਿਅਕਤੀਆਂ ਨੂੰ ਪਾਰਟੀ ਨਾਲ ਜੋੜਨ ਲਈ ਚਲਾਈ ਜਾ ਰਹੀ ਮੁਹਿੰਮ…

    Leave a Reply

    Your email address will not be published. Required fields are marked *