ਸ਼ਿਵਾਲਿਕ ਪਬਲਿਕ ਸਕੂਲ ਜੈਤੋ ਦੇ ਵਿਦਿਆਰਥੀਆਂ ਨੇ ਸਿਲਵਰ ਜੋ਼ਨ ਓਲੰਪੀਅਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ

Spread the love
ਜੈਤੋ, 24 ਅਪ੍ਰੈਲ (ਮਨਜੀਤ ਸਿੰਘ ਢੱਲਾ)-ਸ਼ਿਵਾਲਿਕ ਪਬਲਿਕ ਸਕੂਲ ਦੇ ਪਹਿਲੀ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਿਲਵਰ ਜੋ਼ਨ ਓਲੰਪੀਅਡ ਦੀ ਪ੍ਰੀਖਿਆ ਵਿੱਚ ਉਤਸ਼ਾਹ ਨਾਲ ਭਾਗ ਲਿਆ। ਸਾਰੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ। ਪਹਿਲੀ ਜਮਾਤ ਦੀ ਗੁਣਕੀਰਤ ਕੌਰ (ਵਿਸ਼ਾ ਜੀ.ਕੇ) ਸੋਨੇ ਦਾ ਤਗਮਾ, ਪੰਜਵੀਂ ਜਮਾਤ ਦੀ ਹਰਲੀਨ ਕੌਰ ਅਤੇ ਨੌਵੀਂ ਜਮਾਤ ਦੀ ਗੁਰਮੀਨ ਕੌਰ (ਵਿਸ਼ਾ ਸਮਾਜਿਕ ਸਿੱਖਿਆ) ਨੇ ਸੋਨੇ ਦਾ ਤਗਮਾ, ਨੌਵੀਂ ਜਮਾਤ ਦੀ ਜਸਲੀਨ ਕੌਰ (ਵਿਸ਼ਾ ਸਮਾਜਿਕ ਸਿੱਖਿਆ )ਨੇ ਚਾਂਦੀ ਦਾ ਤਗਮਾ ਅਤੇ ਸੱਤਵੀਂ ਜਮਾਤ ਦੀ ਗੁਨਰੀਤ ਕੌਰ ਨੇ (ਵਿਸ਼ਾ ਹਿੰਦੀ ) ਵਿੱਚ ਸੋਨੇ ਦਾ ਤਗਮਾ ਜਿੱਤ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ । ਸਕੂਲ ਦੇ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਦੱਸਿਆ  ਕਿ ਸਕੂਲ ਵਿੱਚ ਅਜਿਹੀਆਂ ਪ੍ਰੀਖਿਆਵਾਂ ਕਰਵਾਉਣ ਦਾ ਮਕਸਦ ਨਾ ਸਿਰਫ਼ ਵਿਦਿਆਰਥੀਆਂ ਦਾ ਬੋਧਿਕ ਅਤੇ ਮਾਨਸਿਕ ਵਿਕਾਸ ਕਰਨਾ ਹੈ, ਸਗੋਂ ਅਜਿਹੀਆਂ ਪ੍ਰੀਖਿਆਵਾਂ ਕਰਵਾ ਕੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਸਫਲਤਾ ਦੀਆਂ ਸਿਖਰਾਂ ਤੇ ਪਹੁੰਚਣ ਲਈ ਤਿਆਰ ਕਰਨਾ ਵੀ ਹੈ ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਅਜਿਹੀਆਂ ਪ੍ਰੀਖਿਆਵਾਂ ਵਿੱਚ ਉਤਸ਼ਾਹ ਨਾਲ ਭਾਗ ਲੈਣ ਲਈ ਕਿਹਾ। ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਜੇਤੂ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ।
  • Related Posts

    ਰਾਸ਼ਟਰੀ ਸੰਤ ਬਾਬਾ ਬਾਲ ਜੀ ਦਾ ਕੀਰਤਪੁਰ ਸਾਹਿਬ ਪਹੁੰਚਣ ‘ਤੇ ਨਿੱਘਾ ਸਵਾਗਤ, ਸੰਗਤ ਨੂੰ ਸ੍ਰੀ ਕ੍ਰਿਸ਼ਨ ਨਾਮ ਨਾਲ ਜੁੜਨ ਦਾ ਦਿੱਤਾ ਸੰਦੇਸ਼

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ )  ਰਾਸ਼ਟਰੀ ਸੰਤ ਬਾਬਾ ਬਾਲ ਜੀ ਅੱਜ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ-1 ਵਿਖੇ ਪਹੁੰਚੇ, ਜਿੱਥੇ ਇਲਾਕੇ ਦੀਆਂ ਸੰਗਤਾਂ ਨੇ ਉਨ੍ਹਾਂ ਦਾ ਸ਼ਰਧਾ,…

    ਧਾਰਮਿਕ ਅਸਥਾਨਾਂ ਤੋਂ ਆਸ਼ੀਰਵਾਦ ਲੈ ਕੇ ਸੰਭਾਲਿਆ ਕਾਰਜਭਾਰ, ਭੇਦਭਾਵ ਤੋਂ ਬਿਨਾਂ ਹੋਵੇਗਾ ਸ਼ਹਿਰ ਦਾ ਵਿਕਾਸ: ਗੁਰਮੀਤ ਸਿੰਘ ਟੀਨਾ

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ) ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਨਵੇਂ ਪ੍ਰਧਾਨ ਗੁਰਮੀਤ ਸਿੰਘ ਟੀਨਾ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਕਾਰਜਕਾਲ ਦੀ ਸ਼ੁਰੂਆਤ ਧਾਰਮਿਕ ਅਸਥਾਨਾਂ ਤੋਂ…

    Leave a Reply

    Your email address will not be published. Required fields are marked *