ਮੁਕਤਸਰ ਮੰਡੀ `ਚ ਕਣਕ ਦੇ ਗੱਟਿਆਂ ਸਮੇਤ ਬਾਰਦਾਨੇ ਨੂੰ ਲੱਗੀ ਅੱਗ

Spread the love
ਸ਼੍ਰੀ ਮੁਕਤਸਰ ਸਾਹਿਬ, 24 ਅਪ੍ਰੈਲ ()- ਪਿਛਲੇਂ ਦਿਨੀਂ ਜਿਥੇ ਕੁਦਰਤੀ ਆਫ਼ਤ ਦੇ ਚੱਲਦਿਆ ਅੱਗ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਦਾ ਵੱਡੇ ਪੱਧਰ `ਤੇ ਨੁਕਸਾਨ ਕੀਤਾ, ਉਥੇ ਹੀ 24 ਅਪ੍ਰੈਲ ਦੀ ਦੁਪਹਿਰ ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਦਾਣਾ ਮੰਡੀ ਵਿੱਚ ਸਥਿਤ ਆੜਤੀਏ ਰਾਮ ਜੀ ਦਾਸ ਟਰੇਡਸ ਅਤੇ ਮੱਕੜ ਟਰੇਡਸ ਦੀ ਆੜਤ `ਤੇ ਪਈਆਂ ਕਣਕ ਦੀਆਂ ਬੋਰੀਆਂ ਨੂੰ ਅਗਿਆਤ ਕਾਰਨਾਂ ਦੇ ਚੱਲਦਿਆ ਅੱਗ ਲੱਗ ਗਈ।ਪ੍ਰਤੱਖਦਰਸ਼ੀਆਂ ਅਨੁਸਾਰ ਅੱਗ ਐਨੀ ਤੇਜ਼ੀ ਨਾਲ ਵੱਧੀ ਕਿ ਦੇਖਦੇ ਹੀ ਦੇਖਦੇ ਅੱਗ ਨੇ ਵੱਡੇ ਪੱਧਰ `ਤੇ ਗੱਟਿਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ।ਉਧਰ ਮੰਡੀ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੇ ਨਾਜ਼ੁਕ ਸਥਿਤੀ ਨੂੰ ਭਾਪਦੇ ਹੋਏ ਆਪਣੇ ਪੱਧਰ `ਤੇ ਅੱਗ ਉਪਰ ਕਾਬੂ ਪਾਉਣ ਦੀਆਂ ਕੋਸਿਸ਼ਾਂ ਕੀਤੀਆਂ ਜਾ ਰਹੀਆਂ ਸਨ, ਇਸ ਦੇ ਨਾਲ ਹੀ ਆੜਤੀਏ ਭਾਈਚਾਰੇ ਵੱਲੋਂ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕਰ ਦਿੱਤਾ ਗਿਆ।ਜਦੋਂ ਇਸ ਸਬੰਧੀ ਮੰਡੀ ਸੁਪਰਡੈਂਟ ਅਜੈ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਮੰਡੀ ਵਿੱਚ ਅੱਗ ਉਹ ਅਗਿਆਤ ਕਾਰਨਾਂ ਦੇ ਚੱਲਦਿਆ ਲੱਗੀ ਹੈ, ਜਿਸ ਕਾਰਨ ਬਾਰਦਾਨੇ ਸਮੇਤ 500 ਦੇ ਲੱਗਭਗ ਗੱਟਿਆਂ ਦਾ ਨੁਕਸਾਨ ਹੋਇਆ, ਪਰ ਸਮਾਂ ਰਹਿੰਦੇ ਮਜ਼ਦੂਰਾਂ ਵੱਲੋਂ ਕੀਤੀ ਹਿੰਮਤ ਸੱਦਕਾ ਅੱਗ ਨੂੰ ਹੋਰ ਅੱਗੇ ਵੱਧਣ ਤੋਂ ਰੋਕ ਲਿਆ ਹੈ ਤੇ ਉਥੇ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਵੀ ਘਟਨਾਂ ਸਥਾਨ `ਤੇ ਪਹੰੁਚ ਕੇ ਆਪਣੀਆਂ ਕੋਸਿਸ਼ਾਂ ਜਾਰੀ ਕਰ ਦਿੱਤੀਆਂ ਸਨ।ਜੇਕਰ ਮਜ਼ਦੂਰਾਂ ਵੱਲੋਂ ਕਣਕ ਦੇ ਗੱਟਿਆਂ ਨੂੰ ਵੇਹਲਾ ਨਾ ਕੀਤਾ ਜਾਂਦਾ ਤਾਂ ਕਣਕ ਦਾ ਵੱਡਾ ਨੁਕਸਾਨ ਹੋ ਸਕਦਾ ਸੀ। ਆੜ੍ਹਤੀਆਂ ਭਾਈਚਾਰੇ ਨੇ ਪ੍ਰਸਾਸ਼ਨ ਤੋਂ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰਨ ਦੀ ਮੰਗ ਕੀਤੀ ਹੈ।
  • Related Posts

    ਰਾਸ਼ਟਰੀ ਸੰਤ ਬਾਬਾ ਬਾਲ ਜੀ ਦਾ ਕੀਰਤਪੁਰ ਸਾਹਿਬ ਪਹੁੰਚਣ ‘ਤੇ ਨਿੱਘਾ ਸਵਾਗਤ, ਸੰਗਤ ਨੂੰ ਸ੍ਰੀ ਕ੍ਰਿਸ਼ਨ ਨਾਮ ਨਾਲ ਜੁੜਨ ਦਾ ਦਿੱਤਾ ਸੰਦੇਸ਼

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ )  ਰਾਸ਼ਟਰੀ ਸੰਤ ਬਾਬਾ ਬਾਲ ਜੀ ਅੱਜ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ-1 ਵਿਖੇ ਪਹੁੰਚੇ, ਜਿੱਥੇ ਇਲਾਕੇ ਦੀਆਂ ਸੰਗਤਾਂ ਨੇ ਉਨ੍ਹਾਂ ਦਾ ਸ਼ਰਧਾ,…

    ਧਾਰਮਿਕ ਅਸਥਾਨਾਂ ਤੋਂ ਆਸ਼ੀਰਵਾਦ ਲੈ ਕੇ ਸੰਭਾਲਿਆ ਕਾਰਜਭਾਰ, ਭੇਦਭਾਵ ਤੋਂ ਬਿਨਾਂ ਹੋਵੇਗਾ ਸ਼ਹਿਰ ਦਾ ਵਿਕਾਸ: ਗੁਰਮੀਤ ਸਿੰਘ ਟੀਨਾ

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ) ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਨਵੇਂ ਪ੍ਰਧਾਨ ਗੁਰਮੀਤ ਸਿੰਘ ਟੀਨਾ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਕਾਰਜਕਾਲ ਦੀ ਸ਼ੁਰੂਆਤ ਧਾਰਮਿਕ ਅਸਥਾਨਾਂ ਤੋਂ…

    Leave a Reply

    Your email address will not be published. Required fields are marked *