ਯੂਨੀਵਰਸਿਟੀ ਕਾਲਜ ਜੈਤੋ ਵਿਖੇ ਵਿਦਿਆਰਥਣਾਂ ਨੂੰ ਆਤਮ ਸੁਰੱਖਿਆ ਦੇ ਗੁਰ ਸਿਖਾਏ 

Spread the love

 ਜੈਤੋ, 23 ਅਪ੍ਰੈਲ (ਰਘੂਨੰਦਨ ਪਰਾਸ਼ਰ );ਅਜੋਕੇ ਦੌਰ ਵਿੱਚ ਲੜਕੀਆਂ ਦੀ ਸੁਰੱਖਿਆ ਇੱਕ ਬਹੁਤ ਅਹਿਮ ਮੁੱਦਾ ਹੈ ਜਿਸ ਦੇ ਮੱਦੇ ਨਜ਼ਰ ਸਮਾਜ ਨੂੰ ਸਿਰਫ ਸੋਚਣ ਦੀ ਨਹੀਂ ਸਗੋਂ ਕੁਝ ਕਰਨ ਦੀ ਲੋੜ ਹੈ ਇਸੇ ਉਦੇਸ਼ ਨਾਲ ਯੂਨੀਵਰਸਿਟੀ ਕਾਲਜ ਦੀਆਂ ਵਿਦਿਆਰਥੀਆਂ ਨੂੰ ਆਪਣੀ ਸੁਰੱਖਿਆ ਆਪ ਕਰਨ ਦੇ ਹੁਨਰ ਨੂੰ ਉਤਸਾਹਤ ਕਰਨ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅੰਤਰਰਾਸ਼ਟਰੀ ਜ਼ੂਡੋ ਅਤੇ ਮਿਲਟਰੀ ਟ੍ਰੇਨਰ ਸੂਬੇਦਾਰ ਮੇਜਰ ਜਸਵੰਤ ਸਿੰਘ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਜੁਡੋ ਦੇ ਮੁਢਲੇ ਗੁਰ ਸਿਖਾਏ ਤਾਂ ਕਿ ਕਿਸੇ ਅਪਾਤ ਕਾਲੀਨ ਸਥਿਤੀ ਵਿੱਚ ਵਿਦਿਆਰਥਣਾਂ ਆਪਣੀ ਸੁਰੱਖਿਆ ਆਪ ਕਰ ਸਕਣ. ਟਰੇਨਰ ਵੱਲੋਂ ਵਿਦਿਆਰਥਣਾਂ ਨੂੰ ਪ੍ਰੈਕਟੀਕਲ ਤਰੀਕੇ ਨਾਲ ਸਿੱਖਿਅਤ ਕੀਤਾ ਗਿਆ. ਕਾਲਜ ਇਨਚਾਰਜ ਡਾਕਟਰ ਸਮਰਾਟ ਖੰਨਾ ਅਤੇ ਕਾਲਜ ਦੀ ਸੀਨੀਅਰ ਮੋਸਟ ਪ੍ਰੋਫੈਸਰ ਡਾਕਟਰ ਪਰਮਿੰਦਰ ਸਿੰਘ ਤੱਗੜ ਨੇ ਦੱਸਿਆ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਸਰਬਪੱਖੀ ਵਿਕਾਸ ਵੱਲ ਲੈ ਜਾਂਦੀਆਂ ਹਨ. ਵਰਕਸ਼ਾਪ ਦੇ ਆਯੋਜਨ ਵਿੱਚ ਡਾਕਟਰ ਗੁਰਬਿੰਦਰ ਕੌਰ, ਪ੍ਰੋ ਹਰਦੀਪ ਕੌਰ ਅਤੇ ਪ੍ਰੋ ਗੁਰਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ. ਟਰੇਨਿੰਗ ਟੀਮ ਨੂੰ ਸਨਮਾਨਤ ਕਰਨ ਸਮੇਂ ਡਾਕਟਰ ਸੁਭਾਸ਼ ਚੰਦਰ ਉਚੇਚੇ ਤੌਰ ‘ਤੇ ਹਾਜ਼ਰ ਸਨ.ਯੂਨੀਵਰਸਿਟੀ ਕਾਲਜ ਜੈਤੋ ਵਿਖੇ ਜ਼ੂਡੋ ਟਰੇਨਰਜ਼ ਦਾ ਸਨਮਾਨ ਕਰਦੇ ਹੋਏ ਡਾ. ਸਮਰਾਟ ਖੰਨਾ ਡਾ. ਪਰਮਿੰਦਰ ਸਿੰਘ ਤੱਗੜ, ਡਾ.ਸੁਭਾਸ਼ ਚੰਦਰ ਅਤੇ ਹੋਰ ਪ੍ਰੋਫੈਸਰ ਸਾਹਿਬਾਨ.।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *