ਸਟਾਫ ਦੀ ਕਮੀ ਕਾਰਨ ਰੈਵੀਨਿਊ ਇੱਕਠਾ ਕਰਨ ਚ ਆ ਰਹੀ ਹੈ ਦਿੱਕਤ-ਨਗਰ ਕੋਸਲ ਅਮਲਾ।

Spread the love

ਫਿਰੋਜ਼ਪੁਰ 16 ਮਈ (ਅਸ਼ੋਕ ਭਾਰਦਵਾਜ) ਹਰੇਕ ਸ਼ਹਿਰ,  ਨਗਰ ਪੰਚਾਇਤ ਆਦਿ ਦੇ ਵਿਕਾਸ ਕਾਰਜਾਂ ਲਈ ਨਗਰ ਪੰਚਾਇਤ,ਨਗਰ ਕੋਸਲ,ਨਗਰ ਨਿਗਮ ਦਾ ਅਹਿਮ ਰੋਲ ਹੁੰਦਾ ਹੈ ਇਹਨਾਂ ਦੇ ਅਧਿਕਾਰਤ ਖੇਤਰਾਂ ਚ ਵਿਕਾਸ ਕਾਰਜਾਂ ਨੂੰ ਬੜੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨਾ ਇਸ ਅਮਲੇ ਦੀ ਮੁੱਖ ਡਿਊਟੀ ਹੁੰਦੀ ਹੈ ਪਰ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਇਹਨਾਂ ਅਮਲਿਆ ਨੂੰ ਹਰ ਪਾਸੇ ਤੋ ਪਾਵਰਫੂਲ ਬਣਾਉਣਾ ਸਟੇਟ ਸਰਕਾਰ ਦੀ ਜਿੰਮੇਵਾਰੀ ਹੁੰਦੀ ਹੈ। ਜੇਕਰ ਗੱਲ ਕੀਤੀ ਜਾਏ ਨਗਰ ਕੌਂਸਲ ਫਿਰੋਜ਼ਪੁਰ ਦੀ ਤਾਂ ਇਸ ਸਮੇ ਇਹ ਦਫਤਰ ਮਾੜੇ ਵਿੱਤੀ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੈ ਮਾੜੇ ਵਿੱਤੀ ਹਾਲਾਤਾਂ ਦੇ ਨਾਲ ਨਾਲ ਇਸ ਦਫਤਰ ਚ ਸਟਾਫ ਦੀ ਵੀ ਕਮੀ ਚੱਲ ਰਹੀ ਹੈ ਜਿਸ ਕਾਰਨ ਜਿਥੇ ਇਥੇ ਆਉਣ ਵਾਲੇ ਹਰੇਕ ਸ਼ਹਿਰ ਵਾਸੀ ਨੂੰ ਆਪਣੇ ਨਿੱਜੀ ਕੰਮ ਕਰਵਾਉਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਇਸ ਅਮਲੇ ਵਲੋ ਪੈਡਿੰਗ ਪਏ ਕੰਮਾਂ ਲਈ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸਟਾਫ ਦੀ ਕਮੀ ਕਾਰਨ ਇਸ ਅਮਲੇ ਨੂੰ ਹੋਣ ਵਾਲੇ ਰੈਵਿਨਿਉ ਲਈ ਵੀ ਬੜੀ ਔਖਾਈ ਆ ਰਹੀ ਹੈ ਕਿਉਕਿ ਦਫਤਰੀ ਅਮਲੇ ਵਲੋ ਦੱਸਣ ਮੁਤਾਬਕ ਇੱਕ ਇੱਕ ਸੀਟ ਵਾਲੇ ਅਧਿਕਾਰੀ ਕਰਮਚਾਰੀ ਨੂੰ 6 ਤੋ 7 ਸੀਟਾਂ ਦਾ ਕੰਮ ਕਰਨਾ ਪੈ ਰਿਹਾ ਹੈ। ਜਿਸ ਕਾਰਨ ਇਸ ਦਫਤਰ ਨੂੰ ਮਾੜੇ ਵਿੱਤੀ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਕਿ ਸਟਾਫ ਦੀ ਕਮੀ ਜਿਥੇ ਦਫਤਰ ਨੂੰ ਹੋਣ ਵਾਲੀ ਰੈਵੀਨਿਊ ਨੂੰ ਪਿੱਛੇ ਵੱਲ ਧੱਕ ਰਹੀ ਹੈ ਉਥੇ ਹੀ ਇਸ ਅਮਲੇ ਨੂੰ ਤਨਖਾਹਾਂ ਦੇਣਾ ਵੀ ਔਖਾ ਹੋਇਆ ਪਿਆ ਹੈ ਜਿਸ ਕਾਰਨ ਇਸ ਦਫਤਰ ਦੇ ਸਫਾਈ ਕਰਮਚਾਰੀ ਸੜਕਾਂ ਤੇ ਉਤਰਨ ਲਈ ਮਜਬੂਰ ਹੋ ਰਹੇ ਹਨ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਵਿਕਾਸ ਕਾਰਜ ਕਰਨ ਵਾਲੇ ਨੂੰ ਸਮੇ ਸਮੇ ਤੇ ਮਾੜੇ ਵਿੱਤੀ ਹਾਲਾਤਾਂ ਤੋ ਬਾਹਰ ਕੱਢਿਆ ਜਾਵੇ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *