ਮੋਗਾ, 26 ਮਈ ( ਮਨਪ੍ਰੀਤ ਸਿੰਘ ਮੋਨੂੰ)–ਅੱਜ ਮੋਗਾ ਜਿਲੇ ਦੀਆਂ ਅਧਿਆਪਕ ਜਥੇਬੰਦੀਆਂ ਦਾ ਵਫਦ ਅਧਿਆਪਕ ਆਗੂਆਂ ਪ੍ਰਗਟਜੀਤ ਸਿੰਘ ਕਿਸਨਪੁਰਾ, ਦਿਗਵਿਜੇ ਪਾਲ,ਸੁਖਪਾਲ ਜੀਤ ਸਿੰਘ,ਬਲਜਿੰਦਰ ਸਿੰਘ ਧਾਲੀਵਾਲ,ਗੁਰਪ੍ਰੀਤ ਅਮੀਵਾਲ, , ਸੋਹਣ ਸਿੰਘ ਢੋਲੇਵਾਲਾ, ਜਤਿੰਦਰ ਪਾਲ ਭੋਲਾ,ਸੁਰਜੀਤ ਸਮਰਾਟ ਦੀ ਅਗਵਾਈ ਹੇਠ ਜਿਲਾ ਸਿੱਖਿਆ ਅਫ਼ਸਰ (ਸ ਸੈਕੰਡਰੀ) ਅਸ਼ੀਸ਼ ਕੁਮਾਰ ਸ਼ਰਮਾ,ਅਤੇ ਜਿਲਾ ਸਿੱਖਿਆ ਅਫ਼ਸਰ ਪ੍ਰਾਇਮਰੀ ਮੰਜੂ ਭਾਰਦਵਾਜ ਨੂੰ ਮਿਲਿਆ। ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਦੀ ਗੱਲ ਕਰਦੀ ਹੈ ਅਤੇ ਦੂਸਰੇ ਪਾਸੇ ਅਧਿਆਪਕਾਂ ਨੂੰ ਵੱਖ-ਵੱਖ ਤਰਾਂ ਦੇ ਗੈਰ ਵਿਦਿਅਕ ਕੰਮਾਂ ਵਿੱਚ ਲਾਕੇ ਉਹਨਾਂ ਨੂੰ ਬੱਚਿਆਂ ਤੋਂ ਦੂਰ ਕਰ ਰਹੀ ਹੈ ਜਿਸ ਦੀ ਤਾਜ਼ਾ ਉਦਾਹਰਨ ਇਹ ਹੈ ਕਿ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਦੀਆਂ ਆਭਾ ਆਈਡੀਆਂ ਅਧਿਆਪਕਾਂ ਦੁਆਰਾ ਬਣਾਈਆ ਜਾਣਗੀਆਂ ਜੋ ਕਿ ਅਧਿਆਪਕਾਂ ਨਾਲ ਸ਼ਰੇਆਮ ਧੱਕਾ ਹੈ ਕਿਉਂਕਿ ਇਹ ਕੰਮ ਸਿਹਤ ਵਿਭਾਗ ਦਾ ਹੈ ਜੋ ਅਧਿਆਪਕਾਂ ਦੇ ਸਿਰ ਤੇ ਪਾਇਆ ਜਾ ਰਿਹਾ ਹੈ। ਅਧਿਆਪਕ ਤਾਂ ਪਹਿਲਾਂ ਹੀ ਬਹੁਤ ਤਰ੍ਹਾਂ ਦੇ ਹੋਰ ਗੈਰ ਵਿਦਿਅਕ ਕੰਮ ਕਰ ਰਹੇ ਹਨ ਅਧਿਆਪਕ ਆਗੂਆਂ ਨੇ ਕਿਹਾ ਕਿ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ l ਅਧਿਆਪਕ ਜਥੇਬੰਦੀਆਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਤੇ ਪ੍ਰਾਇਮਰੀ ਸਿੱਖਿਆ ਦੇ ਨੂੰ ਮੰਗ ਪੱਤਰ ਦੇਕੇ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਲਗਾਈਆਂ ਗਈਆਂ ਗੈਰ ਵਿੱਦਿਆ ਕਿ ਡਿਊਟੀਆਂ ਤੁਰੰਤ ਰੱਦ ਕੀਤੀਆਂ ਜਾਣ ਅਤੇ ਅਧਿਆਪਕਾਂ ਨੂੰ ਸਿਰਫ ਬੱਚਿਆਂ ਨੂੰ ਪੜਾਉਣ ਦਾ ਕੰਮ ਹੀ ਦਿੱਤਾ ਜਾਵੇ ਜਿਸ ਤੇ ਦੋਵੇਂ ਸਿੱਖਿਆ ਅਧਿਕਾਰੀਆਂ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਸਲੇ ਤੇ ਡੀ ਸੀ ਮੋਗਾ ਨਾਲ ਗੱਲ ਕਰਕੇ ਸਿਹਤ ਮਹਿਕਮੇ ਨੂੰ ਕਰਨ ਲਈ ਕਹਿਣਗੇ। ਇਸ ਤੋਂ ਇਲਾਵਾ ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੇ ਇਨਰੋਲਮੈਂਟ ਵਧਾਉਣ ਦਾ ਗੈਰ ਸੰਵਿਧਾਨਕ ਦਬਾਅ ਪਾਉਣਾ ਤੁਰੰਤ ਬੰਦ ਕੀਤਾ ਜਾਵੇ ਇਸ ਸਮੇਂ ਗੁਰਮੀਤ ਸਿੰਘ ਢੋਲੇਵਾਲਾ, ਪ੍ਰਦੀਪ ਸਿੰਘ ਰੱਖੜਾ,, ਜਗਦੀਪ ਸਿੰਘ, , ਪਵਨਦੀਪ ਜੱਜਦੀਪ ਸਿੰਘ, ਜਗਦੀਪ ਸਿੰਘ, ਸੁਰਿੰਦਰ ਸ਼ਰਮਾ,ਗੁਰਪ੍ਰੀਤ ਸਿੰਘ,ਸੁਖਵਿੰਦਰ ਸਿੰਘ ਘੋਲੀਆ,ਨਿਰਵੈਰ ਸਿੰਘ,ਨਿਰਮਲ ਸਿੰਘ ਜੰਟਾ,ਅਮਨਦੀਪ ਸਿੰਘ ,ਅਮਰਦੀਪ ਬੁੱਟਰ,ਸਵਰਨ ਦਾਸ,ਨਰਿੰਦਰ ,ਜਗਜੀਤ ਸਿੰਘ ਧਾਲੀਵਾਲ,ਗੁਰਸ਼ਰਨ ਸਿੰਘ ਹੈਡਮਾਸਟਰ,ਗੁਰਵਿੰਦਰ ਘਲੋਟੀ, ਅਮਨਦੀਪ ਸਿੰਘ ਮਾਛੀਕੇ,ਹਰਪ੍ਰੀਤ ਬਾਬਾ ਆਦਿ ਹਾਜ਼ਰ ਸਨ।






