ਪੰਜਾਬ ਰੋਡਵੇਜ ਦੇ ਸਾਰੇ ਡਿੱਪੂਆ ਜਿਸਦੀਆਂ ਬੱਸਾਂ ਫਿਰੋਜ਼ਪੁਰ ਆਉਦੀਆਂ ਹਨ ਉਹ ਸਾਰੀਆਂ ਹੀ ਬੱਸਾਂ ਛਾਉਣੀ ਬੱਸ ਸਟਾਪ ਤੇ ਹੋ ਕੇ ਆਪਣੇ ਆਪਣੇ ਸ਼ਟੇਸ਼ਨ ਨੂੰ ਹੋਣ ਰਵਾਨਾ।

Spread the love

ਫਿਰੋਜ਼ਪੁਰ 25 ਮਈ (ਅਸ਼ੋਕ ਭਾਰਦਵਾਜ) ਪੰਜਾਬ ਰੋਡਵੇਜ ਫਿਰੋਜ਼ਪੁਰ ਡਿੱਪੂਆਂ ਤੇ ਹੋਰ ਡਿੱਪੂਆਂ ਦੀਆਂ ਬੱਸਾਂ ਜੋ ਕਿ ਫਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ ਤਾਂ ਆ ਜਾਂਦੀਆਂ ਨੇ ਪਰ ਇਹਨਾਂ ਬੱਸਾਂ ਨੂੰ ਫਿਰੋਜ਼ਪੁਰ ਛਾਉਣੀ ਦੇ ਬੱਸ ਸਟਾਪ ਤੇ ਲਿਜਾਣ ਲਈ ਡਰਾਇਵਰ ਤੇ ਕੰਡਕਟਰਾਂ ਵਲੋ ਕੀਤੀ ਗਈ ਮਨਮਾਨੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਰੋਡਵੇਜ ਦੇ ਫਿਰੋਜ਼ਪੁਰ ਡਿੱਪੂ ਦੇ ਜਰਨਲ ਮੈਨੇਜਰ ਅਮਿਤ ਅਰੋੜਾ ਹੁਰਾਂ ਲੋਕ ਹਿੱਤ ਲਈ ਕੀਤਾ। ਇੱਕਤਰ ਕੀਤੀ ਜਾਣਕਾਰੀ ਮੁਤਾਬਕ ਕਿਸੇ ਸਵਾਰੀ ਦੇ ਰਿਸ਼ਤੇਦਾਰ ਵਲੋ ਲਿਖਤੀ ਸ਼ਿਕਾਇਤ ਜਰਨਲ ਮੈਨੇਜਰ ਡਿੱਪੂ ਫਿਰੋਜ਼ਪੁਰ ਦੇ ਨਾਮ ਕੀਤੀ ਗਈ ਸੀ ਜਿਸ ਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਸਵੇਰ ਵੇਲੇ ਬੱਸ ਚੜਾਉਣ ਲਈ ਫਿਰੋਜ਼ਪੁਰ ਛਾਉਣੀ ਦੇ ਬੱਸ ਸਟਾਪ ਤੇ ਆਇਆ ਤੇ ਤਕਰੀਬਨ ਸਵੇਰੇ 7:15 ਵਜੇ ਫਿਰੋਜ਼ਪੁਰ ਤੋ ਅੰਮ੍ਰਿਤਸਰ ਜਾਣ ਵਾਲੀ ਬੱਸ ਜੋ ਕਿ ਛਾਉਣੀ ਬੱਸ ਸਟਾਪ ਤੇ ਨਾ ਆ ਕੇ  ਬਾਹਰੋ ਬਾਹਰ ਹੀ ਜਾ ਰਹੀ ਸੀ ਤੇ ਮੈ ਆਪਣੀ ਸਵਾਰੀ ਨੂੰ ਬੜੀ ਮੁਸ਼ਕਿਲ ਨਾਲ ਬੱਸ ਸਟੈਂਡ ਦੇ ਬਾਹਰੋ ਬੱਸ ਤੇ ਚੜਾਇਆ ਜਿੰਨਾਂ ਨੇ ਜੀਰੇ ਉਤਰਨਾ ਸੀ। ਜਿਸ ਕਾਰਨ ਬੱਸ ਸਟਾਪ ਤੇ ਬਾਕੀ ਖੜੇ ਲੋਕ ਤੇ ਵਿਦਿਆਰਥੀ ਬਹੁਤ ਹੀ ਪ੍ਰੇਸ਼ਾਨ ਹੋਏ।ਸ਼ਿਕਾਇਤ ਕਰਤਾ ਵਲੋ ਦਿੱਤੀ ਸ਼ਿਕਾਇਤ ਤੇ ਜਰਨਲ ਮੈਨੇਜਰ ਅਮਿਤ ਰੋੜਾ ਵਲੋ ਤੁਰੰਤ ਪ੍ਰਭਾਵ ਤੇ ਕਾਰਵਾਈ ਕਰਦੇ ਡਿਊਟੀ ਚ ਕੋਤਾਹੀ ਕਰਨ ਵਾਲੇ ਡਰਾਇਵਰ ਕੰਡਕਟਰ ਤੇ ਦਫਤਰੀ ਕਾਰਵਾਈ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆ ਜਰਨਲ ਮੈਨੇਜਰ ਅਮਿਤ ਅਰੋੜਾ ਹੁਰਾਂ ਦੱਸਿਆ ਕਿ ਲੋਕ ਹਿੱਤਾਂ ਨੂੰ ਮੁੱਖ ਰੱਖਦਿਆ ਕਿਸੇ ਵੀ ਕਰਮਚਾਰੀ ਅਧਿਕਾਰੀ ਜੋ ਆਪਣੀ ਡਿਊਟੀ ਚ ਕੋਤਾਹੀ ਵਰਤਦਾ ਹੈ ਉਸਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ। ਉਹਨਾਂ ਨੇ ਲੋਕ ਹਿੱਤਾਂ ਨੂੰ ਮੁੱਖ ਰੱਖਦਿਆ ਸ਼ਪੈਸ਼ਲ ਤੋਰ ਤੇ ਬੱਸ ਕੰਡਕਟਰਾਂ ਤੇ ਡਰਾਇਵਰਾਂ ਨੂੰ ਲਿਖਤੀ ਨੋਟਿਸ ਵੀ ਜਾਰੀ ਕਰ  ਦਿੱਤਾ ਹੈ ਜਿਸ ਚ ਹਰੇਕ ਸਰਕਾਰੀ ਬੱਸ ਨੂੰ ਫਿਰੋਜ਼ਪੁਰ ਛਾਉਣੀ ਦੇ ਬੱਸ ਸਟਾਪ ਤੇ ਲਿਜਾਣਾ ਲਾਜਮੀ ਲਿਖਿਆ ਗਿਆ ਹੈ।

  • Related Posts

    ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਪੱਕਾ ਨੰਬਰ 3 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਰਵਾਨਾ ਕੀਤਾ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਪੱਕਾ ਨੰਬਰ 3 ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ…

    ਗੁ, ਗੜ੍ਹੀ ਭੌਰਖਾ ਸਾਹਿਬ ਵਿਖੇ ਗੁਰਚਰਨ ਸਿੰਘ ਖ਼ਾਲਸਾ ਨਮਿੱਤ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਅੱਜ

    Spread the love

    Spread the loveਨਿਊ ਚੰਡੀਗੜ੍ਹ, 12 ਜੂਨ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸਵ. ਗੁਰਚਰਨ ਸਿੰਘ ਖ਼ਾਲਸਾ ਨਮਿੱਤ ਅੱਜ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਕਰਵਾਇਆ…

    Leave a Reply

    Your email address will not be published. Required fields are marked *