ਜਲੰਧਰ ਕੁੰਜ ਕਾਲੋਨੀ ਨੂੰ ਸੀਵਰੇਜ ਪਾਈਪ ਨਾਲ ਜੋੜਨ ਦਾ ਵਿਧਾਇਕ ਬਲਕਾਰ ਸਿੰਘ ਨੇ ਰੱਖਿਆ ਨੀਂਹ ਪੱਥਰ
ਜਲੰਧਰ 26 ਨਵੰਬਰ ( ਅਮ੍ਰਿੰਤਪਾਲ ਸਿੰਘ): ਪਿਛਲੇ ਕਈ ਵਰ੍ਹਿਆਂ ਤੋਂ ਜਲੰਧਰ ਕੁੰਜ ਕਾਲੋਨੀ ਨੂੰ ਸੀਵਰੇਜ ਦੀ ਆ ਰਹੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਵਿਧਾਇਕ ਬਲਕਾਰ ਸਿੰਘ ਨੇ ਸੀਵਰੇਜ ਨੂੰ ਮੁੱਖ ਪਾਈਪ ਨਾਲ ਜੋੜਨ ਦੇ ਕਾਰਜ ਦਾ ਨੀਂਹ ਪੱਥਰ ਰਖਿਆ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਨੇ ਕਿਹਾ ਉਕਤ ਕਾਲੋਨੀ ਦੀ ਜਲੰਧਰ ਕੁੰਜ ਵੈਲਫੇਅਰ ਸੁਸਾਇਟੀ ਜਿੱਥੇ ਆਪਣੇ ਪੱਧਰ ‘ਤੇ ਸੈਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਦੇ ਸਹਿਯੋਗ ਨਾਲ ਦੇਖਭਾਲ ਕਰ ਰਹੀ ਸੀ ਉੱਥੇ ਇਸ ਕਾਲੋਨੀ ਨੂੰ ਹਰ ਪੱਖੋਂ ਸੋਹਣਾ ਤੇ ਸਹੂਲਤਾਂ ਨਾਲ ਭਰਪੂਰ ਕਰਨ ਦੀ ਜ਼ਿੰਮੇਵਾਰੀ ਹੁਣ ਉਨ੍ਹਾਂ ਦੀ ਹੈ।ਇਸ ਮੌਕੇ ਜਲੰਧਰ ਕੁੰਜ ਵੈਲਫੇਅਰ ਸੁਸਾਇਟੀ ਪ੍ਰਧਾਨ ਗਿਆਨ ਚੰਦ, ਕੈਪਟਨ ਆਈ ਐੱਸ ਧਾਮੀ, ਨਰਿੰਦਰ ਰੋਕੀ, ਯਾਦਵਿੰਦਰ ਸਿੰਘ ਰੰਧਾਵਾ, ਦਲਜੀਤ ਸਿੰਘ

ਸੇਠੀ ਤੇ ਹਰਸ਼ਰਨ ਸਿੰਘ ਚੀਮਾ ਆਦਿ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਨਿਗਮ ਕਮਿਸ਼ਨਰ, ਪ੍ਰਿੰਸ ਚੋਪੜਾ, ਗ੍ਰਾਮ ਪੰਚਾਇਤ ਪਿੰਡ ਵਰਿਆਣਾ, ਹਰਪ੍ਰੀਤ ਸਿੰਘ ਹੈਪੀ ਘੁੰਮਣ, ਸੁਖਰਾਜ ਸਿੰਘ ਰਾਜਾ, ਨਰਿੰਦਰ ਰੋਕੀ, ਸੁਰਜੀਤ ਸਿੰਘ ਕਾਹਲੋਂ, ਹਰਪ੍ਰੀਤ ਸਿੰਘ, ਗੁਰਚਰਨ ਸਿੰਘ, ਅਸ਼ੋਕ ਅਰੋੜਾ, ਸਮਸ਼ੇਰ ਸਿੰਘ, ਅਮਰਜੀਤ ਸਿੰਘ, ਗੁਰਜੀਤ ਸਿੰਘ, ਬਲਜਿੰਦਰ ਸਿੰਘ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।






