ਪਿੰਡ ਸੋਹਲ ਤੇ ਬਾਬਾ ਸੈਣ ਭਗਤ ਵਿਖੇ 10 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਡਿਸਪੈਂਸਰੀ ਦਾ ਰੱਖਿਆ ਨੀਂਹ ਪੱਥਰ 

Spread the love

ਸਰਾਏ ਅਮਾਨਤ ਖਾਂ/ ਝਬਾਲ, 9 ਜੂਨ ( ਗੁਰਸ਼ਰਨ ਸਿੰਘ ਔਲਖ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲਗਾਤਾਰ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਹਲਕਾ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਆਪਣੇ ਜੱਦੀ ਪਿੰਡ ਸੋਹਲ ਵਿਖੇ ਮੈਡੀਕਲ ਡਿਸਪੈਂਸਰੀ ਲਈ 10 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ। ਜਿਸ ਨਾਲ ਪਿੰਡ ਵਿੱਚ ਇੱਕ ਮੈਡੀਕਲ ਡਿਸਪੈਂਸਰੀ ਤਿਆਰ ਕੀਤੀ ਜਾਵੇਗੀ ਜਿਸ ਨਾਲ ਪਿੰਡ ਵਾਸੀਆਂ ਨੂੰ ਮੈਡੀਕਲ ਸਬੰਧੀ ਕੋਈ ਸਮੱਸਿਆ ਆਵੇ ਤਾਂ ਉਸ ਦਾ ਤੁਰੰਤ ਇਲਾਜ ਕੀਤਾ ਜਾ ਸਕੇ। ਉਸ ਮੈਡੀਕਲ ਡਿਸਪੈਂਸਰੀ ਦਾ ਨੀਂਹ ਪੱਥਰ ਅੱਜ ਪਿੰਡ ਸੋਹਲ ਦੇ ਸਰਪੰਚ ਰਣਜੋਧ ਸਿੰਘ ਜੋਧਾ ਸੋਹਲ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ। ਇਸ ਮੌਕੇ ਸਰਪੰਚ ਰਣਯੋਧ ਸਿੰਘ ਸੋਹਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਡੀਕਲ ਡਿਸਪੈਂਸਰੀ ਨਾਲ ਪਿੰਡ ਵਾਸੀਆਂ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਨੂੰ ਮੈਡੀਸਿਨ ਲੈਣ ਲਈ ਦੂਰ ਨਹੀਂ ਜਾਣਾ ਪਵੇਗਾ। ਪਿੰਡ ਵਾਸੀਆਂ ਨੂੰ ਕਾਫੀ ਸਹੂਲਤਾਂ ਮਿਲਣਗੀਆਂ ਉਨ੍ਹਾਂ ਨੂੰ ਇਲਾਜ ਪੱਖੋਂ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਸੁਖਜਿੰਦਰ ਸਿੰਘ ਬਿੱਟੂ ਸੋਹਲ, ਡਾ ਸੁਖਦੇਵ ਸਿੰਘ, ਗੁਰਪਾਲ ਸਿੰਘ ਪਾਲੂ, ਕੁਲਦੀਪ ਸਿੰਘ ਸੋਹਲ, ਕੋਆਪਰੇਟਿਵ ਸੁਸਾਇਟੀ ਸੋਹਲ ਦੇ ਪ੍ਰਧਾਨ ਜਸਵੰਤ ਸਿੰਘ ਸੋਹਲ, ਕਾਕਾ ਪਾਸੀ, ਅਮਰੀਕ ਸਿੰਘ, ਭਿੰਦੂ ਸੋਹਲ, ਦਲਬੀਰ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਤੇ ਮੋਹਤਬਾਰ ਹਾਜ਼ਰ ਸਨ।

  • Related Posts

    ਪਿੰਡ ਰੈਲਮਾਜਰਾ ਦੇ ਉੱਘੇ ਸਮਾਜ ਸੇਵੀ ਅਤੇ ਗਰੀਬਾਂ ਦੇ ਮਸੀਹਾ ਗੱਜਣ ਸਿੰਘ ਚੌਹਾਨ ਬਣੇ ‘ਪੰਜਾਬ ਬਾਜ਼ੀਗਰ ਸਭਾ’ ਦੇ ਪ੍ਰਧਾਨ, ਇਲਾਕੇ ਵਿੱਚ ਖੁਸ਼ੀ ਦੀ ਲਹਿਰ

    Spread the love

    Spread the loveਨਵਾਂਸ਼ਹਿਰ , 8 ਜੁਲਾਈ (ਜਤਿੰਦਰਪਾਲ ਸਿੰਘ ਕਲੇਰ): ਪਿੰਡ ਰੈਲਮਾਜਰਾ ਦੇ ਉੱਘੇ ਸਮਾਜ ਸੇਵੀ, ਗਰੀਬਾਂ ਅਤੇ ਲੋੜਵੰਦਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਹਰਮਨ ਪਿਆਰੇ ਸਿਆਸੀ ਤੇ ਸਮਾਜਿਕ ਆਗੂ ਗੱਜਣ…

    10 ਜੁਲਾਈ ਨੂੰ ਚੰਡੀਗੜ੍ਹ ਵਿਖੇ ਮੁਜ਼ਾਹਰੇ ਦੀ ਤਿਆਰੀ ਲਈ ਪਿੰਡ ਗਿੱਦੜੀ ਕੀਤੀ ਮੀਟਿੰਗ- ਘੁਡਾਣੀ 

    Spread the love

    Spread the loveਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਗਿਦੜੀ ਦੀ ਮੀਟਿੰਗ ਕਮਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ  ਜਿਸ ਵਿੱਚ ਜਿਲਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਹਰਜੀਤ ਸਿੰਘ ਘਲੋਟੀ ਨੇ…

    Leave a Reply

    Your email address will not be published. Required fields are marked *