ਮਲੋਟ ਏਰੀਏ ਵਿੱਚ ਤਾਪਮਾਨ 46 ਡਿਗਰੀ ਤੱਕ ਪਹੁੰਚਿਆ ਸਾਰੇ ਕੰਮ ਕਾਜ ਹੋਏ ਠੱਪ।

Spread the love

ਮਲੋਟ 9 ਜੂਨ (ਬਲਕਰਨ ਜਟਾਣਾ ) ਬਾਰਿਸ਼ ਆਉਣ ਨਾਲ ਲੋਕਾਂ ਨੂੰ ਦੋ ਦਿਨ ਗਰਮੀ ਤੋਂ ਰਾਹਤ ਮਿਲੀ ਸੀ ਪਰ ਹੁਣ ਫੇਰ ਗਰਮੀ ਨੇ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਮਲੋਟ ਏਰੀਏ ਦਾ ਤਾਪਮਾਨ 46 ਡਿਗਰੀ ਤੱਕ ਛੂਹ ਗਿਆ ਹੈ ਲੋਕ ਘਰਾਂ ਵਿੱਚ ਅਤੇ ਦੁਕਾਨਦਾਰ ਦੁਕਾਨਾਂ ਵਿੱਚ ਰਹਿਣ ਲਈ ਮਜਬੂਰ ਹੋ ਗਏ ਹਨ ਗਰਮੀ ਨੇ ਸਾਰੇ ਕਾਰੋਬਾਰ ਇਕ ਵਾਰੀ ਠੱਪ ਕਰਕੇ ਰੱਖ ਦਿੱਤੇ ਹਨ ਕਿਉਂਕਿ ਕੋਈ ਵੀ ਆਦਮੀ ਇਤਨੀ ਗਰਮੀ ਵਿੱਚ ਬਾਹਰ ਨਹੀਂ ਨਿਕਲਦਾ ਅਤੇ ਦੁਕਾਨਾਂ ਤੇ ਨਹੀਂ ਆਉਂਦਾ ਜਿਸ ਕਰਕੇ ਦੁਕਾਨਦਾਰ ਵੀ ਡਾਢੇ ਪਰੇਸ਼ਾਨ ਹਨ ਮਿਸਤਰੀ ਮਜ਼ਦੂਰ ਵੀ ਵਿਹਲੇ ਬੈਠੇ ਹਨ ਕਿਉਂਕਿ ਜਿਆਦਾ ਗਰਮੀ ਹੋਣ ਕਾਰਨ ਕੋਈ ਕੰਮ ਕਾਜ ਨਹੀਂ ਚਲਦਾ ਝੋਨਾ ਲਾਉਣ ਵਾਲੀ ਲੇਬਰ ਦਾ ਤਾਂ ਬਹੁਤ ਹੀ ਬੁਰਾ ਹਾਲ ਹੈ ਇਕ ਤਾਂ ਪਾਣੀ ਗਰਮ ਹੋ ਜਾਂਦਾ ਹੈ ਉਪਰੋਂ ਸੂਰਜ ਦੇਵਤਾ ਕਹਿਰਵਾਨ ਹੈ ਪਰ ਮਜਬੂਰੀ ਵਸ ਗਰੀਬ ਲੋਕ ਝੋਨਾ ਲਗਾ ਰਹੇ ਹਨ ਅਤੇ ਬਾਰ-ਬਾਰ ਛਾਂ ਵੱਲ ਭੱਜਦੇ ਨਜ਼ਰ ਆ ਰਹੇ ਹਨ ਬੱਚੇ ਮੱਲੋ ਮੱਲੀ ਬਾਹਰ ਜਾਂਦੇ ਹਨ ਅਤੇ ਬਿਮਾਰ ਹੋ ਜਾਂਦੇ ਹਨ ਕਿਉਂਕਿ ਛੁੱਟੀਆਂ ਹੋਣ ਕਾਰਨ ਬੱਚੇ ਘਰੇ ਹੀ ਹਨ ਅਤੇ ਪਸ਼ੂਆਂ ਦਾ ਵੀ ਬਹੁਤ ਹੀ ਬੁਰਾ ਹਾਲ ਹੈ ਪਸ਼ੂ ਦੁੱਧ ਸੁਕਾ ਗਏ ਹਨ ਅਤੇ ਵਾਰ ਵਾਰ ਨਹਾਉਣੇ ਪੈਂਦੇ ਹਨ ਅਤੇ ਫਿਰ ਵੀ ਪਸ਼ੂ ਗਰਮੀ ਵਿੱਚ ਭੁੱਜ ਰਹੇ ਹਨ ਖੇਤਾਂ ਵਿੱਚ ਪੱਠੇ ਸੁੱਕ ਰਹੇ ਹਨ ਅਤੇ ਸਬਜ਼ੀਆਂ ਸੜ ਗਈਆਂ ਹਨ ਸਬਜ਼ੀਆਂ ਦੇ ਰੇਟ ਅਸਮਾਨ ਨੂੰ ਛੂਹਣ ਲੱਗ ਪਏ ਹਨ ਸੌ ਰੁਪਏ ਕਿਲੋ ਤੋਂ ਘੱਟ ਕੋਈ ਸਬਜ਼ੀ ਨਹੀਂ ਮਿਲਦੀ ਲੋਕ ਦਾਲਾਂ ਅਤੇ ਆਲੂ ਵਗੈਰਾ ਖਾਣ ਲਈ ਮਜਬੂਰ ਹਨ ਮੌਸਮ ਵਿਭਾਗ ਅਗਲੇ ਦਿਨਾਂ ਵਿੱਚ ਹੋਰ ਗਰਮੀ ਦੀ ਸੰਭਾਵਨਾ ਪ੍ਰਗਟਾ ਰਿਹਾ ਹੈ ਕਿਸਾਨਾਂ ਨੂੰ ਝੋਨਾ ਲਗਾਉਣਾ ਬਹੁਤ ਹੀ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਇਸ ਵਾਰ ਬਾਹਰੋ ਲੇਬਰ ਵੀ ਨਹੀਂ ਆਈ ਕਣਕ ਸੀਜਨ ਦੌਰਾਨ ਜੋ ਲੇਬਰ ਆਈ ਸੀ ਉਹ ਜੰਗ ਦੀ ਸੰਭਾਵਨਾ ਕਰਕੇ ਵਾਪਸ ਚਲੀ ਗਈ ਪਹਿਲਾਂ ਕਣਕ ਵਾਲੀ ਲੇਬਰ ਇਥੇ ਹੀ ਟਿਕ ਜਾਂਦੀ ਸੀ ਅਤੇ ਝੋਨਾ ਲਾ ਦਿੰਦੀ ਹੈ ਲੋਕ ਮੁੜਕੋ ਮੁੜ੍ਹਕੀ ਹੋਏ ਬਰਫ ਵਾਲਾ ਪਾਣੀ ਪੀਣ ਲਈ ਮਜਬੂਰ ਹਨ ਜੋ ਲੋਕਾਂ ਨੂੰ ਬਿਮਾਰ ਕਰਦਾ ਹੈ ਜਿਹੜੇ ਬਜਾਰਾਂ ਵਿੱਚ ਰੌਣਕ ਹੁੰਦੀ ਸੀ ਅਤੇ ਸੜਕਾਂ ਇਕ ਪਲ ਦੀ ਵੇਹਲੀਆਂ ਨਹੀਂ ਹੁੰਦੀਆਂ ਸਨ ਅੱਜ ਕੱਲ ਬਾਜ਼ਾਰਾਂ ਦੀ ਰੌਣਕ ਖਤਮ ਅਤੇ ਸੜਕਾਂ ਤੇ ਕੋਈ ਵਿਰਲਾ ਟਾਵਾਂ ਵਹੀਕਲ ਹੀ ਨਜ਼ਰ ਆਉਂਦਾ ਹੈ ਭਰੀਆਂ ਹੋਈਆਂ ਬੱਸਾਂ ਅੱਜ ਕੱਲ ਖਾਲੀ ਚਲਦੀਆਂ ਨਜ਼ਰ ਆਉਂਦੀਆਂ ਹਨ ਇਹ ਬਾਬਤ ਮੈਡੀਕਲ ਅਫਸਰ ਡਾਕਟਰ ਨਿਰਮਲ ਜੀਤ ਸਿੰਘ ਨੇ ਦੱਸਿਆ ਕਿ ਦੁਪਹਿਰ ਵੇਲੇ ਘਰ ਤੋਂ ਬਾਹਰ ਜਾਣ ਤੋਂ ਗ਼ੁਰੇਜ਼ ਕਰੋ  ਪਾਣੀ ਦੀ ਵਰਤੋਂ ਵੱਧ ਤੋਂ ਵੱਧ ਕਰੋ ਨਿੰਬੂ ਪਾਣੀ ਤਰਬੂਜ ਆਦਿ ਗਰਮੀ ਵਿੱਚ ਲਾਹੇ ਵੰਦ ਸਾਬਤ ਹੁੰਦਾ ਹੈ ਬਾਹਰ ਜਾਣ ਵੇਲੇ ਕਾਲੀ ਐਨਕ ਲਗਾ ਕੇ ਜਾਓ ਕਿਉਂਕਿ ਗਰਮੀ ਵਿੱਚ ਅੱਖਾਂ ਤੇ ਬਹੁਤ ਜਿਆਦਾ ਅਸਰ ਪੈਂਦਾ ਹੈ ਜਾਂ  ਹੈਜਾ ਦਸਤ ਉਲਟੀਆਂ ਸਿਰ ਦਰਦ ਹੋਣਾ ਪੇਟ ਖਰਾਬ ਹੋਣਾ ਗਰਮੀ ਵਿੱਚ ਆਮ ਗੱਲ ਹੈ ਤੁਰੰਤ ਡਾਕਟਰ ਨਾਲ ਸੰਪਰਕ ਕਰਕੇ ਦਵਾਈ ਲਓ। ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖੋ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕੋ ਅੱਖਾਂ ਤੇ ਬਾਰ ਬਾਰ ਠੰਡੇ ਪਾਣੀ ਤੇ ਛਿੱਟੇ ਮਾਰੋ।ਬਾਹਰ ਨਿਕਲਣਾ ਹੈ ਤਾਂ ਮੂੰਹ ਸਿਰ ਢੱਕ ਕੇ ਹੀ ਨਿਕਲੋ ।ਤਲੀਆਂ ਸਬਜੀਆਂ ਫਾਸਟ ਫੂਡ ਤਲੇ ਪਕਵਾਨ ਤੋ ਗੁਰੇਜ ਕਰੋ ਹਲਕਾ ਫੁਲਕਾ ਭੋਜਨ ਕਰੋ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *