ਪ੍ਰਾਈਵੇਟ ਬੰਦਿਆ ਦੀ ਪਨਾਹ ਚ ਚੱਲ ਰਿਹਾ ਤਹਿਸੀਲ ਦਫਤਰ ਫਿਰੋਜ਼ਪੁਰ

Spread the love
 ਇਸ ਦਫਤਰ ਦੇ ਸਰਕਾਰੀ ਅਧਿਕਾਰੀ  ਤੇ ਕਰਮਚਾਰੀ ਇਹਨਾਂ ਜਰੀਏ ਕਮਾ ਰਹੇ ਨੇ ਲੱਖਾਂ।
ਰਜਿਸਟਰੀ ਲਈ ਦਿੱਤੇ ਗਏ ਦਸਤਾਵੇਜਾਂ ਦੀ ਜਾਂਚ ਪੜਤਾਲ ਤੋ  ਲੈ ਕੇ ਤਹਿਸੀਲਦਾਰ ਦੀ ਮੋਜੂਦਗੀ ਚ ਹੋਣ ਵਾਲੀ ਫੋਟੋ ਦਾ ਕੰਮ ਚਲਦਾ ਇਹਨਾਂ ਜਰੀਏ।
ਫਿਰੋਜ਼ਪੁਰ, 27 ਨਵੰਬਰ (ਅਸ਼ੋਕ ਭਾਰਦਵਾਜ) ਤਹਿਸੀਲ ਰੈਵੀਨਿਊ ਵਿਭਾਗ ਜੋ ਕਿ ਆਪਣੀਆਂ ਨਕਾਮੀਆਂ ਨੂੰ ਲੈ ਕੇ ਹਮੇਸ਼ਾ ਹੀ ਚਰਚਾਵਾਂ ਚ ਰਹਿੰਦਾ ਹੈ। ਜੇਕਰ ਤਹਿਸੀਲ ਦਫਤਰ ਨੂੰ ਰਿਸ਼ਵਤਖੋਰੀ ਦੀ ਹੱਬ ਕਿਹਾ ਜਾਵੇ ਤਾਂ ਇਸ ਚ ਕੋਈ ਅੱਤਕਥਨੀ ਨਹੀ ਹੋਵੇਗੀ ਕਿਉਕਿ ਤਹਿਸੀਲ ਦਾ ਕੋਈ ਵੀ ਕੰਮ ਬਿਨਾਂ ਕੁੱਝ ਲਏ ਹੁੰਦਾ ਹੀ ਨਹੀ ਜਿਸ ਤੋ ਨਿਜਾਤ ਦਿਵਾਉਣ ਲਈ ਭਗਵੰਤ ਸਿੰਘ ਮਾਨ ਹੁਰਾਂ ਦੀ ਸਰਕਾਰ ਨੇ ਡੋਰ ਟੂ ਡੋਰ ਜਾ ਕੇ ਪਿੰਡਾਂ ਦੀ ਸੱਥ ਚ ਰਜਿਸਟਰੀ ਹੋਵੇਗੀ ਇਸ ਪ੍ਰਣਾਲੀ ਨੂੰ ਪਹਿਲ ਦਿੱਤੀ ਸੀ ਜਿਸ ਦੇ ਮੱਦੇਨਜ਼ਰ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੀਆਂ ਵੱਡੀਆਂ ਐਡਵਰਟਾਇਸਮੈਟਾਂ ਵੀ ਕਰਵਾਈਆਂ ਜਾ ਰਹੀਆਂ ਹਨ ਪਰ ਜਮੀਨੀ ਪੱਧਰ ਦਾ ਬੋਲ ਬਾਲਾ ਕੁੱਝ ਹੋਰ ਹੀ ਹੈ। ਜੇਕਰ ਗੱਲ ਕੀਤੀ ਜਾਏ ਤਹਿਸੀਲ ਦਫਤਰ ਫਿਰੋਜ਼ਪੁਰ ਦੀ ਜੋ ਕਿ ਆਪਣੀਆਂ ਮਾੜੀ ਕਾਰਗੁਜਾਰੀ ਹਮੇਸ਼ਾ ਹੀ ਲੋਕਾਂ ਚ ਪਾਪੁਲਰ ਚੱਲ  ਰਿਹਾ ਪਿਛਲੇ ਦਿਨੀ ਇਥੋ ਦੇ ਨਾਇਬ ਤਹਿਸੀਲਦਾਰ ਅਮਲੇ ਤੇ ਰਿਸ਼ਵਤਖੋਰੀ ਦੇ ਦੋਸ਼ ਲੱਗੇ ਸਨ ਪਰ ਪਰਨਾਲਾ ਫਿਰ ਵੀ ਉਥੇ ਦਾ ਉਥੇ ਹੀ ਚੱਲ ਰਿਹਾ ਕਿਉਕਿ ਇਸ ਦਫਤਰ ਦੇ ਰਿਸ਼ਵਤਖੋਰਾਂ ਦੀਆਂ ਜੜਾ ਪੱਕੀਆਂ ਹੋਈਆਂ ਹਨ। ਇਸ ਬਾਬਤ ਅੱਜ ਪੱਤਕਾਰਾਂ ਦੀ ਟੀਮ ਵਲੋ ਅਚਾਨਕ ਤਹਿਸੀਲ ਦਫਤਰ ਫਿਰੋਜ਼ਪੁਰ ਦਾ ਦੋਰਾ ਕੀਤਾ ਗਿਆ ਤਾਂ ਹੈਰਾਨੀ ਵਾਲੀ ਗੱਲ ਇਹ ਸਾਹਮਣੇ ਆਈ ਕਿ ਇਸ ਦਫਤਰ ਚ ਸਰਕਾਰੀ ਮੁਲਾਜਮ ਘੱਟ ਤੇ ਪ੍ਰਾਈਵੇਟ ਬੰਦੇ ਜਿਆਦਾ ਲੱਗੇ ਹੋਏ ਹਨ ਜੋ ਕਿ ਤਹਿਸੀਲਦਾਰਾਂ ਦੀ ਮੋਜੂਦਗੀ ਤੇ ਰਹਿਨੁਮਾਈ ਹੇਠ ਦੋਨਾਂ ਹੱਥਾਂ ਨਾਲ ਲੋਕਾਂ ਦੀ
ਲੁੱਟ ਕਰਨ ਚ ਜੁਟੇ ਹੋਏ ਹਨ ਜਿਥੋ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਹ ਦਫਤਰ ਪ੍ਰਾਈਵੇਟ ਬੰਦਿਆ ਦੀ ਭੇਟ ਚੜਿਆ ਹੋਇਆ ਹੈ ਤੇ ਇਹ ਬੰਦੇ ਆਪਣੀਆਂ ਚੰਮ ਦੀਆਂ ਚਲਾ ਕੇ ਅਫਸਰਸ਼ਾਹੀ ਦੇ ਮੋੜਿਆ ਤੇ ਮੋਜਾਂ ਮਾਨ ਰਹੇ ਹਨ ਤੇ ਇਸ ਦਫਤਰ ਦਾ ਸਰਕਾਰੀ ਅਮਲਾ ਇਹਨਾਂ ਪ੍ਰਾਈਵੇਟ ਬੰਦਿਆ ਦੀਆਂ ਬਦੋਲਤ ਆਪਣੀਆ ਜੇਬਾਂ ਗਰਮ ਕਰ ਰਹੇ ਹਨ ਤੇ ਆਪਣੀ ਹੀ ਮਰਜੀ ਨਾਲ ਦਫਤਰ ਚ ਆਉਦੇ ਜਾਂਦੇ ਹਨ। ਰਜਿਸਟਰੀ ਦੇ ਦਸਤਾਵੇਜ ਦੀ ਵੈਰੀਫਿਕੇਸ਼ਨ ਤੋ ਲੈ ਕੇ ਤਹਿਸੀਲਦਾਰ ਦੀ ਮੋਜੂਦਗੀ ਚ ਹੋਣ ਵਾਲੀ ਫੋਟੋ ਤੱਕ ਦਾ ਕੰਮ ਇਹਨਾਂ ਪ੍ਰਾਈਵੇਟ ਬੰਦਿਆ ਦੇ ਹੱਥ ਹੈ ਜੋ ਕਿ ਸਰਕਾਰੀ ਰਿਕਾਰਡ ਨਾਲ ਛੇੜਛਾੜ ਮਾਮਲਿਆ ਨੂੰ ਵੀ ਬੜਾਵਾ ਦੇ ਰਹੇ ਹਨ। ਹਜੇ ਪਿਛਲੇ ਦਿਨੀ ਰਜਿਸਟਰੀ ਤੇ ਸਾਇਨ ਅਥਾਰਟੀ ਨੂੰ ਲੈ ਕੇ ਵਿਵਾਦਾਂ ਚ ਚੱਲ ਰਹੀ ਸੀ ਤਹਿਸੀਲ ਫਿਰੋਜ਼ਪੁਰ। ਸੋ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਾਈਵੇਟ ਬੰਦਿਆ ਦੀ ਦਫਤਰੀ ਐਟਰੀ ਲਈ ਕੋਣ ਜਿੰਮੇਵਾਰੀ ਲੈਦਾ ਹੈ ਜਾ ਫਿਰ ਪਹਿਲਾਂ ਵਾਂਗ ਇਸ ਮਸਲੇ ਨੂੰ ਅਣਗੌਲਿਆ ਕਰਕੇ ਇਹਨਾਂ ਪ੍ਰਾਈਵੇਟ ਬੰਦਿਆ ਦੀ ਪਨਾਹ ਚ ਰਹੇਗੀ ਫਿਰੋਜ਼ਪੁਰ ਤਹਿਸੀਲ।

More News

Youtube

 

  • Related Posts

    ਘਰ ਵਿੱਚ ਦਾਖਲ ਹੋ ਕੇ ਪਰਿਵਾਰ ਨਾਲ ਕੁੱਟਮਾਰ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ 150 ਕਿਲੋਮੀਟਰ ਦੀ ਸੀਸੀਟੀਵੀ ਫੁਟੇਜ ਤੇ ਟਾਵਰ ਡੰਪ ਦੀ ਮਦਦ ਨਾਲ ਖੰਨਾ ਪੁਲਿਸ ਨੇ ਸੁਲਝਾਇਆ ਮਾਮਲਾ

    Spread the love

    Spread the love ਖੰਨਾ, 22 ਜੁਲਾਈ (ਗੁਰਦੀਪ ਸਿੰਘ ਸ਼ਾਹਪੁਰ):=ਖੰਨਾ ਪੁਲਿਸ ਨੇ ਘਰ ਵਿੱਚ ਦਾਖਲ ਹੋ ਕੇ ਪਰਿਵਾਰ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਹਿਮ ਸਫਲਤਾ…

    ਬਰਨਾਲਾ ਲਾਠੀਚਾਰਜ ਦੇ ਵਿਰੋਧ ‘ਚ 23 ਜੁਲਾਈ ਨੂੰ ਪੰਜਾਬ ਭਰ ‘ਚ ਰੋਸ਼ ਪ੍ਰਦਰਸ਼ਨ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਮੰਗ ਪੱਤਰ ਸੌਂਪਿਆ ਜਾਵੇਗਾ: ਅਰੁਣ ਗਿੱਲ

    Spread the love

    Spread the love ਜਗਰਾਉਂ, 22 ਜੁਲਾਈ (ਜਸਵਿੰਦਰ ਸਿੰਘ ਡਾਂਗੀਆ): ਬਰਨਾਲਾ ਵਿਖੇ ਸਫਾਈ ਸੇਵਕਾਂ ‘ਤੇ ਹੋਏ ਕਥਿਤ ਪੁਲਿਸ ਲਾਠੀਚਾਰਜ ਅਤੇ ਯੂਨੀਅਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਦੇ ਵਿਰੋਧ ਵਿੱਚ ਸਫਾਈ ਸੇਵਕ ਯੂਨੀਅਨ ਪੰਜਾਬ…

    Leave a Reply

    Your email address will not be published. Required fields are marked *