ਡੀਸੀ ਵੱਲੋਂ ਝੋਨੇ ਦੀ ਹੋਈ ਲੁੱਟ ਤੇ ਜਾਂਚ ਕਮੇਟੀ ਗਠਤ

Spread the love
ਡੀਸੀ ਵੱਲੋਂ ਝੋਨੇ ਦੀ ਹੋਈ ਲੁੱਟ ਤੇ ਜਾਂਚ ਕਮੇਟੀ ਗਠਤ
70 ਤੋਂ ਵੱਧ ਸ਼ਿਕਾਇਤਾਂ ਕਿਸਾਨਾਂ ਕਰਵਾਈਆਂ ਐਸ ਡੀ ਐਮ ਪਾਸ ਦਰਜ਼
ਫੱਤੂ ਢੀਂਗਾ, 27 ਨਵੰਬਰ ( ਅਮਨਦੀਪ ਕੌਰ ) ਝੋਨੇ ਦੀ ਫ਼ਸਲ ਦੀ ਖਰੀਦ ਦੌਰਾਨ ਵੱਡੀ ਪੱਧਰ ਤੇ ਹੋਈਆਂ ਬੇ-ਨਿਯਮੀਆ ਤੇ ਕਾਂਟ ਲਾ ਫ਼ਸਲ ਖਰੀਦਣ ਤੇ ਅਮਿਤ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ  ਵੱਲੋਂ ਜਾਂਚ ਕਮੇਟੀ ਗਠਤ ਕੀਤੀ ਗਈ। ਅੱਜ ਪੰਜਾਬ ਕਿਸਾਨ ਯੂਨੀਅਨ (ਬਾਗੀ) ਵੱਲੋਂ ਭਰਾਤਰੀ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) , ਕੁੱਲ ਹਿੰਦ ਕਿਸਾਨ ਸਭਾ ਦੇ ਸਹਿਯੋਗ ਨਾਲ ਵੱਡੀ ਗਿਣਤੀ ਕਿਸਾਨਾਂ ਦਾ ਇਕੱਠ ਮਾਰਕਿਟ ਕਮੇਟੀ ਦਫ਼ਤਰ ਦਾਣਾ ਮੰਡੀ ਕਪੂਰਥਲਾ ਵਿਖੇ ਕੀਤਾ ਗਿਆ। ਇਕੱਠ ਦੌਰਾਨ ਆੜਤੀਆਂ ਖਿਲਾਫ ਲਿਖਤੀ ਸ਼ਿਕਾਇਤਾਂ ਤਹਿਸੀਲ ਕਪੂਰਥਲਾ ਅਧੀਨ ਆਉਂਦੀਆਂ ਦਾਣਾ ਮੰਡੀਆਂ ਵਿੱਚ ਕਾਂਟ ਲਾ ਵੇਚੀ ਗਈ ਝੋਨੇ ਦੀ ਫ਼ਸਲ ਸਬੰਧੀ ਕਿਸਾਨਾਂ ਕੋਲੋਂ ਲਈਆ ਗਈਆ ।ਇਸ ਉਪਰੰਤ ਕਾਫਲੇ ਦੇ ਰੂਪ ਵਿੱਚ ਐਸ ਡੀ ਐਮ ਦਫਤਰ ਕਪੂਰਥਲਾ ਵਿਖੇ ਪਹੁੰਚ ਮੇਜਰ ਡਾ ਅਰਵੀਨ ਕੌਰ  ਐਸ ਡੀ ਐਮ ਕਪੂਰਥਲਾ ਨੂੰ 70 ਤੋਂ ਵੱਧ ਸ਼ਿਕਾਇਤਾਂ ਆੜਤੀਆਂ ਖਿਲਾਫ ਦਰਜ ਕਰਵਾਈਆਂ ਮੇਜਰ ਡਾ ਅਰਵੀਨ ਕੌਰ  ਵੱਲੋਂ ਆਏ ਕਿਸਾਨ ਆਗੂਆਂ ਤੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਤੁਹਾਡੇ ਵੱਲੋਂ ਦਿੱਤੀਆਂ ਸ਼ਿਕਾਇਤਾਂ ਦੀ ਜਾਂਚ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ। ਸਬੰਧਿਤ ਵਿਭਾਗ ਨੂੰ ਅੱਜ ਹੀ ਲਿਖਤੀ ਪੱਤਰ ਭੇਜ
ਆੜਤੀਆਂ ਨੂੰ ਨੋਟਿਸ ਜਾਰੀ ਕਰਨ ਨਿਰਦੇਸ਼ ਦੇ ਦਿੱਤੇ ਜਾਣਗੇ ਤੇ ਦੋਸ਼ੀਆਂ ਖਿਲਾਫ ਜਲਦ ਵਿਭਾਗੀ ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਆਗੂਆਂ ਨੇ ਕਿਹਾ ਕਿ ਰੌਜ਼ਾਨਾ ਪਿੰਡਾਂ ਵਿਚੋਂ ਪੀੜਤ ਕਿਸਾਨਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਰਹਿਣਗੀਆਂ ਤੇ ਐਸ ਡੀ ਐਮ ਵੱਲੋਂ ਸਟੈਨੋ ਦੀ ਡਿਊਟੀ ਲਗਾਈ ਗਈ ਕਿ ਆਈ ਸ਼ਿਕਾਇਤਾਂ ਨੂੰ ਲੈ ਤੁਰੰਤ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ।ਪੰਜਾਬ ਕਿਸਾਨ ਯੂਨੀਅਨ (ਬਾਗੀ) ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ, ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਭੰਡਾਲ,  ਬੋਹੜ ਸਿੰਘ ਹਜਾਰਾ, ਸੰਦੀਪ ਪਾਲ ਸਿੰਘ ਕਾਲੇਵਾਲ, ਹਰਨੇਕ ਸਿੰਘ ਜੈਨਪੁਰ, ਸੁਖਦੇਵ ਸਿੰਘ ਖੀਰਾਂਵਾਲੀ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੋਂ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ,ਰਾਣਾ ਸੈਦੋਵਾਲ, ਕੁੱਲ ਹਿੰਦ ਕਿਸਾਨ ਸਭਾ ਤੋਂ ਮੁਕੰਦ ਸਿੰਘ ਵੱਲੋਂ ਵਫ਼ਦ ਦੇ ਰੂਪ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਨੂੰ ਮੁੱਖ ਮੰਤਰੀ ਪੰਜਾਬ ਤੇ ਖੇਤੀਬਾੜੀ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਐਸ ਐਸ ਪੀ ਰੇਟਾਂ ਤੋਂ ਘੱਟ ਰੇਟਾਂ ਤੇ ਹੋਈ ਖਰੀਦ ਸਬੰਧੀ ਜਾਂਚ ਕਮੇਟੀ ਗਠਤ ਕੀਤੀ ਜਾਵੇ ।ਜਿਸ ਤੇ ਤੁਰੰਤ ਐਕਸ਼ਨ ਲੈਂਦਿਆਂ ਡੀਸੀ ਵੱਲੋਂ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਤੇ ਜਲਦ ਤਹਿਸੀਲ
ਸੁਲਤਾਨਪੁਰ ਲੋਧੀ ਤੇ ਕਪੂਰਥਲਾ ਵਿਖੇ ਐਸ ਡੀ ਐਮ ਨੂੰ ਦਿੱਤੀਆਂ ਲਿਖਤੀ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ।ਜੋ ਝੋਨੇ ਦੀ ਟਰਾਲੀਆਂ ਅੱਜ ਡੀਸੀ ਦਫ਼ਤਰ ਵਿਖੇ ਸੁੱਟ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀ ਨੂੰ ਪ੍ਰਸ਼ਾਸਨ ਵੱਲੋਂ ਅੱਜ ਸ਼ਾਮ ਤੱਕ ਸਰਕਾਰੀ ਰੇਟਾਂ ਤੇ ਖ਼ਰੀਦਣ ਦੇ ਦਿੱਤੇ ਭਰੋਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ। ਇਸ ਸਮੇਂ ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਐਸ ਸੀ ਵਿੰਗ ਪ੍ਰਧਾਨ ਚਰਨਜੀਤ ਹੰਸ, ਤਰੁਣ, ਮਨਜੀਤ ਸਿੰਘ, ਚਰਨਜੀਤ ਸਿੰਘ, ਯੂਥ ਵਿੰਗ ਤੋਂ ਲਵਪ੍ਰੀਤ ਸਿੰਘ ਗੋਪੀਪੁਰ,ਸੋਨੀ ਭੁਲੱਰ,ਦੀਪ ਗੋਪੀਪੁਰ, ਰਘਬੀਰ ਸਿੰਘ, ਸੁਖਵਿੰਦਰ ਸਿੰਘ, ਗੁਰਦਿਆਲ ਸਿੰਘ ਨਰਕਟ, ਸੁਰਜੀਤ ਸਿੰਘ ਸਰਪੰਚ, ਭਗਵੰਤ ਸਿੰਘ, ਜਤਿੰਦਰ ਸਿੰਘ, ਰਾਜਵਿੰਦਰ ਸਿੰਘ ਗੁਰਜੰਟ ਸਿੰਘ ਮੰਗਲ ਸਿੰਘ ਮਲਕੀਤ ਸਿੰਘ ਅਮਰਜੀਤ ਸਿੰਘ, ਰਣਜੀਤ ਸਿੰਘ ਬਲਵਿੰਦਰ ਬਾਜਵਾ, ਗੁਰਦੀਪ ਸਿੰਘ ਨਰਵੈਲ ਸਿੰਘ, ਸਤਵਿੰਦਰ ਸਿੰਘ, ਹਰਭਜਨ ਸਿੰਘ,ਭਿੰਦਾ ਸੁਰਖਪੁਰ, ਗੁਰਨਾਮ ਭੰਡਾਲ, ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਬਲਵੀਰ ਸਿੰਘ ਆਦਿ ਹਾਜਿਰ ਸਨ।

More News

Youtube

Facebook

Whatsapp

Home

 

  • Related Posts

    ਸਮਰਾਲਾ ਦੀ ਗਊਸ਼ਾਲਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਰਫਤਾਰ, ਔਰਤ ਫਰਾਰ

    Spread the love

    Spread the loveਸਮਰਾਲਾ, 14 ਸਤੰਬਰ (ਮੁਕੇਸ਼ ਵਰਮਾ) ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਪਿ੍ਰਤਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਮੁਹਿੰਮ…

    ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ ਅਤੇ ਸੋਨੇ ਦੀਆਂ ਵਾਲੀਆਂ ਚੋਰੀ ਕਰਨ ਦੇ ਦੋਸ਼- ਡੰਡਿਆਂ, ਬੇਸਬਾਲ ਤੇ ਕਾਪਿਆਂ ਨਾਲ ਲੈਸ ਹੋ ਕੇ ਆਏ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 14 ਸਤੰਬਰ (ਮਨਜੀਤ ਸਿੱਧੂ):- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ, ਸਾਮਾਨ ਨੁਕਸਾਨਣ ਅਤੇ ਸੋਨੇ ਦੀਆਂ ਵਾਲੀਆਂ…

    Leave a Reply

    Your email address will not be published. Required fields are marked *