ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਦੀ ਬਰਸੀ ਤੇ ਸੰਗਤਾਂ ਦਾ ਭਾਰੀ ਹੜ੍ਹ ਉਮੜਿਆ।

Spread the love
ਮਲੋਟ 15 ਜੂਨ ਬਲਕਰਨ ਜਟਾਣਾ) ਅੱਜ ਪਿੰਡ ਜੰਡ ਵਾਲਾ ਭੀਮੇ ਸ਼ਾਹ ਵਿਖੇ ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਦੀ 55ਵੀਂ ਬਰਸੀ ਤੇ ਸੰਗਤਾਂ ਦਾ ਭਾਰੀ ਇਕੱਠ ਹੋਇਆ ਬੜੀ ਦੂਰ ਦੂਰ ਤੋਂ ਲੋਕ ਆਪਣੇ ਵਹੀਕਲ ਲੈ ਕੇ ਅਤੇ ਟਰੈਕਟਰ ਟਰਾਲੀਆਂ ਰਾਹੀਂ ਪਹੁੰਚ ਰਹੇ ਸਨ। ਕਾਫੀ ਸ਼ਰਧਾਵਾਨ ਲੋਕ ਦੂਰੋਂ ਪਿੰਡਾਂ ਤੋਂ ਚੱਲ ਕੇ ਪੈਦਲ ਹੀ ਬਾਬਾ ਜੀ ਦੀ ਬਰਸੀ ਤੇ ਪਹੁੰਚੇ। ਢਾਡੀ ਜਥੇ ਅਤੇ ਕਵੀਸ਼ਰੀ ਜਥਿਆ ਨੇ ਬਾਬਾ ਜੀ ਦੀ ਜੀਵਨੀ ਨੂੰ ਬੜੇ ਵਿਸਥਾਰ ਨਾਲ ਸੁਣਾਇਆ ਡੇਰੇ ਦੀ ਕਮੇਟੀ ਨੇ ਦੱਸਿਆ ਕਿ ਹਰ ਸਾਲ ਬਾਬਾ ਜੀ ਦੀ ਬਰਸੀ ਤੇ ਭਾਰਾ ਭਾਰੀ ਮੇਲਾ ਲੱਗਦਾ ਹੈ ਅਤੇ ਸ਼ਰਧਾਵਾਨ ਲੋਕ ਬੜੀ ਦੂਰੋਂ ਦੂਰੋਂ ਚੱਲ ਕੇ ਮੂੰਹੋਂ ਮੰਗੀਆਂ ਮੁਰਾਦਾਂ ਲੈਂਦੇ ਹਨ ਉਹਨਾਂ ਦੱਸਿਆ ਕਿ ਸੱਚੇ ਮਨੋ ਜੋ ਵੀ ਮੁਰਾਦ ਮੰਗੀ ਜਾਂਦੀ ਹੈ ਉਹ ਪੂਰੀ ਹੁੰਦੀ ਹੈ ਦਵਾਈਆਂ ਦੇ ਮੁਫਤ ਲੰਗਰ ਲਗਾਏ ਹੋਏ ਸਨ ਅਤੇ ਸਿਹਤ ਸੰਗਠਨਾਂ ਵੱਲੋਂ ਸਿਹਤ ਜਾਗਰੂਕਤਾ ਕੈਂਪ ਵੀ ਲਗਾਏ ਹੋਏ ਸਨ ਜਗ੍ਹਾ ਜਗ੍ਹਾ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ,ਜਲ ਜੀਰਾ ,ਦੁੱਧ, ਲੱਸੀ, ਪ੍ਰਸ਼ਾਦੇ, ਫਲ਼, ਪਕੌੜਿਆਂ ਦੇ ਲੰਗਰ ਲੱਗੇ ਹੋਏ ਸਨ ਡੇਰੇ ਵਿੱਚ ਕਿਤੇ ਪੈਰ ਧਰਨ ਨੂੰ ਜਗਹਾ ਨਹੀਂ ਸੀ ਸੰਗਤਾਂ ਵਿੱਚ ਇੰਨਾ ਉਤਸ਼ਾਹ ਸੀ ਕਿ ਇੱਕ ਦੂਜੇ ਤੋਂ ਅੱਗੇ ਹੋ ਕੇ ਸੇਵਾ ਕਰ ਰਹੇ ਸਨ ਪਿੰਡਾਂ ਵਿੱਚੋਂ ਵੀ ਲੋਕ ਲੰਗਰ ਲੈ ਕੇ ਆਏ ਸਨ। ਮੇਲੇ ਵਿੱਚ ਵੱਖ ਵੱਖ ਤਰਾਂ ਦੀਆਂ ਦੁਕਾਨਾਂ ਝੂਲੇ ,ਚੰਡੋਲਾਂ ਮੇਲੇ ਦੀ ਰੌਣਕ ਨੂੰ ਵਧਾ ਰਹੇ ਸਨ ਹਰ ਪਾਸੇ ਵਾਹਿਗੁਰੂ ਦਾ ਜਾਪ ਹੋ ਰਿਹਾ ਸੀ। ਇਸੇ ਤਰ੍ਹਾਂ ਡੇਰਾ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਅਰਨੀ ਵਾਲਾ ਸ਼ੇਖ ਸੁਭਾਨ ਵਿਖੇ ਵੀ ਬਾਬਾ ਜੀ ਦੀ ਬਰਸੀ ਨੂੰ ਬੜੇ ਉਤਸਾਹ ਨਾਲ ਮਨਾਇਆ ਗਿਆ ਬਾਬਾ ਜੀ ਦੀ ਅੰਸ ਬੰਸ ਬਾਬਾ ਪ੍ਰੇਮ ਸਿੰਘ ਜੀ ਬਾਬਾ ਮੋਹਣ ਸਿੰਘ ਜੀ ਬਾਬਾ ਸੋਹਣ ਸਿੰਘ ਜੀ ਸੇਵਾਦਾਰ, ਗੁਰਦੁਆਰਾ ਬਾਬਾ ਤਾਰਾ ਸਿੰਘ ਜੀ ਖੁਸ਼ ਦਿਲ ਅਰਨੀ ਵਾਲਾ ਵਿਖੇ  ਬੜੇ ਉਤਸ਼ਾਹ ਨਾਲ ਸੰਗਤਾਂ ਨੂੰ ਲੰਗਰ ਪ੍ਰਸ਼ਾਦੇ ਚਾਹ, ਠੰਡਾ ਮਿੱਠਾ ਜਲ, ਦੁੱਧ, ਲੱਸੀ, ਛਕਾ ਰਹੇ ਸਨ। ਢਾਡੀ ਸਿੰਘ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਬਾਬਾ ਪ੍ਰੇਮ ਸਿੰਘ ਜੀ ਬਾਬਾ ਸੋਹਣ ਸਿੰਘ ਜੀ ਮੋਹਣ ਸਿੰਘ ਜੀ ਨੇ ਦੱਸਿਆ ਕਿ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਦਾ ਪਿੰਡ ਬਿਲਾਸਪੁਰ ਜਿਲਾ ਮੋਗਾ ਸੀ ਛੋਟੀ ਉਮਰੇ ਹੀ ਬਾਬਾ ਜੀ ਰੱਬ ਦੀ ਵੰਦਨਾ ਕਰਦੇ ਰਹਿੰਦੇ ਸਨ ।ਘਰ ਵੱਲੋਂ ਬੇਮੁਖ ਹੋ ਕੇ ਪਿੰਡ ਪੰਜ ਗਰਾਈਂ ਨਿਰਮਲੇ ਸੰਤਾਂ ਨਾਲ ਸੇਵਾ ਵਿੱਚ ਜੁੱਟ ਗਏ ।ਉਸ ਤੋਂ ਬਾਅਦ ਬਾਬਾ ਜੀ ਹਜੂਰ ਸਾਹਿਬ ਚਲੇ ਗਏ ਅਤੇ ਉਥੋਂ ਪਿੰਡ ਜੰਡ ਵਾਲਾ ਭੀਮੇ ਸ਼ਾਹ ਆ ਗਏ ਅਤੇ ਭੁੱਲੀ ਭਟਕੀ ਜਨਤਾ ਨੂੰ ਗੁਰੂ ਨਾਲ ਜੋੜਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦਾ ਪ੍ਰਚਾਰ ਕਰਨ ਲੱਗ ਪਏ ਉਹਨਾਂ ਸੰਗਤਾਂ ਨੂੰ ਕੇਸ ਨਾ ਕਟਾਉਣ ਅੰਮ੍ਰਿਤ ਛਕਣ ਦੀ ਪ੍ਰੇਰਨਾ ਕਰਦੇ ਰਹੇ। ਜੰਡ ਵਾਲੇ ਦੀਆਂ ਸੰਗਤਾਂ ਨੇ ਪਿੰਡ ਵਿੱਚ ਇੱਕ ਡੇਰਾ ਕਾਇਮ ਕਰ ਦਿੱਤਾ ਅਤੇ ਅੱਜ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਵੱਡਾ ਡੇਰਾ ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਬਣਿਆ ਹੋਇਆ ਹੈ ।ਇੱਕ ਵਾਰ ਬਾਬਾ ਜੀ ਦਸਵੇਂ ਪਾਤਸ਼ਾਹ ਦੇ ਸ਼ਸਤਰਾਂ ਦੇ ਦਰਸ਼ਨ ਕਰਵਾਉਣ ਲਈ ਅਰਨੀ ਵਾਲਾ ਸ਼ੇਖ ਸੁਭਾਨ ਪੁੱਜੇ ਅਤੇ ਇੱਕ ਜੰਡ ਥੱਲੇ ਬੈਠ ਕੇ ਲੋਕਾਂ ਨੂੰ ਗੁਰਬਾਣੀ ਦੀ ਸਿੱਖਿਆ ਦੇਣ ਲੱਗੇ ਉਸ ਸਮੇਂ ਬਾਬਾ ਜੀ ਨੇ ਜੰਡ ਨੂੰ ਵਰ ਦਿੱਤਾ ਕਿ ਜੰਡ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗਾ। ਜੰਡ ਅੱਜ ਵੀ ਖੜ੍ਹਾ ਹੈ।  ਅਰਨੀ ਵਾਲੇ ਬਹੁਤ ਹੀ ਸੁੰਦਰ ਅਤੇ ਵੱਡਾ ਗੁਰਦੁਆਰਾ ਬਣਿਆ ਹੋਇਆ ਹੈ ਗੁਰਦੁਆਰੇ ਦੀ ਸੇਵਾ ਬਾਬਾ ਪ੍ਰੇਮ ਸਿੰਘ ਜੀ ਬਾਬਾ ਸੋਹਣ ਸਿੰਘ ਜੀ ਬਾਬਾ ਮੋਹਨ ਸਿੰਘ ਜੀ ਕਰ ਰਹੇ ਹਨ।
  • Related Posts

    ਪ੍ਰਕਾਸ਼ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਦਿਹਾੜੇ ਨੂੰ ਸਮਰਪਿਤ  6ਵਾਂ ਸੈਮੀਨਾਰ ਅੱਜ 

    Spread the love

    Spread the love ਕਪੂਰਥਲਾ, 11 ਜੁਲਾਈ ( ਕੌੜਾ )- ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਣੀ ਵਿਚਾਰ ਚੇਤਨਾ ਮੰਚ ਰਜਿ ਪੰਜਾਬ ਵਲੋਂ ਕਰਵਾਏ ਜਾ ਰਹੇ ਸੈਮੀਨਾਰਾਂ…

    ਯਕਸ਼ ਦੇਵਤਾ ਮੰਦਰ ਕਮੇਟੀ ਵੱਲੋਂ ਅਮਰਨਾਥ ਯਾਤਰੀਆਂ ਦੀ ਸੇਵਾ ਲਈ 82 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਟ

    Spread the love

    Spread the love ਨੂਰ ਪੁਰ ਬੇਦੀ ਦਲਜੀਤ ਚਨੋੌਲੀ : ਪਵਿੱਤਰ ਸ੍ਰੀ ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਨੂੰ ਸਮਰਪਿਤ ਯਕਸ਼ ਦੇਵਤਾ ਬ੍ਰਹਮ ਸਾਗਰ ਮੰਦਰ ਕਮੇਟੀ, ਪਿੰਡ ਰੈਂਸੜਾ ਨੇ ਮਨੁੱਖਤਾ…

    Leave a Reply

    Your email address will not be published. Required fields are marked *