ਅਦਾਰਾ ਪੰਜਾਬ ਸੋਚਦਾ ਅਤੇ ਉਮਰਾਂ ਦੀ ਸਾਂਝ ਸਹਿਤਕ ਮੰਚ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਦੇ ਸਹਿਯੋਗ ਨਾਲ ਕਿਤਾਬ ਰਲੀਜ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ :ਜਸਵੀਰ ਸ਼ਰਮਾ ਦੱਦਾਹੂਰ 

Spread the love
ਸ਼੍ਰੀ ਮੁਕਤਸਰ ਸਾਹਿਬ,16 ਜੂਨ ( ਮਨਪ੍ਰੀਤ ਮੋਨੂੰ ) ਬੀਤੇ ਦਿਨੀ 15 ਜੂਨ ਦਿਨ ਐਤਵਾਰ ਨੂੰ ਪੰਜਾਬੀ ਸਾਹਿਤਕਾਰੀ ਗੀਤਕਾਰੀ ਦਾ ਮੱਕਾ ਕਹੇ ਜਾਣ ਵਾਲੇ ਸਥਾਨ ਪੰਜਾਬੀ ਭਵਨ ਵਿਖੇ ਗੁਰਮੀਤ ਸਿੰਘ ਘਣਗਸ ਸ ਅਤੇ ਸੁਖਜਿੰਦਰ ਸਿੰਘ ਭੰਗਚੜੀ ਵੱਲੋਂ ਸੰਪਾਦਿਤ 100 ਕਵੀਆਂ ਦਾ ਸਾਂਝਾ ਕਾਵਿ ਸੰਗ੍ਰਹਿ ਪੁਸਤਕ “ਕਲਮਾਂ ਬੋਲਦੀਆਂ” ਤੇ ਦੋ ਹੋਰ ਪੰਜਾਬੀ ਪੁਸਤਕਾਂ ” ਯਾਦਾਂ ਦੀ ਪੈੜ ” ਹਰਕੰਵਲ ਸਿੰਘ ਮੈਣੀ ਅਤੇ” ਔਕਾਤ ” ਰਮਿੰਦਰ ਸਿੰਘ ਅੰਮ੍ਰਿਤਸਰੀ ਨੂੰ ਲੋਕਾਂ ਦੇ ਰੂਬਰੂ ਕੀਤਾ ਗਿਆ , ਜਿਸ ਵਿੱਚ ਪ੍ਰਧਾਨਗੀ ਮੰਡਲ ਵਿੱਚ ਸਰਦਾਰ ਜਨਮੇਜਾ ਸਿੰਘ ਜੌਹਲ , ਸਰਦਾਰ ਗੁਲਜਾਰ ਸਿੰਘ ਪੰਧੇਰ ਅਤੇ ਸਰਦਾਰ ਜਸਵੀਰ ਸਿੰਘ ਝੱਜ ਹੋਰਾਂ ਨੇ ਪ੍ਰਧਾਨਗੀ ਮੰਡਲ ਦੀ ਸ਼ਾਨ ਵਧਾਈ । ਵੱਡੇ ਭੈਣ ਜੀ ਇੰਦਰਜੀਤ ਕੌਰ ਵਡਾਲਾ ਜੀ ਨੇ ਸ਼ੁਰੂਆਤ ਵਿੱਚ ਆਏ ਹੋਏ ਸਾਰੇ ਹੀ ਕਵੀਆਂ ਲੇਖਕਾਂ ਅਤੇ ਅਦਬੀ ਸ਼ਖਸ਼ੀਅਤਾਂ ਨੂੰ ਜੀ ਆਇਆ ਆਖਿਆ ।
         ਇਸ ਮੌਕੇ ਵਿਸ਼ੇਸ਼ ਕਵੀ ਦਰਬਾਰ ਵੀ ਸਾਡੇ ਬਹੁਤ ਹੀ ਪਿਆਰੇ ਵੀਰ ਸਰਦਾਰ ਹਰਕੰਵਲ ਸਿੰਘ ਮੈਣੀ ਅਤੇ ਭੈਣ ਅਮਨਦੀਪ ਕੌਰ ਸਰਨਾ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ ਜਿਸ ਵਿੱਚ ਦੂਰੋਂ ਦੁਰਾਡੇਂ ਆਏ ਕਵੀਆਂ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਸੁਣਾ ਸਭ ਨੂੰ ਸਰਸ਼ਾਰ ਕੀਤਾ।  ਸਟੇਜ ਸੰਚਾਲਨ ਬਹੁਤ ਖੂਬਸੂਰਤ ਰਿਹਾ , ਜਿਸ ਦੀ ਪ੍ਰਤੀਨਿਧਤਾ ਕਰਦਿਆਂ ਸਰਦਾਰ ਸੁਖਜਿੰਦਰ ਸਿੰਘ ਭੰਗਚੜੀ ਅਤੇ ਭੈਣ ਪ੍ਰਵੀਨ ਕੌਰ ਸਿੱਧੂ ਜੀ ਨੇ ਸਟੇਜ ਦਾ ਸੰਚਾਲਨ ਬਾਖੂਬੀ ਨਿਭਾਇਆ ਤੇ ਹਰ ਇੱਕ ਦੀ ਰਚਨਾ ਨੂੰ ਬੜਾ ਹੀ ਖ਼ੂਬਸੂਰਤੀ ਨਾਲ ਮਾਣ ਬਖਸ਼ਦੇ ਰਹੇ । ਸੁਖਜਿੰਦਰ ਸਿੰਘ ਭੰਗਚੜੀ ਜੀ ਨੇ ਕਲਮਾਂ ਬੋਲਦੀਆਂ ਸਾਂਝਾ ਕਾਵਿ ਸੰਗ੍ਰਹਿ ਬਾਰੇ ਦੋ ਸ਼ਬਦ ਕਹੇ । ਪ੍ਰੋਗਰਾਮ ਬਹੁਤ ਹੀ ਖੂਬਸੂਰਤ ਰਿਹਾ ਹਰੇਕ ਨੇ ਆਪੋ ਆਪਣੀ ਜਿੰਮੇਵਾਰੀ ਸਮਝਦੇ ਹੋਏ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਉਤੇਜਨਾ ਨਹੀਂ ਜਿਤਾਈ , ਕਿਸੇ ਦੇ ਮਨ ਵਿੱਚ ਕੋਈ ਕਾਹਲ ਨਹੀਂ ਸੀ ਲੱਗ ਰਹੀ ਸਭ ਬੜੇ ਹੀ ਪਿਆਰ ਸਤਿਕਾਰ ਅਤੇ ਮੁਹੱਬਤ ਨਾਲ ਹਰ ਇੱਕ ਲੇਖਕ ਦੀ ਰਚਨਾ ਨੂੰ ਸੁਣਦੇ ਅਤੇ ਮਾਣ ਰਹੇ ਸਨ। ਸਾਰੇ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਕਵੀ ਦੋਸਤਾਂ ਨੇ ਵਧੀਆ ਤੋਂ ਵਧੀਆ ਰਚਨਾਵਾਂ ਪੇਸ਼ ਕਰਕੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ ਜਿਸ ਨੂੰ ਸਾਰੇ ਹੀ ਦੋਸਤਾਂ ਨੇ ਗਹੁ ਨਾਲ ਸੁਣਿਆ। ਇਸ ਸਾਰੇ ਪ੍ਰੋਗਰਾਮ ਦੀ ਸਫਲਤਾ ਦਾ ਸਿਹਰਾ ਇੱਕੋ ਇੱਕ ਸ਼ਖ਼ਸ ਪੰਜਾਬੀ ਦਾ ਸੱਚਾ ਸੇਵਕ ਸਰਦਾਰ ਪ੍ਰਗਟ ਸਿੰਘ ਗਿੱਲ ਬਾਗੀ ਸਾਹਿਬ ਨੂੰ ਜਾਂਦਾ ਹੈ ਉਹਨਾਂ ਨੇ ਬੜੇ ਹੀ ਤਨਦੇਹੀ ਨਾਲ ਨੇਕ ਸੋਚ ਨਾਲ ਜਿਹਨਾ ਨੇ ਇਸ ਕਾਰਜ ਲਈ ਆਪਣੀ ਦਿਨ ਰਾਤ ਇੱਕ ਕਰ ਦਿੱਤੀ ਸੀ।
      ਉਪਰੰਤ ਖਾਣਾ ਖਾਣ ਤੋਂ ਬਾਅਦ ਇਨਾਮਾਂ ਦੀ ਵੰਡ ਕਰ ਸਮਾਗਮ ਨੂੰ ਨੇਪਰੇ ਚਾੜਦਿਆਂ ਹੋਇਆਂ ਅਸੀਂ ਬੜਾ ਹੀ ਮਾਣ ਮਹਿਸੂਸ ਕੀਤਾ ਔਰ ਹਰ ਇੱਕ ਚਿਹਰੇ ਤੇ ਖੁਸ਼ੀ ਦੇਖਦਿਆਂ ਅਸੀਂ ਬਹੁਤ ਹੀ ਅਨੰਦਿਤ ਮਹਿਸੂਸ ਹੋਏ। ਪੰਜਾਬੀ ਮਾਂ ਬੋਲੀ ਦਾ ਧੁਰਾ ਸਮਝੇ ਜਾਂਦੇ ਪੰਜਾਬੀ ਭਵਨ ਲੁਧਿਆਣਾ ਵਿਖੇ ਇਹ ਸਮਾਗਮ ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਨੇਪਰੇ ਚੜਿਆ ਜਿਸ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ। ਇਸ ਦੀ ਜਾਣਕਾਰੀ ਪ੍ਰੈਸ ਨੂੰ ਵਿਰਸੇ ਦੇ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਨੇ ਦਿੱਤੀ।
  • Related Posts

    ਧਾਰਮਿਕ ਯਾਤਰਾ ਤੋਂ ਵਾਪਸ ਪਰਤੀ ਸੰਗਤ ਦਾ ਪਿੰਡ ਚੰਦਿਆਣੀ ਕਲਾਂ ਵਿਖੇ ‘ਆਪ’ ਆਗੂ ਕਰਨਵੀਰ ਕਟਾਰੀਆ ਅਤੇ ਟਰੱਕ ਯੂਨੀਅਨ ਪ੍ਰਧਾਨ ਸ਼ਾਮ ਮਹਿਰ ਕਟਾਰੀਆ ਵੱਲੋਂ ਭਰਵਾਂ ਸਵਾਗਤ

    Spread the love

    Spread the love ਬਲਾਚੌਰ, 11 ਜੁਲਾਈ (ਜਤਿੰਦਰਪਾਲ ਸਿੰਘ ਕਲੇਰ) : ਬਲਾਚੌਰ ਦੇ ਨਜ਼ਦੀਕੀ ਪਿੰਡ ਚੰਦਿਆਣੀ ਕਲਾਂ ਵਿਖੇ ਉਸ ਸਮੇਂ ਬਹੁਤ ਹੀ ਸ਼ਰਧਾਪੂਰਵਕ ਅਤੇ ਨਿੱਘਾ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਵੱਖ-ਵੱਖ…

    ਨਵਾਂਸ਼ਹਿਰ ਦੇ ਪਿੰਡ ਛੋਕਰਾਂ ਵਿਖੇ ਦਾਤਾ ਅੱਬੂ ਆਲਮ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਸ਼ਰਧਾਪੂਰਵਕ ਮਨਾਇਆ; ਡਾਕਟਰ ਗੁਰਪ੍ਰੀਤ ਕੌਰ ਥਿਆੜਾ ਨੇ ਭਰੀ ਹਾਜ਼ਰੀ, ਗੱਦੀ ਨਸ਼ੀਨ ਬਲਦੇਵ ਮਾਹੀ ਵੱਲੋਂ ਕੀਤਾ ਵਿਸ਼ੇਸ਼ ਸਨਮਾਨ

    Spread the love

    Spread the loveਨਵਾਂਸ਼ਹਿਰ, 11 ਜੁਲਾਈ (ਜਤਿੰਦਰਪਾਲ ਸਿੰਘ ਕਲੇਰ)  ਨਵਾਂਸ਼ਹਿਰ ਦੇ ਨਜ਼ਦੀਕੀ ਪਿੰਡ ਛੋਕਰਾਂ ਵਿਖੇ ਮਹਾਨ ਸੂਫ਼ੀ ਸੰਤ ਦਾਤਾ ਅੱਬੂ ਆਲਮ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਬੜੀ ਹੀ ਸ਼ਰਧਾ, ਭਾਵਨਾ…

    Leave a Reply

    Your email address will not be published. Required fields are marked *