5700 ਪਾਬੰਦੀਸ਼ੁਦਾ ਕੈਪਸ਼ਲਾਂ ਸਮੇਤ ਇਕ ਕਾਬੂ

Spread the love

ਮਲੋਟ, ਸ਼੍ਰੀ ਮੁਕਤਸਰ ਸਾਹਿਬ, 17 ਜੂਨ ()- ਥਾਣਾ ਸਿਟੀ ਮਲੋਟ ਪੁਲਿਸ ਨੇ 5700 ਪਾਬੰਦੀਸ਼ੁਦਾ ਕੈਪਸ਼ਲਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਸਨੂੰ ਬਾਅਦ ’ਚ ਜਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਪੁਲਿਸ ਵੱਲੋਂ ਦਰਜ਼ ਕੀਤੇ ਮਾਮਲੇ ਅਨੁਸਾਰ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਨੇੜੇ ਪੁੱਡਾ ਕਲੋਨੀ ਗੇਟ ਪਾਸ ਪੁੱਜੀ ਤਾਂ ਮੁੱਖਬਰ ਖਾਸ ਨੇ ਗੱਡੀ ਰੁਕਵਾ ਕੇ ਏਐਸਆਈ ਹਰਭਜਨ ਸਿੰਘ ਨੂੰ ਅਲਿਹਦਗੀ ’ਚ ਇਤਲਾਹ ਦਿੱਤੀ ਕਿ ਰਾਜ ਕੁਮਾਰ ਉਰਫ ਕਾਲੀ ਪੁੱਤਰ ਲਾਲ ਚੰਦ ਵਾਸੀ ਵਾਰਡ ਨੰਬਰ 06, ਫਾਇਰ ਬ੍ਰਿਗੇਡ ਦੇ ਸਾਹਮਣੇ ਵਾਲੀ ਗਲੀ, ਕੈਂਪ ਮਲੋਟ ਜੋ ਪਾਬੰਦੀਸ਼ੁਦਾ ਕੈਪਸ਼ਲ ਵੇਚਣ ਦਾ ਕੰਮ ਕਰਦਾ ਹੈ ਅਤੇ ਹੁਣ ਵੀ ਤੁਰ ਫਿਰ ਕੇ ਦਾਣਾ ਮੰਡੀ ਮਲੋਟ ਵਿਖੇ ਪਾਬੰਦੀਸ਼ੁਦਾ ਕੈਪਸ਼ਲ ਵੇਚ ਰਿਹਾ ਹੈ। ਜੇਕਰ ਹੁਣੇ ਹੀ ਦਾਣਾ ਮੰਡੀ ਮਲੋਟ ਵਿਖੇ ਉਸਤੇ ਰੇਡ ਕੀਤੀ ਜਾਵੇ ਤਾਂ ਰਾਜ ਕੁਮਾਰ ਉਰਫ ਕਾਲੀ ਉਕਤ ਕੈਪਸ਼ੂਲਾਂ ਸਮੇਤ ਕਾਬੂ ਆ ਸਕਦਾ ਹੈ। ਇਤਲਾਹ ਮੋਹਤਬਰ ਅਤੇ ਭਰੋਸੇਯੋਗ ਹੋਣ ’ਤੇ ਰਾਜ ਕੁਮਾਰ ਉਰਫ ਕਾਲੀ ਉਕਤ ਦਾ ਅਜਿਹਾ ਕਰਨਾ ਮਾਣਯੋਗ ਜਿਲ੍ਹਾ ਮੈਜਿਸਟ੍ਰੇਟ ਸਾਹਿਬ ਸ੍ਰੀ ਮੁਕਤਸਰ ਸਾਹਿਬ ਜੀ ਦੇ ਹੁਕਮ ਨੰਬਰ 4736-54/ਐਮਏ/ਐੱਮਸੀ-3, ਮਿਤੀ 05.06.2025 ਦੀ ਉਲੰਘਣਾ ਕਰਨਾ ਹੈ। ਇਸਤੇ ਰਾਜ ਕੁਮਾਰ ਉਰਫ ਕਾਲੀ ਪੁੱੱਤਰ ਲਾਲ ਚੰਦ ਵਾਸੀ ਵਾਰਡ ਨੰ 06 ਫਾਇਰ ਬ੍ਰਿਗੇਡ ਦੇ ਸਾਹਮਣੇ ਵਾਲੀ ਗਲੀ ,ਕੈਂਪ ਮਲੋਟ ਨੂੰ ਪਾਬੰਦੀਸ਼ੁਦਾ 5700 ਕੈਪਸ਼ਲਾਂ ਸਮੇਤ ਕਾਬੂ ਕੀਤਾ ਗਿਆ ਜਿਸਦੇ ਖਿਲਾਫ਼ ਥਾਣਾ ਸਿਟੀ ਮਲੋਟ ਵਿਖੇ ਮੁਕੱਦਮਾ ਦਰਜ਼ ਕਰ ਲਿਆ ਪਰ ਬਾਅਦ ’ਚ ਉਸਨੂੰ ਜਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।

  • Related Posts

    ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਨਸ਼ਾ ਕਰਨ ਦੇ ਆਦੀ ਨੌਜਵਾਨ ਖ਼ਿਲਾਫ਼ ਮਾਮਲਾ ਦਰਜ

    Spread the love

    Spread the love ਕੀਰਤਪੁਰ ਸਾਹਿਬ 12 ਜੁਲਾਈ(ਮਨਦੀਪ) ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਡਾ. ਮਨਿੰਦਰ ਸਿੰਘ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਨੀਵਾਰ ਨੂੰ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਨਸ਼ਾ…

    ਦੋਸਤਾਂ ਨਾਲ ਗਿਆ 18 ਸਾਲਾ ਨੌਜਵਾਨ 2 ਮਹੀਨਿਆਂ ਤੋਂ ਲਾਪਤਾ ਪਰਿਵਾਰ ਨੇ ਦੋਸਤਾਂ ‘ਤੇ ਜਤਾਇਆ ਸ਼ੱਕ ਪੁਲਿਸ ਚਾਹੇ ਤਾਂ ਪਤਾਲ ਵਿੱਚ ਗਿਆ ਬੰਦਾ ਵੀ ਕੱਢ ਸਕਦੀ ਹੈ : ਮਾਂ ਪਰਮਜੀਤ ਕੌਰ ​

    Spread the love

    Spread the loveਹੁਸ਼ਿਆਰਪੁਰ/ਦਸੂਹਾ, 12 ਜੁਲਾਈ ( ਤਰਸੇਮ ਦੀਵਾਨਾ ) –ਘਰੋਂ ਆਪਣੇ ਦੋਸਤਾਂ ਨਾਲ ਨਿਕਲਿਆ ਇੱਕ 18 ਸਾਲਾ ਨੌਜਵਾਨ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਰਹੱਸਮਈ ਹਾਲਾਤ ਵਿੱਚ ਲਾਪਤਾ ਹੈ। ਲਾਪਤਾ ਨੌਜਵਾਨ…

    Leave a Reply

    Your email address will not be published. Required fields are marked *