ਤੇਜ ਰਫ਼ਤਾਰ ਪੀਆਰਟੀਸੀ ਦੀ ਬੱਸ ਔਰਤ ’ਚ ਮਾਰੀ, ਔਰਤ ਦੀ ਮੌਤ

Spread the love

ਸ੍ਰੀ ਮੁਕਤਸਰ ਸਾਹਿਬ, 17 ਜੂਨ ()- ਗਿੱਦੜਬਾਹਾ ਵਿਖੇ ਹੇਤ ਰਾਮ ਦੀ ਚੱਕੀ ਨੇੜੇ ਤੇਜ ਰਫ਼ਤਾਰ ਪੀਆਰਟੀਸੀ ਬੱਸ ਚਾਲਕ ਨੇ ਬੱਸ ਪਿੱਛੋਂ ਔਰਤ ’ਚ ਮਾਰ ਦਿੱਤੀ ਜਿਸ ਕਾਰਨ ਔਰਤ ਦੀ ਮੌਤ ਹੋ ਗਈ। ਓਧਰ ਪੁਲਿਸ ਵੱਲੋਂ ਅਣਪਛਾਤੇ ਬੱਸ ਚਾਲਕ ਖਿਲਾਫ਼ ਪਰਚਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਗਿੱਦੜਬਾਹਾ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਕੁਲਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਨੇੜੇ ਮਾਰਕਫੈੱਡ ਵਾਰਡ ਨੰ 01 ਗਿੱਦੜਬਾਹਾ ਦੱਸਿਆ ਕਿ ਉਸਦੀ ਟਾਇਰ ਪੈਚਰਾਂ ਦੀ ਦੁਕਾਨ ਨੇੜੇ ਮਾਰਕਫੈੱਡ ਗਿੱਦੜਬਾਹਾ ਹੈ। ਕੱਲ ਮਿਤੀ 15.06.2025 ਨੂੰ ਉਹ ਅਤੇ ਉਸਦੀ ਘਰਵਾਲੀ ਪਰਮਜੀਤ ਕੌਰ ਉਮਰ ਕਰੀਬ 56 ਸਾਲ ਘਰੇਲੂ ਕੰਮ ਕਾਰ ਲਈ ਸ਼ਹਿਰ ਗਿੱਦੜਬਾਹਾ ਵਿਖੇ ਗਏ ਸੀ। ਘਰੇਲੂ ਕੰਮ ਕਾਰ ਕਰਨ ਤੋਂ ਬਾਅਦ ਉਹ ਅਤੇ ਉਸਦੀ ਘਰਵਾਲੀ ਪਰਮਜੀਤ ਕੌਰ ਆਪਣੇ ਘਰ ਨੂੰ ਵਾਪਸ ਆ ਰਹੇ ਸੀ ਤਾਂ ਵਕਤ ਕ੍ਰੀਬ 07:42 ਪੀਐਮ ਦਾ ਹੋਵੇਗਾ ਜਦ ਉਹ ਹੇਤ ਰਾਮ ਦੀ ਚੱਕੀ ਪਾਸ ਪੁੱਜੇ ਤਾਂ ਉਨ੍ਹਾਂ ਦੇ ਪਿੱਛੇ ਬਠਿੰਡਾ ਸਾਈਡ ਤੋਂ ਪੀਆਰਟੀਸੀ ਦੀ ਬੱਸ ਬਹੁਤ ਤੇਜ ਰਫਤਾਰ ਅਤੇ ਡਿੱਕ ਡੌਲੇ ਖਵਾਉਦਾ ਆ ਰਿਹਾ ਸੀ। ਜਿਸ ਨੇ ਬਿਨਾ ਹਾਰਨ ਦਿੱਤੇ ਉਸਦੀ ਘਰਵਾਲੀ ਪਰਮਜੀਤ ਕੌਰ ਦੇ ਮਗਰਲੇ ਪਾਸੇ ਤੋਂ ਲਿਆ ਕੇ ਫੇਟ ਮਾਰੀ, ਮੇਰੇ ਘਰਵਾਲੀ ਸੜਕ ’ਤੇ ਡਿੱਗ ਪਈ ਜਿਸ ਦੀ ਫੇਟ ਵੱਜਣ ਕਰਕੇ ਅਤੇ ਸੜਕ ਤੇ ਡਿੱਗਣ ਕਰਕੇ ਮੌਕੇ ’ਤੇ ਹੀ ਮੌਤ ਹੋ ਗਈ। ਉਹ ਆਪਣੇ ਘਰਵਾਲੀ ਪਰਮਜੀਤ ਕੌਰ ਨੂੰ ਸੰਭਾਲਣ ਲੱਗ ਗਿਆ। ਮੌਕਾ ਤੋਂ ਨਾ ਮਲੂਮ ਡਰਾਇਵਰ ਪੀਆਰਟੀਸੀ ਬੱਸ ਨੂੰ ਮਲੋਟ ਸ਼ਹਿਰ ਵੱਲ ਨੂੰ ਭਜਾ ਕੇ ਲੈ ਗਿਆ। ਇਸਤੇ ਥਾਣਾ ਗਿੱਦੜਬਾਹਾ ਪੁਲਿਸ ਨੇ ਅਣਪਛਾਤੇ ਡਰਾਇਵਰ ਪੀਆਰਟੀਸੀ ਬੱਸ ਦੇ ਖਿਲਾਫ਼ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

  • Related Posts

    ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਨਸ਼ਾ ਕਰਨ ਦੇ ਆਦੀ ਨੌਜਵਾਨ ਖ਼ਿਲਾਫ਼ ਮਾਮਲਾ ਦਰਜ

    Spread the love

    Spread the love ਕੀਰਤਪੁਰ ਸਾਹਿਬ 12 ਜੁਲਾਈ(ਮਨਦੀਪ) ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਡਾ. ਮਨਿੰਦਰ ਸਿੰਘ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਨੀਵਾਰ ਨੂੰ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਨਸ਼ਾ…

    ਦੋਸਤਾਂ ਨਾਲ ਗਿਆ 18 ਸਾਲਾ ਨੌਜਵਾਨ 2 ਮਹੀਨਿਆਂ ਤੋਂ ਲਾਪਤਾ ਪਰਿਵਾਰ ਨੇ ਦੋਸਤਾਂ ‘ਤੇ ਜਤਾਇਆ ਸ਼ੱਕ ਪੁਲਿਸ ਚਾਹੇ ਤਾਂ ਪਤਾਲ ਵਿੱਚ ਗਿਆ ਬੰਦਾ ਵੀ ਕੱਢ ਸਕਦੀ ਹੈ : ਮਾਂ ਪਰਮਜੀਤ ਕੌਰ ​

    Spread the love

    Spread the loveਹੁਸ਼ਿਆਰਪੁਰ/ਦਸੂਹਾ, 12 ਜੁਲਾਈ ( ਤਰਸੇਮ ਦੀਵਾਨਾ ) –ਘਰੋਂ ਆਪਣੇ ਦੋਸਤਾਂ ਨਾਲ ਨਿਕਲਿਆ ਇੱਕ 18 ਸਾਲਾ ਨੌਜਵਾਨ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਰਹੱਸਮਈ ਹਾਲਾਤ ਵਿੱਚ ਲਾਪਤਾ ਹੈ। ਲਾਪਤਾ ਨੌਜਵਾਨ…

    Leave a Reply

    Your email address will not be published. Required fields are marked *