ਫਗਵਾੜਾ,ਕਪੂਰਥਲਾ, 3 ਅਪ੍ਰੈਲ ( ਪ੍ਰੀਤ ਕੌਰ ਪ੍ਰੀਤੀ)-ਮਾਰਕਫੈੱਡ ਚੌਂਕ ਵਿਚ ਮੋਟਰਸਾਈਕਲ ‘ਤੇ ਜਾ ਰਹੇ ਇਕ ਨੌਜਵਾਨ ਨੂੰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖਮ ਕਰ ਦਿੱਤੀ, ਜਿਸਨੂੰ ਸਥਾਨਕ ਲੋਕਾਂ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜੇਰੇ ਇਲਾਜ ਸਲੀਮ ਪੁੱਤਰ ਰੇਸ਼ਮ ਖ਼ਾਨ ਵਾਸੀ ਸੰਤਪੁਰਾ ਨੇ ਦੱਸਿਆ ਕਿ ਉਹ ਮੋਟਰਸਾਈਕਲ ‘ਤੇ ਸਵਾਰ ਹੋ ਕੇ ਘਰੇਲੂ ਸਮਾਨ ਲੈਣ ਜਾ ਰਿਹਾ ਸੀ | ਜਦੋਂ ਉਹ ਮਾਰਕਫੈੱਡ ਚੌਂਕ ਪਹੁੰਚਿਆਂ ਤਾਂ ਉੱਥੇ ਮੌਜੂਦ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੇ ਉਸਨੂੰ ਰੋਕਿਆ ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ, ਜਿਸਦਾ ਇਲਾਜ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਡਿਊਟੀ ਡਾ. ਜਸ਼ਨ ਵਲੋਂ ਕੀਤਾ ਜਾ ਰਿਹਾ ਹੈ ਤੇ ਜ਼ਖਮੀ ਨੌਜਵਾਨ ਦੀ ਐੱਮ.ਐੱਲ.ਆਰ. ਕੱਟ ਕੇ ਥਾਣਾ ਸਿਟੀ ਨੂੰ ਭੇਜ ਦਿੱਤੀ ਗਈ ਹੈ |







