ਆਰਟੀਆਈ ਰਾਹੀਂ ਖੁਲਾਸਾ…..ਮਨਪ੍ਰੀਤ ਬਾਦਲ ਨੇ ਮੁਨਾਫ਼ਾ ਕਮਾਉਣ ਵਾਲੀਆਂ ਸੰਸਥਾਵਾਂ ਨੂੰ ਵੰਡੇ ਸੀ ਪੈਸੇ 

Spread the love
 ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਆਪਣੇ ਚਹੇਤਿਆਂ ਨੂੰ ਵੀ ਕੀਤਾ ਖੁਸ਼
ਬਠਿੰਡਾ 30 ਮਾਰਚ(ਸੁਰਿੰਦਰਪਾਲ ਸਿੰਘ): ਮਨਪ੍ਰੀਤ ਬਾਦਲ ਜੋ ਕਿ ਪੰਜਾਬ ਦੇ ਭਲੇ ਲਈ ਲੋਕਾਂ ਦੇ ਦਿਲ ਲੁਭਵਾਉਣ ਵਾਲੀਆਂ ਗੱਲਾਂ ਕਰਨ ਲਈ ਜਾਣੇ ਜਾਂਦੇ ਹਨ ਪਰ ਜੇਕਰ ਉਹਨਾਂ ਦਾ ਅਮਲ ਦੇਖਿਆ ਜਾਵੇ ਤਾਂ ਬਹੁਤਾ ਪੰਜਾਬ ਦੇ ਹਿੱਤ ਵਿੱਚ ਨਹੀਂ ਸੀ। ਉਹਨਾਂ ਨੇ ਵਿੱਤ ਮੰਤਰੀ ਰਹਿੰਦਿਆਂ ਬਠਿੰਡਾ ਦੀਆਂ ਮੁਨਾਫਾ ਕਮਾਉਣ ਵਾਲੀਆਂ ਸੰਸਥਾਵਾਂ ਤੇ ਆਪਣੇ ਚਹੇਤਿਆਂ ਨੂੰ “ਪੰਜਾਬ ਨਿਰਮਾਣ ਪ੍ਰੋਗਰਾਮ ਯੋਜਨਾ” ਤਹਿਤ ਲੱਖਾਂ ਰੁਪਏ ਦੇ ਫੰਡ ਵੰਡੇ। ਇਹ ਜਾਣਕਾਰੀ ਦਾ ਖੁਲਾਸਾ ਆਰਟੀਆਈ ਰਾਹੀਂ ਹੋਇਆ।ਬਾਦਲ ਨੇ ਇਹ ਮਾਇਆ ਦੇ ਗੱਫੇ 1 ਅਪ੍ਰੈਲ 2021 ਤੋਂ ਲੈ ਕੇ 31 ਮਾਰਚ 2022 ਭਾਵ ਚੋਣਾਂ ਦੇ ਵਰੇ ਤੋਂ ਕੁਝ ਮਹੀਨੇ ਪਹਿਲਾਂ ਹੀ ਵੰਡੇ।  ਉੱਪ ਅਰਥ ਅਤੇ ਅੰਕੜਾ ਸਲਾਹਕਾਰ ਦਫਤਰ ਬਠਿੰਡਾ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਮਨਪ੍ਰੀਤ ਬਾਦਲ ਨੇ ਨਿਊ ਪੁਨਰ ਜੋਤ ਸੇਵਾ ਸੰਮਤੀ ਨੂੰ 3 ਲੱਖ ਰੁਪਏ, ਬਠਿੰਡਾ ਸਾਈਕਲਿੰਗ ਗਰੁੱਪ ਨੂੰ 4 ਲੱਖ, ਨਗਰ ਸੁਧਾਰ ਵੈੱਲਫੇਅਰ ਧਰਮਸ਼ਾਲਾ ਕਮੇਟੀ ਨੂੰ 5 ਲੱਖ, ਡਿਸਟ੍ਰਿਕਟ ਬਾਸਕਟਬਾਲ ਐਸੋਸੀਏਸਨ  ਨੂੰ 5 ਲੱਖ ਬਠਿੰਡਾ ਥੈਲਾਸੀਮੀਆ ਵੈਲਫੇਅਰ ਸੁਸਾਇਟੀ ਨੂੰ 5 ਲੱਖ, ਦੀ ਬਠਿੰਡਾ ਡਿਸਟਰਿਕਟ ਕ੍ਰਿਕਟ ਐਸੋਸੀਏਸ਼ਨ ਨੂੰ 10 ਲੱਖ ਰੁਪਏ, ਬਾਵਾ ਬਰਾਦਰੀ ਨੌਜਵਾਨ ਸਭਾ ਨੂੰ 5 ਲੱਖ,ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਨੂੰ 5 ਲੱਖ,ਖਟੀਕ ਵੈੱਲਫੇਅਰ ਕਮੇਟੀ ਨੂੰ 10 ਲੱਖ ਨੂੰ,ਸ੍ਰੀ ਵੈਸ਼ਨੂੰ ਮਾਤਾ ਮੰਦਰ ਸੁਸਾਇਟੀ ਨੂੰ 10 ਲੱਖ, ਦਸ਼ਮੇਸ਼ ਪਬਲਿਕ ਸੀਨੀਅਰ ਸਕੂਲ ਬਠਿੰਡਾ ਨੂੰ 4 ਲੱਖ, ਮਹਾਤਮਾ ਹੰਸਰਾਜ ਮਾਡਲ ਹਾਈ ਸਕੂਲ ਗਲੀ ਨੰਬਰ 24 ਪ੍ਰਤਾਪ ਨਗਰ,ਸਮਾਜ ਸੁਧਾਰ ਸੇਵਾ ਸੁਸਾਇਟੀ ਜੋਗੀ ਨਗਰ ਨੂੰ 5 ਲੱਖ, ਗੌਰਵ ਇਨਕਲੇਵ ਵੈਲਫੇਅਰ ਨੂੰ 10 ਲੱਖ ਰੁਪਏ, ਭੋਜਰਾਜ ਐਸਐਸ ਜੈਨ ਸਭਾ ਪਬਲਿਕ ਸੀਨੀਅਰ ਸਕੂਲ ਨੂੰ 10 ਲੱਖ,  ਖਾਲਸਾ ਮਿਸ਼ਨ ਚੈਰੀਟੇਬਲ ਸੁਸਾਇਟੀ ਨੂੰ 10 ਲੱਖ,  ਸਮਾਲ ਇੰਡਸਟਰੀਜ ਐਸੋਸੀਏਸ਼ਨ ਇੰਡਸਟਰੀਅਲ ਫੋਕਲ ਪੁਆਇੰਟ ਨੂੰ 10 ਲੱਖ,ਸ੍ਰੀ ਗੁਰੂ ਰਾਮਦਾਸ ਪ੍ਰਬੰਧਕ ਕਮੇਟੀ ਨੂੰ 6 ਲੱਖ ਰੁਪਏ ਸੰਸਥਾ ਨੂੰ ਵੰਡੇ। ਹੈਰਾਨੀ ਇਸ ਗੱਲ ਦੀ ਹੈ ਕਿ ਇਹਨਾਂ ਵਿੱਚੋਂ ਜੋ ਵਿਦਿਅਕ ਸੰਸਥਾਵਾਂ ਜਿਵੇਂ ਮਹਾਤਮਾ ਰਾਜ ਮਾਡਲ ਹਾਈ ਸਕੂਲ ਪ੍ਰਤਾਪ ਨਗਰ ਬਠਿੰਡਾ, ਭੋਜਰਾਜ ਐਸਐਸ ਜੈਨ ਸਭਾ ਪਬਲਿਕ ਸੀਨੀਅਰ ਸਕੂਲ ਬਠਿੰਡਾ,ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਨੂੰ ਗਰਾਂਟ ਦਿੱਤੀ ਗਈ ਹੈ ਜਦੋਂ ਕਿ ਇਹ ਸਕੂਲ ਵਿਦਿਆਰਥੀਆਂ ਤੋਂ ਮੋਟੀਆਂ ਫੀਸਾਂ ਲੈਂਦੇ ਹਨ ਤੇ ਮੁਨਾਫਾ ਕਮਾ ਰਹੇ ਹਨ।ਇਸ ਤਰਾਂ ਦੇ ਸਕੂਲਾਂ ਨੂੰ ਗਰਾਂਟ ਦੇਣ ਤੋਂ ਕੀ ਭਾਵ ਹੈ?  ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਇਸ ਤਰਾਂ ਕਿਉਂ ਉਜਾੜਿਆ ਗਿਆ ? ਇਸ ਦੇ ਨਾਲ ਹੀ ਮਨਪ੍ਰੀਤ ਬਾਦਲ ਨੇ ਆਪਣੇ ਕਈ ਚਹੇਤਿਆਂ ਨੂੰ 10 ਲੱਖ ਰੁਪਏ ਦੀ ਗਰਾਂਟ ਦਿੱਤੀ। ਇਹਨਾਂ ਵਿੱਚੋਂ ਜਿਹੜੀਆਂ ਸੰਸਥਾਵਾਂ ਜਾਂ ਕਲੱਬਾਂ ਨੂੰ ਗਰਾਂਟਾਂ ਦਿੱਤੀਆਂ ਗਈਆਂ ਜਿਨਾਂ ਵਿੱਚੋਂ ਜਿਆਦਾਤਰ ਅਮੀਰ ਲੋਕ ਜਾਂ ਪੈਸੇ ਕਮਾਉਣ ਵਾਲੀਆਂ ਫਰਮਾਂ ਹਨ। ਅਜਿਹੇ ਵਿੱਚ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਦੇ ਲਈ ਲੋਕਾਂ ਦੇ ਪੈਸੇ ਨੂੰ ਇਸ ਤਰਾਂ ਵੰਡਣਾ ਕੀ ਜਾਇਜ਼ ਹੈ ?
  • Related Posts

    ਜਦ ਕੁੱਤੀ ਰਲ ਜਾਏ ਚੋਰਾਂ ਨਾਲ” 15 ਸਾਲਾਂ ਬਾਅਦ ਵੀ ਨਹੀ ਕੀਤੀ ਗਈ ਨਗਰ ਕੌਸਲ ਦੇ ਨਾਮ ਹੋਈ ਪੰਚਾਇਤੀ ਜਮੀਨ ਦੀ ਨਿਸ਼ਾਨਦੇਹੀ ਨਿਸ਼ਾਨਦੇਹੀ ਨਾਲ ਹੋਣ ਕਾਰਨ ਅੱਜ ਦੇ ਸਮੇਂ ਵੀ ਵੇਚੀ ਜਾ ਰਹੀ ਨਗਰ ਕੌਸਲ ਦੀ ਪ੍ਰਾਪਰਟੀ

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 30 ਸਤੰਬਰ ( ਮਨਪ੍ਰੀਤ ਮੋਨੂੰ ) – ਪਵਿੱਤਰ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ‘ਚ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਚਰਮ ਸੀਮਾਂ ਵੀ ਪਾਰ ਕਰ ਚੁੱਕਾ ਹੈ ‘ਤੇ ਸਬੰਧਤ…

    148.5 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ ਕੀਰਤਪੁਰ ਸਾਹਿਬ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ 

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ,28 ਸਤੰਬਰ,(ਮਨਦੀਪ) ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਮਨਿੰਦਰ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਸ਼ਨਦੀਪ ਸਿੰਘ ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ…

    Leave a Reply

    Your email address will not be published. Required fields are marked *