ਕਿਰਤ ਵਿਭਾਗ ਦੇ ਰੂਲਾ ਮੁਤਾਬਿਕ ਬੋਨਸ ਨਾ ਮਿਲਣ ਦੇ ਰੋਸ ਵਜੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਮਨੇਜਮੈਂਟ ਵਿਰੁੱਧ ਧਰਨਾ: ਬਲਜੀਤ ਸਿੰਘ ਭੱਟੀ

Spread the love

ਸ਼੍ਰੀ ਮੁਕਤਸਰ ਸਾਹਿਬ, 05 ਅਗਸਤ ()- ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਰਜ਼ਿ. 31 ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਲ ਸਪਲਾਈ ਵਿਭਾਗ ਦੀ ਮੈਨੇਜ਼ਮੈਂਟ ਦੇ ਖਿਲਾਫ ਧਰਨਾ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਭੱਟੀ, ਜ਼ਿਲ੍ਹਾ ਜਨਰਲ ਸਕੱਤਰ ਸੁਰਜੀਤ ਸਿੰਘ ਤੱਖੀ, ਜ਼ਿਲ੍ਹਾ ਪ੍ਰੈਸ ਸਕੱਤਰ ਬਿਕਰਮਜੀਤ ਸਿੰਘ ਕਪੂਰ, ਜ਼ਿਲ੍ਹਾ ਮੀਤ ਪ੍ਰਧਾਨ ਗੁਰਸੇਵਕ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਜਲ ਸਪਲਾਈ ਵਿਭਾਗ ਵਿਚ ਆਊਟਸੋਰਸ/ਇਨਲਿਸਟਮੈਟ ਤੇ ਬਹੁਤ ਹੀ ਨਿਗੁਣੀਆ ਤਨਖਾਹਾਂ ’ਤੇ ਆਪਣੀਆ ਸੇਵਾਵਾਂ ਦੇ ਰਹੇ ਹਨ, ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਇਹਨਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਵਾਅਦੇ ਕੀਤੇ ਗਏ ਸਨ। ਪਰ ਕਿਸੇ ਵੀ ਸਰਕਾਰ ਵੱਲੋਂ ਇਹਨਾਂ ਮੁਲਾਜ਼ਮਾਂ ਦੀ ਸਾਰ ਨਹੀਂ ਲਈ ਗਈ। ਘੱਟ ਤਨਖਾਹ ਹੋਣ ਕਰਕੇ ਜਿੱਥੇ ਇਹਨਾਂ ਮੁਲਾਜ਼ਮਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ ਉੱਥੇ ਹੀ ਇਹਨਾਂ ਮੁਲਾਜ਼ਮਾਂ ਦੇ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ। ਪੰਜਾਬ ਸਰਕਾਰ ਦੇ ਨਾਲ ਹੀ ਜਲ ਸਪਲਾਈ ਵਿਭਾਗ ਦੀ ਮੈਨੇਜਮੈਂਟ ਵੀ ਇਹਨਾਂ ਮੁਲਾਜ਼ਮਾਂ ਦੇ ਹੱਕ ਦਬਾਅ ਰਹੀ ਹੈ ਕਿਉਂਕਿ ਕਿਰਤ ਵਿਭਾਗ ਦੇ ਰੂਲਾ ਮੁਤਾਬਿਕ ਇਹਨਾਂ ਮੁਲਾਜ਼ਮਾਂ ਨੂੰ 8.33% ਦੇ ਹਿਸਾਬ ਨਾਲ ਬੋਨਸ ਦੇਣਾ ਬਣਦਾ ਹੈ ਜੋ ਕਿ ਨਹੀਂ ਦਿੱਤਾ ਜਾ ਰਿਹਾ। ਜਿਸ ਕਰਕੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਆਗੂਆਂ ਨੇ ਕਿਹਾ ਕਿ ਜਲ ਸਪਲਾਈ ਵਿਭਾਗ ਦੀ ਮੈਨੇਜਮੈਂਟ ਨਾਲ ਮਿਲ ਕੇ ਸਾਲ 2022 ਤੋਂ ਮੈਨੇਜਮੈਂਟ ਨੂੰ ਮੰਗ ਪੱਤਰ ਦੇ ਕੇ ਅਤੇ ਬਹੁਤ ਵਾਰੀ ਮੀਟਿੰਗ ਕਰਕੇ ਬੋਨਸ ਦਾ ਮਸਲਾ ਰੱਖਿਆ ਗਿਆ ਸੀ ਪਰ ਜਲ ਸਪਲਾਈ ਵਿਭਾਗ ਦੀ ਮੈਨੇਜਮੈਂਟ ਇਹਨਾਂ ਆਊਟਸੋਰਸ ਮੁਲਾਜ਼ਮਾਂ ਦੇ ਦੀਆ ਮੰਗਾਂ ਦਾ ਹੱਲ ਕਰਨ ਦੀ ਬਜਾਏ ਟਾਲਮਟੋਲ ਦੀ ਨੀਤੀ ਅਪਣਾ ਕੇ ਵਰਕਰਾਂ ਦੇ ਹੱਕਾਂ ਤੇ ਡਾਕਾਂ ਮਾਰਿਆ ਜਾ ਰਿਹਾਂ ਹੈ, ਜਿਸ ਦੇ ਰੋਸ ਵਜੋਂ ਜਲ ਸਪਲਾਈ ਵਿਭਾਗ ਦੀ ਮੈਨੇਜਮੈਂਟ ਦੇ ਵਿਰੁੱਧ ਧਰਨਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ’ਤੇ ਤਰਲੋਕ ਸਿੰਘ, ਗੁਰਦੇਵ ਸਿੰਘ, ਸੋਰਵ ਮਿਗਲਾਨੀ, ਜਸਪਾਲ ਸਿੰਘ, ਬਹਾਦਰ ਸਿੰਘ, ਪੱਪੂ ਕੁਮਾਰ, ਪ੍ਰਦੀਪ ਕੁਮਾਰ, ਹਰਜੀਤ ਸਿੰਘ ਸਤਵਿੰਦਰ ਸਿੰਘ ਕੰਡਾ ਅਤੇ ਸਾਜਨ ਕੁਮਾਰ ਆਦਿ ਹਾਜ਼ਰ ਹੋਏ।
ਕੀ ਕਹਿਣਾ ਸਬੰਧਿਤ ਐਕਸੀਅਨ ਦਾ
ਉਧਰ ਵਿਭਾਗ ਦੇ ਐਕਸੀਅਨ ਸ਼ਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਯੂਨੀਅਨ ਦੀਆਂ ਮੰਗਾਂ ਸਬੰਧੀ ਇੱਕ ਲੈਟਰ ਆਇਆ ਸੀ, ਜਿਸ ’ਤੇ ਸਾਡੇ ਵੱਲੋਂ ਯੂਨੀਅਨ ਆਗੂਆਂ ਨੂੰ ਗੱਲਬਾਤ ਕਰਨ ਤੇ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ। ਪਰ ਉਕਤ ਯੂਨੀਅਨ ਵੱਲੋਂ ਜਾਣ ਬੁੱਝਕੇ ਸ਼ਹਿਰ ਵਾਸੀਆਂ ਨੂੰ ਖਜ਼ਲ ਖੁਆਰ ਕੀਤਾ ਜਾਂਦਾ ਹੈ ਤੇ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਜਾਂਦਾ ਹੈ। ਪਿਛਲੇਂ ਸਮਿਆਂ ਦੌਰਾਨ ਵੀ ਜਦੋਂ ਮਾਘੀ ਦਾ ਮੇਲਾ ਨਜ਼ਦੀਕ ਸੀ ਤਾਂ ਉਕਤ ਜਥੇਬੰਦੀ ਵਲੋਂ ਛੋਟੇ ਛੋਟੇ ਮੁੱਦਿਆਂ ਨੂੰ ਬਹਾਨਾ ਬਣਾ ਕੇ ਧਰਨਾ ਲਗਾਇਆ ਗਿਆ, ਤੇ ਹੁਣ ਵੀ ਜਦੋਂ ਬਾਰਿਸ਼ ਦਾ ਮੌਸਮ ਆਇਆ ਹੋਇਆ ਜਗ੍ਹਾ ਜਗ੍ਹਾ ’ਤੇ ਸ਼ਹਿਰ ’ਚ ਪਾਣੀ ਖੜ੍ਹਾ ਹੋਇਆ ਤੇ ਹੁਣ ਸ਼ਹਿਰ ਵਿੱਚ ਸੀਵਰਮੈਨਾਂ ਦੀ ਜ਼ਿਆਦਾ ਜਰੂਰਤ ਹੈ, ਤੇ ਜਾਣ ਬੁੱਝਕੇ ਜਥੇਬੰਦੀ ਵੱਲੋਂ ਧਰਨਾ ਲਗਾਇਆ ਗਿਆ। ਐਕਸੀਅਨ ਨੇ ਕਿਹਾ ਕਿ ਉਕਤ ਜਥੇਬੰਦੀ ਜਾਣਬੁੱਝ ਕੇ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੀ ਹੈ ਤਾਂ ਜੋ ਉੱਚ ਅਧਿਕਾਰੀਆਂ ਨੂੰ ਬਦਨਾਮ ਕੀਤਾ ਜਾ ਸਕੇ ਤੇ ਸਾਡੀਆਂ ਬਦਲੀਆਂ ਕਰਵਾਈਆਂ ਜਾ ਸਕਣ।

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *