ਕਿਸਾਨਾਂ ਵੱਲੋਂ ਝੋਨੇ ਦੇ ਕੱਟ ਸੰਬੰਧੀ ਐਸ ਡੀ ਐਮ ਨੂੰ ਦਿੱਤੀਆਂ ਸ਼ਿਕਾਇਤਾਂ ਤੋਂ ਬਾਅਦ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਵਿੱਚ ਮਚਿਆ ਹੜਕੰਪ

Spread the love
ਕਿਸਾਨਾਂ ਵੱਲੋਂ ਝੋਨੇ ਦੇ ਕੱਟ ਸੰਬੰਧੀ ਐਸ ਡੀ ਐਮ ਨੂੰ ਦਿੱਤੀਆਂ ਸ਼ਿਕਾਇਤਾਂ ਤੋਂ ਬਾਅਦ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਵਿੱਚ ਮਚਿਆ ਹੜਕੰਪ
ਬਚਾਅ ਲਈ ਲੱਗੇ ਚਾਰਾਜੋਈ ਕਰਨ
ਕਪੂਰਥਲਾ , 21 ਨਵੰਬਰ ( ਕੌੜਾ )-  ਬਲਾਕ ਸੁਲਤਾਨਪੁਰ ਲੋਧੀ ਦੀਆਂ ਵੱਖ ਵੱਖ ਮੰਡੀਆਂ ਵਿੱਚ ਐਂਤਕੀ ਝੋਨੇ ਦੀ ਖਰੀਦ ਸਮੇਂ ਸ਼ੈਲਰ ਮਾਲਕਾਂ ਵੱਲੋਂ ਲਾਏ ਗਏ ਕੱਟ ਤੋਂ ਅੱਕੇ ਕਿਸਾਨਾਂ ਨੇ ਆਖਿਰ ਇਨਸਾਫ਼ ਲੈਣ ਲਈ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਝੰਡਾ ਚੁੱਕ ਲਿਆ, ਜਿਸ ਦੇ ਤਹਿਤ ਅੱਜ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਐਸ ਡੀ ਐਮ ਦਫਤਰ ਸੁਲਤਾਨਪੁਰ ਲੋਧੀ ਵਿਖੇ ਧਰਨਾ ਲਾ ਦਿੱਤਾ।ਇਸ ਮੌਕੇ ਕਿਸਾਨਾਂ ਨੇ 70 ਦੇ ਕਰੀਬ ਆੜਤੀਆਂ ਵਿਰੁੱਧ ਸ਼ਿਕਾਇਤਾਂ ਵੀ ਐਸ ਡੀ ਐਮ ਨੂੰ ਦਿੱਤੀਆਂ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਸ਼ਿਕਾਇਤਾਂ ਦਿੱਤੇ ਜਾਣ ਤੋਂ ਬਾਅਦ ਅਤੇ ਝੋਨੇ ਦੇ ਕੱਟ ਸੰਬੰਧੀ ਮਾਮਲਾ ਵੱਡੇ ਪੱਧਰ ਤੇ ਭੱਖ ਜਾਣ ਕਾਰਨ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਵਿੱਚ ਹੜਕੰਪ ਮਚ ਗਿਆ ਹੈ। ਉੱਧਰ ਆੜਤੀਆਂ ਵੱਲੋਂ ਇਸ ਸਬੰਧੀ ਪਲ਼ ਪਲ਼ ਦੀ ਜਾਣਕਾਰੀ ਲਈ ਜਾ ਰਹੀ ਹੈ। ਕੁਝ ਆੜਤੀਆਂ ਵੱਲੋਂ ਸ਼ਿਕਾਇਤ ਕਰਨ ਵਾਲੇ ਕਿਸਾਨਾਂ ਤੱਕ ਪਹੁੰਚ ਕਰਨ ਦੀ ਜਾਣਕਾਰੀ ਵੀ ਮਿਲ਼ੀ ਹੈ। ਉੱਧਰ ਸਯੁੰਕਤ ਕਿਸਾਨ ਮੋਰਚੇ ਦੇ ਕਨਵੀਨਰ ਐਡਵੋਕੇਟ ਰਾਜਿੰਦਰ ਸਿੰਘ ਰਾਣਾ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਹਲਕੇ ਦੀਆਂ ਮੰਡੀਆਂ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕਿਸਾਨਾਂ ਨਾਲ਼ ਇੰਨੇ ਵੱਡੇ ਤੇ ਲੁੱਟ ਹੋਈ ਹੋਵੇ। ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਹਰ ਹਾਲਤ ਵਿੱਚ ਇਨਸਾਫ਼ ਦਿਵਾਉਣਗੇ ਅਤੇ ਲੁੱਟਿਆ ਹੋਇਆ ਪੈਸਾ ਵਾਪਸ ਕਿਸਾਨਾਂ ਦੀਆਂ ਜੇਬਾਂ ਵਿੱਚ ਆਵੇਗਾ। ਉਨ੍ਹਾਂ ਨੇ ਕਿਹਾ ਕਿ ਮਾਰਕੀਟ ਕਮੇਟੀ ਕੋਲ ਝੋਨੇ ਦੀ ਖਰੀਦ ਸਬੰਧੀ ਸਾਰਾ ਰਿਕਾਰਡ ਹੈ ਅਤੇ ਉਹ ਜਾਣਬੁੱਝ ਕੇ ਕਿਸਾਨਾਂ ਨੂੰ ਉਲਝਾ ਰਹੇ ਹਨ।ਇਸ ਮੌਕੇ ਉਨ੍ਹਾਂ ਨੇ ਮੰਗ ਕੀਤੀ ਕਿ ਜਦੋਂ ਕਿਸਾਨ ਦੀ ਢੇਰੀ ਤੁੱਲ ਜਾਂਦੀ ਹੈ ਤਾਂ ਉਸ ਨੂੰ ਉਸੇ ਸਮੇਂ ਜੇ ਫ਼ਾਰਮ ਕਿਉਂ ਨਹੀਂ ਦਿੱਤਾ ਜਾਂਦਾ ਹੈ। ਆੜਤੀਆਂ ਵੱਲੋਂ ਉਸ ਸਮੇਂ ਕੱਚੀਆਂ ਪਰਚੀਆਂ ਦਿੱਤੀਆਂ ਜਾਂਦੀਆਂ ਹਨ ਜਦ ਕਿ ਜੇ ਫ਼ਾਰਮ ਕੁੱਝ ਦਿਨਾਂ ਬਾਅਦ ਪੈਸੇ ਦੀ ਕਟੌਤੀ ਕਰ ਕੇ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਲੋਹੀਆਂ, ਸ਼ਾਹਕੋਟ ਦੀਆਂ ਮੰਡੀਆਂ ਵਿੱਚ ਝੋਨੇ ਦਾ ਪੂਰਾ ਮੁੱਲ ਦਿੱਤਾ ਗਿਆ ਹੈ ਤਾਂ
ਧੋਖਾਧੜ੍ਹੀ ਦੀ ਜਾਂਚ
ਫਿਰ ਸੁਲਤਾਨਪੁਰ ਲੋਧੀ ਦੀਆਂ ਮੰਡੀਆਂ ਵਿੱਚ ਕਿਹੜੀ ਹੋਰ ਸਰਕਾਰ ਦਾ ਕੰਟਰੋਲ ਸੀ। ਉੱਧਰ ਕੁਝ ਕਿਸਾਨਾਂ ਨੇ ਦੱਸਿਆ ਕਿ ਬੀਤੇ ਦਿਨਾਂ ਤੋਂ ਜਦੋਂ ਉਹ ਝੋਨੇ ਦੇ ਕੱਟ ਸੰਬੰਧੀ ਆਵਾਜ਼ ਉਠਾ ਰਹੇ ਸਨ ਤਾਂ ਕੁੱਝ ਆੜਤੀਆਂ ਨੇ ਉਨ੍ਹਾਂ ਦੇ ਖਾਤਿਆਂ ਵਿੱਚ ਝੋਨੇ ਦੇ ਪੂਰੇ ਪੈਸੇ ਪਾ ਦਿੱਤੇ ਹਨ। ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਆਗੂ ਜਥੇਦਾਰ ਪਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਟਿੱਬਾ ਮੰਡੀ ਵਿੱਚ ਇੱਕ ਸ਼ੈਲਰ ਮਾਲਕ ਵਲੋਂ ਮਨਮਾਨੀਆਂ ਕੀਤੀਆਂ ਗਈਆਂ ਹਨ ਅਤੇ ਕਿਸਾਨਾਂ ਨੂੰ ਰੱਜ਼ ਕੇ ਲੁੱਟਿਆ ਗਿਆ ਹੈ। ਉਨ੍ਹਾਂ ਨੇ ਟਿੱਬਾ ਮੰਡੀ ਨਾਲ ਸੰਬੰਧਿਤ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸ਼ਿਕਾਇਤਾਂ ਯੂਨੀਅਨ ਤੱਕ ਪਹੁੰਚਾਉਣ ਤਾਂ ਜ਼ੋ ਇਨਸਾਫ਼ ਲਿਆ ਜਾ ਸਕੇ।

 

More News

Youtube

Facebook

Whatsapp

Home

 

 

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *